ਅਮਰੀਕਾ ਚ ਆਈ ਭਾਰੀ ਤਬਾਹੀ, ਸਭ ਕੁਝ ਹੋ ਗਿਆ ਖਤਮ, ਲੱਗੇ ਲਾਸ਼ਾਂ ਦੇ ਢੇਰ

ਕਈ ਵਾਰ ਮਨੁੱਖ ਨੂੰ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਾਰੇ ਜ਼ਿਆਦਾਤਰ ਕੋਈ ਅਗਾਊਂ ਸੂਚਨਾ ਨਹੀਂ ਹੁੰਦੀ ਕਿ ਕਦੋਂ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਜਾਵੇ। ਕਈ ਵਾਰ ਇਹ ਆਫਤਾਂ ਵੱਡਾ ਨੁਕਸਾਨ ਕਰ ਦਿੰਦੀਆਂ ਹਨ। ਇਨ੍ਹਾਂ ਆਫ਼ਤਾਂ ਵਿਚ ਹੜ੍ਹ, ਅਸਮਾਨੀ ਬਿਜਲੀ, ਭੁਚਾਲ ਅਤੇ ਤੂਫਾਨ ਆਦਿ ਸ਼ਾਮਲ ਹਨ। ਇਨ੍ਹੀਂ ਦਿਨੀਂ ਅਮਰੀਕਾ ਵਿੱਚ ਆਏ ਕੈਂਟਕੀ ਤੂਫਾਨ ਦੀ ਵੀ ਬਹੁਤ ਚਰਚਾ ਹੋ ਰਹੀ ਹੈ। ਇਸ ਤੂਫਾਨ ਨੇ ਭਾਰੀ ਨੁਕਸਾਨ ਕੀਤਾ ਹੈ।

ਇਸ ਤੂਫਾਨ ਨੇ ਕੈਂਟਕੀ ਦੇ ਮੇਫੀਲਡ ਅਤੇ ਕੁਝ ਹੋਰ ਇਲਾਕੇ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਇੱਥੇ ਲਗਭਗ 50 ਵਿਅਕਤੀਆਂ ਦੀ ਜਾਨ ਜਾਣ ਦਾ ਅਨੁਮਾਨ ਹੈ। ਦੱਸਿਆ ਜਾ ਰਿਹਾ ਹੈ ਕਿ ਮੇਫੀਲਡ ਇਲਾਕੇ ਵਿਚ ਮੋਮਬੱਤੀਆਂ ਦੀ ਇੱਕ ਫੈਕਟਰੀ ਦੀ ਬਿਲਡਿੰਗ ਦਾ ਬਹੁਤ ਨੁਕਸਾਨ ਹੋਇਆ ਹੈ। ਇੱਥੇ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਹੋ ਰਿਹਾ ਸੀ। ਲਗਭਗ 100 ਤੋਂ ਜ਼ਿਆਦਾ ਬੰਦੇ ਅੰਦਰ ਕੰਮ ਕਰ ਰਹੇ ਸਨ।

ਉਮੀਦ ਕੀਤੀ ਜਾਂਦੀ ਹੈ ਕਿ ਬਿਲਡਿੰਗ ਨੁਕਸਾਨੀ ਜਾਣ ਕਾਰਨ ਇਹ ਵਿਅਕਤੀ ਫੈਕਟਰੀ ਦੇ ਅੰਦਰ ਹੀ ਰਹਿ ਗਏ। ਜਿਸ ਕਰਕੇ ਬਚਾਅ ਕਾਰਜ ਅਤੇ ਰਾਹਤ ਕਾਰਜ ਵੱਡੀ ਪੱਧਰ ਤੇ ਚੱਲ ਰਹੇ ਹਨ। 50 ਵਿਅਕਤੀਆਂ ਦੀ ਜਾਨ ਜਾਣ ਦਾ ਅਨੁਮਾਨ ਹੈ। ਜਿਸ ਕਰਕੇ ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਦੁਆਰਾ ਐ ਮ ਰ ਜੈਂ ਸੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਸੂਬੇ ਦੇ ਉੱਤਰ ਪੱਛਮੀ ਖੇਤਰ ਲੇਕ ਕਾਉੰਟੀ ਵਿੱਚ ਵੀ ਇਸ ਤੂਫ਼ਾਨ ਦਾ ਅਸਰ ਦੇਖਿਆ ਗਿਆ ਹੈ। ਇੱਥੇ 2 ਜਾਨਾਂ ਗਈਆਂ ਹਨ। ਸੁਣਨ ਵਿੱਚ ਇਹ ਵੀ ਆਇਆ ਹੈ ਕਿ ਸੇਂਟ ਲੂਈਸ ਵਿੱਚ ਐਡਵਰਡਸਵਿਲੇ ਇਲੀਨੋਇਸ ਦੇ ਨੇੜੇ ਐਮਾਜ਼ੋਨ ਸੈਂਟਰ ਵਿੱਚ ਵੀ ਵਾਹਨਾਂ ਦੀ ਭੀੜ ਦਿਖਾਈ ਦਿੱਤੀ ਹੈ। ਜੋ ਇਸ ਗੱਲ ਵੱਲ ਸੰਕੇਤ ਕਰਦੀ ਹੈ ਕਿ ਤੂਫਾਨ ਨੇ ਭਾਰੀ ਨੁ ਕ ਸਾ ਨ ਕੀਤਾ ਹੈ।

Leave a Reply

Your email address will not be published. Required fields are marked *