ਇਸ ਪਿੰਡ ਚ ਛਾਈ ਸੋਗ ਦੀ ਲਹਿਰ, 2 ਜਵਾਨ ਮੁੰਡਿਆਂ ਦੀਆਂ ਲਾਸ਼ਾਂ ਦੇਖ ਰੋਇਆ ਸਾਰਾ ਪਿੰਡ

ਜਿੱਥੇ ਕਿਸਾਨੀ ਧਰਨੇ ਤੋਂ ਵਾਪਸ ਆ ਰਹੇ ਕਿਸਾਨਾਂ ਦੇ ਪਰਿਵਾਰਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ, ਉਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਆਸਾ ਬੁੱਟਰ ਵਿੱਚ ਉਸ ਵੇਲੇ ਮਾਤਮ ਛਾ ਗਿਆ, ਜਦੋਂ ਪਤਾ ਲੱਗਾ ਕਿ ਸੜਕ ਹਾਦਸੇ ਵਿੱਚ 2 ਕਿਸਾਨਾਂ ਦੀ ਜਾਨ ਚਲੀ ਗਈ ਹੈ ਅਤੇ 3 ਦੇ ਸੱ-ਟਾਂ ਲੱਗੀਆਂ ਹਨ। ਇਹ ਹਾਦਸਾ ਹਿਸਾਰ-ਸਿਰਸਾ ਰੋਡ ਨੈਸ਼ਨਲ ਹਾਈਵੇ 9 ਉੱਤੇ ਵਾਪਰਿਆ ਦੱਸਿਆ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਕਾਦੀਆਂ ਕਿਸਾਨ ਯੂਨੀਅਨ ਨਾਲ ਸਬੰਧਤ ਜਦੋਂ ਇਹ ਕਿਸਾਨ ਦਿੱਲੀ ਧਰਨੇ ਤੋਂ ਵਾਪਸ ਆ ਰਹੇ ਸਨ ਤਾਂ ਇਨ੍ਹਾਂ ਦੀ ਟਰਾਲੀ ਨਾਲ ਹਾਦਸਾ ਵਾਪਰ ਗਿਆ।

ਪਿੱਛੋਂ ਆ ਰਿਹਾ ਟਰੱਕ ਜ਼ੋਰ ਨਾਲ ਟਰਾਲੀ ਵਿੱਚ ਵੱਜਾ ਅਤੇ ਟਰਾਲੀ ਪਲਟ ਗਈ। ਇਸ ਹਾਦਸੇ ਵਿੱਚ ਸੁਖਦੇਵ ਸਿੰਘ ਪੁੱਤਰ ਜੀਤਾ ਸਿੰਘ ਅਤੇ ਅਜੇਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ 2 ਕਿਸਾਨਾਂ ਦੀ ਜਾਨ ਚਲੀ ਗਈ। ਜਦ ਕਿ 3 ਦੇ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਹਰਬੰਸ ਸਿੰਘ ਪੁੱਤਰ ਅਜਮੇਰ ਸਿੰਘ ਨੂੰ ਮੁੱਢਲੀ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ ਗਈ। ਉਸ ਦੇ ਸੱ ਟ ਕੁਝ ਘੱਟ ਸੀ ਪਰ ਰਘਬੀਰ ਸਿੰਘ ਪੁੱਤਰ ਬੋਹੜ ਸਿੰਘ ਅਤੇ ਦਾਰਾ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਸੱ ਟਾਂ ਜ਼ਿਆਦਾ ਹਨ।

ਇਨ੍ਹਾਂ ਦੇ ਘਰ ਵਾਪਸ ਆਉਣ ਦਾ ਪਰਿਵਾਰ ਨੂੰ ਬੜਾ ਚਾਅ ਸੀ ਪਰ ਇਸ ਹਾਦਸੇ ਨੇ ਸਭ ਕੁਝ ਉਲਟ ਕਰ ਦਿੱਤਾ। ਇੱਥੇ ਦੱਸਣਾ ਬਣਦਾ ਹੈ ਕਿ ਲੰਮੇ ਸੰਘਰਸ਼ ਮਗਰੋਂ ਕਿਸਾਨਾਂ ਨੂੰ ਜਿੱਤ ਮਿਲੀ ਹੈ ਅਤੇ ਇਸ ਜਿੱਤ ਦੀ ਕਿਸਾਨਾਂ ਨੂੰ ਬਹੁਤ ਖੁਸ਼ੀ ਹੈ। ਇਹ ਜਿੱਤ ਹਾਸਲ ਕਰਨ ਲਈ ਕਿਸਾਨਾਂ ਨੂੰ ਇਕ ਸਾਲ ਤੋਂ ਵੱਧ ਸਮਾਂ ਦਿੱਲੀ ਸੜਕ ਤੇ ਗੁਜ਼ਾਰਨਾ ਪਿਆ। ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਵਿਚਕਾਰ ਕਈ ਵਾਰ ਮੀਟਿੰਗਾਂ ਵੀ ਹੋਈਆਂ ਪਰ ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ ਅਤੇ ਸੰਘਰਸ਼ ਚਲਦਾ ਰਿਹਾ।

ਇਸ ਦੌਰਾਨ ਹੀ ਲਖੀਮਪੁਰ ਖੀਰੀ ਵਾਲੀ ਘਟਨਾ ਵੀ ਵਾਪਰ ਗਈ। ਅਖੀਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਧ ਰ ਨਾ ਖ਼ਤਮ ਕਰ ਦਿੱਤਾ ਗਿਆ। ਜਦੋਂ ਕਿਸਾਨ ਧਰਨੇ ਤੋਂ ਵਾਪਸ ਆ ਰਹੇ ਸਨ ਤਾਂ ਹਿਸਾਰ ਸਿਰਸਾ ਰੋਡ ਨੈਸ਼ਨਲ ਹਾਈਵੇ 9 ਉੱਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 2 ਜਾਨਾਂ ਚਲੀਆਂ ਗਈਆਂ ਅਤੇ 3 ਵਿਅਕਤੀਆਂ ਦੇ ਸੱ ਟਾਂ ਲੱਗੀਆਂ ਹਨ।

Leave a Reply

Your email address will not be published.