ਕੁੜੀਆਂ ਨੂੰ ਪਿੱਛੇ ਮੁੜਕੇ ਦੇਖ ਰਿਹਾ ਸੀ ਡਰਾਈਵਰ, ਵਾਪਰ ਗਿਆ ਭਾਣਾ, ਕੁੜੀ ਦੀ ਮੌਕੇ ਤੇ ਹੋ ਹੋਈ ਮੋਤ

ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਲਈ ਇਨ੍ਹਾਂ ਨਿਯਮਾਂ ਦੇ ਸੜਕਾਂ ਉੱਤੇ ਵੱਖ-ਵੱਖ ਤਰ੍ਹਾਂ ਦੇ ਬੋਰਡ ਵੀ ਲਗਾਏ ਜਾਂਦੇ ਹਨ, ਜਿਵੇਂ ਕਿ ਗੱਡੀ ਹੌਲੀ ਚਲਾਓ, ਪੀ ਕੇ ਗੱਡੀ ਨਾ ਚਲਾਓ, ਦੂਰੀ ਬਣਾ ਕੇ ਰੱਖੋ ਆਦਿ। ਫਿਰ ਵੀ ਕੁਝ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਪੁਲਿਸ ਵੱਲੋਂ ਚਲਾਨ ਵੀ ਕੀਤੇ ਜਾਂਦੇ ਹਨ ਪਰ ਇਹਨਾਂ ਦੇ ਕੰਨੀਂ ਜੂੰਅ ਨਹੀਂ ਸਰਕਦੀ। ਇਸ ਤਰਾਂ ਲਾ ਪ੍ਰ ਵਾ ਹੀ ਨਾਲ ਵਾਹਨ ਚਲਾਉਣ ਨਾਲ ਅਜਿਹੇ ਲੋਕ ਆਪਣਾ ਤਾਂ ਨੁਕਸਾਨ ਕਰਦੇ ਹੀ ਹਨ ਤੇ ਆਪਣੇ ਨਾਲ ਨਾਲ ਦੂਜਿਆਂ ਨੂੰ ਵੀ ਲੈ ਡੁੱਬਦੇ ਹਨ।

ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿਥੇ ਡਰਾਇਵਰ ਦੀ ਲਾ ਪ ਰ ਵਾ ਕਰਕੇ ਸੜਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਇਕ ਲੜਕੀ ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ 3 ਲੜਕੀਆਂ ਨੂੰ ਸੱ ਟਾਂ ਲੱਗੀਆਂ। ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਲੜਕੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਨ੍ਹਾਂ ਲੜਕੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗੁਰਦਾਸਪੁਰ ਸ਼ੋਅ ਤੋਂ ਬਾਅਦ ਆਪਣੇ ਘਰ ਨੂੰ ਵਾਪਿਸ ਆ ਰਹੀਆਂ ਸਨ।

ਉਹ ਇੱਕ ਕਾਰ ਵਿੱਚ 4 ਲੜਕੀਆਂ ਸਵਾਰ ਸਨ ਅਤੇ ਇੱਕ ਉਨ੍ਹਾਂ ਦਾ ਡਰਾਈਵਰ ਸੀ। ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਇਹ ਸੜਕ ਹਾਦਸਾ ਵਾਪਰ ਗਿਆ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੌਰਾਨ ਅਮਨ ਨਾਮਕ ਲੜਕੀ ਵਾਸੀ ਫਗਵਾੜਾ ਦੀ ਮੌਕੇ ਤੇ ਹੀ ਜਾਨ ਚਲੀ ਗਈ। ਜਿਨ੍ਹਾਂ ਵਿਚੋਂ ਇਕ ਦੀ ਲੱਤ ਟੁੱਟ ਗਈ, ਇੱਕ ਦੀ ਅੱਖ ਦੇ ਕੋਲ ਸੱ ਟਾਂ ਲੱਗੀਆਂ ਅਤੇ ਇੱਕ ਦੇ ਮੂੰਹ ਅਤੇ ਹੱਥ ਉੱਤੇ ਸੱ ਟਾਂ ਲੱਗੀਆਂ। ਲੜਕੀਆਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਡਰਾਈਵਰ ਨੇ ਕਿਹਾ ਕਿ ਕਾਰ ਅੱਗੇ ਟਰਾਲੀ ਆ ਗਈ ਸੀ,

ਜਿਸ ਕਾਰਨ ਇਹ ਹਾਦਸਾ ਵਾਪਰਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਹਮਣੇ ਕੋਈ ਵੀ ਟਰਾਲੀ ਆਉਂਦੀ ਨਹੀਂ ਦੇਖੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਡਰਾਈਵਰ ਦੀ ਲਾ ਪ ਰ ਵਾ ਹੀ ਨਾਲ ਵਾਪਰਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ। ਜਿਸ ਵਿੱਚ ਅਮਨਦੀਪ ਕੌਰ ਨਾਮਕ ਲੜਕੀ ਦੀ ਜਾਨ ਚਲੀ ਗਈ ਅਤੇ 3 ਲੜਕੀਆਂ ਦੇ ਸੱ-ਟਾਂ ਲੱਗੀਆਂ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.