ਸਰਦਾਰ ਜੀ ਦੀ ਛਾਤੀ ਉਪਰੋਂ ਲੰਘਿਆ ਭਾਰੀ ਟਰੱਕ, ਸਕਿੰਟਾਂ ਚ ਮਿਲੀ ਦਿਲ ਦਹਲਾਉ ਮੋਤ

ਜਿੰਨੇ ਲੋਕ ਸੜਕ ਹਾਦਸਿਆਂ ਕਾਰਨ ਜਾਨ ਗਵਾ ਰਹੇ ਹਨ, ਸ਼ਾਇਦ ਮਨੁੱਖੀ ਜਾਨਾਂ ਜਾਣ ਦਾ ਹੋਰ ਕੋਈ ਇੰਨਾ ਵੱਡਾ ਕਾਰਨ ਨਾ ਹੋਵੇ। ਹਸਪਤਾਲਾਂ ਵਿੱਚ ਜਾ ਕੇ ਪਤਾ ਲੱਗਦਾ ਹੈ ਕਿ ਹਾਦਸਿਆਂ ਨਾਲ ਸਬੰਧਤ ਕਿੰਨੇ ਮਾਮਲੇ ਆਉਂਦੇ ਹਨ? ਕਈ ਵਾਰ ਗਲਤੀ ਕਿਸੇ ਹੋਰ ਦੀ ਹੁੰਦੀ ਹੈ ਅਤੇ ਖਮਿਆਜ਼ਾ ਕਿਸੇ ਹੋਰ ਨੂੰ ਭੁਗਤਣਾ ਪੈ ਜਾਂਦਾ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਧਿਆਨਪੂਰਵਕ ਡਰਾਈਵਿੰਗ ਕੀਤੀ ਜਾਵੇ। ਅਜਨਾਲਾ ਵਿਖੇ ਐਕਟਿਵਾ ਚਾਲਕ ਇਕ ਵਿਅਕਤੀ ਦੀ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਜਾਨ ਚਲੀ ਗਈ।

ਉਸ ਦੇ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਟਰੱਕ ਚਾਲਕ ਟਰੱਕ ਨੂੰ ਛੱਡ ਕੇ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਾਜ ਸਿੰਘ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਅਜਨਾਲਾ ਵਿਖੇ ਉਨ੍ਹਾਂ ਦੀ ਸਿੰਘ ਟਾਇਰ ਵਰਕਸ ਨਾਮ ਦੀ ਦੁਕਾਨ ਹੈ। ਉਹ ਆਪਣੀ ਦੁਕਾਨ ਅੱਗੇ ਖੜ੍ਹੇ ਸਨ। ਐਕਟਿਵਾ ਚਾਲਕ ਐਕਟਿਵਾ ਤੇ ਆ ਰਿਹਾ ਸੀ। ਫੇਟ ਲੱਗਣ ਕਾਰਨ ਐਕਟਿਵਾ ਡਿੱਗ ਪਈ ਅਤੇ ਟਰੱਕ ਐਕਟਿਵਾ ਚਾਲਕ ਦੀ ਛਾਤੀ ਉਤੋਂ ਲੰਘ ਗਿਆ।

ਬਾਜ ਸਿੰਘ ਦਾ ਕਹਿਣਾ ਹੈ ਕਿ ਉਹ ਤੁਰੰਤ ਐਕਟਿਵਾ ਚਾਲਕ ਨੂੰ ਹਸਪਤਾਲ ਲੈ ਗਏ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਿ੍ਤਕ ਵੀਰ ਸਿੰਘ ਦੇ ਪੁੱਤਰ ਰਣਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਪਿਤਾ ਜੀ ਸਵੇਰੇ 10:30 ਵਜੇ ਐਕਟਿਵਾ ਤੇ ਸਵਾਰ ਹੋ ਕੇ ਕੰਮ ਤੇ ਜਾ ਰਹੇ ਸਨ। ਪਿੱਛੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਰ ਕੇ ਉਨ੍ਹਾਂ ਦੀ ਜਾਨ ਚਲੀ ਗਈ ਹੈ। ਰਣਜੀਤ ਸਿੰਘ ਦੇ ਦੱਸਣ ਮੁਤਾਬਕ ਉਸ ਦੇ ਪਿਤਾ ਜੀ ਦੀ ਉਮਰ ਲਗਪਗ 55 ਸਾਲ ਸੀ।

ਚਾਲਕ ਟਰੱਕ ਛੱਡ ਕੇ ਦੌੜ ਗਿਆ ਹੈ। ਰਣਜੀਤ ਸਿੰਘ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸਵੇਰੇ ਪੰਜ ਗਰਾਈਆਂ ਦੇ ਰਹਿਣ ਵਾਲੇ ਵੀਰ ਸਿੰਘ ਪੁੱਤਰ ਆਤਮਾ ਸਿੰਘ ਦੀ ਟਰੱਕ ਦੀ ਲਪੇਟ ਵਿੱਚ ਆ ਜਾਣ ਕਾਰਨ ਜਾਨ ਚਲੀ ਗਈ ਹੈ। ਵੀਰ ਸਿੰਘ ਐਕਟਿਵਾ ਤੇ ਸਵਾਰ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਦੌੜ ਗਿਆ ਹੈ।

ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.