ਅੱਖਾਂ ਚੋਂ ਆ ਗਿਆ ਪਾਣੀ ਜਦੋਂ ਸ਼ਹੀਦ ਦੇ ਪੁੱਤ ਨੇ ਕਿਹਾ- ਮੈਂ ਵੱਡਾ ਹੋ ਕੇ ਫੌਜੀ ਬਣਾਂਗਾ

ਤਰਨਤਾਰਨ ਦੇ ਖਾਲੜਾ ਨੇੜਲੇ ਪਿੰਡ ਦੋਦਾ ਸੋਢੀਆ ਦੇ ਸ਼ਹੀਦ ਨਾਇਕ ਗੁਰਸੇਵਕ ਸਿੰਘ ਦਾ ਉਸ ਦੇ ਪਿੰਡ ਵਿਚ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ। ਸਸਕਾਰ ਸਮੇਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਹੋਈ ਗੱਡੀ ਵਿੱਚ ਰੱਖਿਆ ਹੋਇਆ ਸੀ। ਸ਼ਹੀਦ ਦਾ ਮਾਸੂਮ ਪੁੱਤਰ ਫੌਜੀ ਵਰਦੀ ਵਿੱਚ ਨਜ਼ਰ ਆ ਰਿਹਾ ਸੀ। ਉਸ ਨੇ ਇੱਛਾ ਜ਼ਾਹਿਰ ਕੀਤੀ ਕਿ ਉਹ ਵੱਡਾ ਹੋ ਕੇ ਫ਼ੌਜ ਵਿੱਚ ਭਰਤੀ ਹੋਵੇਗਾ। ਸ਼ਹੀਦ ਆਪਣੇ ਪਿੱਛੇ ਪਤਨੀ, 2 ਧੀਆਂ ਅਤੇ ਇਕ ਪੁੱਤਰ ਨੂੰ ਛੱਡ ਗਿਆ ਹੈ।

ਸ਼ਹੀਦ ਗੁਰਸੇਵਕ ਸਿੰਘ ਦੇ ਪਿਤਾ ਦਾ ਹਾਲ ਦੇਖਿਆ ਨਹੀਂ ਸੀ ਜਾ ਰਿਹਾ। ਉਹ ਕਹਿ ਰਹੇ ਸਨ ਕਿ ਜਾਂ ਤਾਂ ਉਨ੍ਹਾਂ ਦਾ ਪੱਤਰ ਆ ਜਾਵੇ ਜਾਂ ਉਨ੍ਹਾਂ ਦੀ ਵੀ ਜਾਨ ਚਲੀ ਜਾਵੇ। ਇੱਥੇ ਦੱਸਣਾ ਬਣਦਾ ਹੈ ਕਿ ਤਾਮਿਲਨਾਡੂ ਦੇ ਕਨੂਰ ਨੇੜੇ ਵਾਪਰੇ ਹਾਦਸੇ ਵਿੱਚ ਸੀ.ਡੀ.ਐੱਸ ਬਿਪਨ ਰਾਵਤ ਦੇ ਨਾਲ ਕਈ ਹੋਰ ਆਰਮੀ ਦੇ ਅਫਸਰ ਅਤੇ ਮੁਲਾਜ਼ਮ ਸ਼ਹੀਦ ਹੋ ਗਏ ਹਨ। ਇਨ੍ਹਾਂ ਦੀਆਂ ਮਿ੍ਤਕ ਦੇਹਾਂ ਅੱਗ ਦੀ ਲਪੇਟ ਵਿੱਚ ਆ ਜਾਣ ਕਾਰਨ ਇਨ੍ਹਾਂ ਦੀ ਪਛਾਣ ਨਹੀਂ ਸੀ ਹੋ ਸਕੀ। ਜਿਸ ਕਰਕੇ ਇਨ੍ਹਾਂ ਦਾ ਡੀ.ਐੱਨ.ਏ ਟੈਸਟ ਕਰਵਾਉਣਾ ਪਿਆ।

ਸ਼ਹੀਦ ਦੇ ਸੰ ਸ ਕਾ ਰ ਸਮੇਂ ਇਕੱਠੀ ਹੋਈ ਸੰਗਤ ਦੁਆਰਾ ਸ਼ਹੀਦ ਗੁਰਸੇਵਕ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਜਾ ਰਹੇ ਸਨ। ਮਾਹੌਲ ਬਹੁਤ ਭਾਵੁਕ ਸੀ। ਸ਼ਹੀਦ ਦੀ ਪਤਨੀ ਨੂੰ ਸਹਾਰਾ ਦਿੱਤਾ ਜਾ ਰਿਹਾ ਸੀ। ਇਸ ਸਮੇਂ ਮੌਜੂਦਾ ਵਿਧਾਇਕ, ਸਰਕਾਰੀ ਉੱਚ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ। ਫ਼ੌਜੀ ਟੁਕੜੀ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ। ਖੁੱਲ੍ਹੀ ਗਰਾਊਂਡ ਵਿੱਚ ਸ਼ਹੀਦ ਦਾ ਅੰਤਿਮ ਸੰ ਸ ਕਾ ਰ ਕੀਤਾ ਗਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ

ਕਿ ਜਿਸ ਥਾਂ ਤੇ ਸ਼ਹੀਦ ਦਾ ਸਸਕਾਰ ਕੀਤਾ ਗਿਆ ਹੈ ਉਸ ਥਾਂ ਨੂੰ ਸ਼ਹੀਦ ਦੇ ਨਾਮ ਤੇ ਸਟੇਡੀਅਮ ਦਾ ਰੂਪ ਦਿੱਤਾ ਜਾਵੇ। ਉਨ੍ਹਾਂ ਨੇ ਪਿੰਡ ਵਿਚ ਸ਼ਹੀਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ। ਸ਼ਹੀਦ ਦੇ ਪਰਿਵਾਰ ਨੇ ਉਸ ਨੂੰ ਸਲੂਟ ਕੀਤਾ। ਸ਼ਹੀਦ ਗੁਰਸੇਵਕ ਸਿੰਘ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹਰ ਇਨਸਾਨ ਦੀ ਅੱਖ ਸਿੱਲੀ ਸੀ। ਸ਼ਹੀਦ ਦਾ ਮਾਸੂਮ ਪੁੱਤਰ ਫੌਜੀ ਵਰਦੀ ਵਿੱਚ ਆਪਣੇ ਪਿਤਾ ਨੂੰ ਸਲੂਟ ਕਰਦਾ ਨਜ਼ਰ ਆਇਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *