ਮਿਸ ਯੂਨੀਵਰਸ ਦਾ ਪੰਜਾਬ ਚ ਜਬਰਦਸਤ ਸਵਾਗਤ, ਭੰਗੜਾ ਪਾਉਂਦੀ ਦੀ ਵੀਡੀਓ ਵਾਇਰਲ

ਹਰਨਾਜ਼ ਸੰਧੂ ਇਜ਼ਰਾਇਲ ਵਿਖੇ ਹੋਏ ਦੁਨੀਆ ਦੇ ਸਭ ਤੋਂ ਵੱਡੇ ਬਿਊਟੀ ਕੰਟੈਸਟ “ਮਿਸ ਯੂਨੀਵਰਸ” ਦਾ ਖ਼ਿਤਾਬ ਜਿੱਤ ਕੇ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਨਾਮ ਦੁਨੀਆਂ ਭਰ ਵਿੱਚ ਚਮਕਾਇਆ ਹੈ। ਇਸ ਮੌਕੇ ਹਰਨਾਜ਼ ਦਾ ਪੂਰਾ ਪਰਿਵਾਰ ਅਤੇ ਉਨ੍ਹਾਂ ਨੂੰ ਚਾਹੁਣ ਵਾਲਾ ਹਰ ਕੋਈ ਇਸ ਖਾਸ ਪਲ ਦੀ ਖੁਸ਼ੀ ਮਨਾ ਰਿਹਾ ਹੈ। ਜਦੋਂ ਹਰਨਾਜ਼ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਆਪਣੇ ਜੱਦੀ ਪਿੰਡ ਗੁਰਦਾਸਪੁਰ ਗਈ

ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਦੀ ਆਉਣ ਦੀ ਖੁਸ਼ੀ ਵਿੱਚ ਪਰਿਵਾਰਿਕ ਮੈਂਬਰਾਂ ਵੱਲੋਂ ਢੋਲ ਵਜਾ ਕੇ ਅਤੇ ਨੱਚ-ਗਾ ਕੇ ਖੁਸ਼ੀ ਮਨਾਈ ਗਈ। ਹਰਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਹਰਨਾਜ਼ ਦੇ ਯੂਨੀਵਰਸ ਬਣਨ ਕਾਰਨ ਬਹੁਤ ਕੀ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹਰਨਾਜ ਸੁਭਾਅ ਦੀ ਬਹੁਤ ਹੀ ਚੰਗੀ ਲੜਕੀ ਹੈ। ਜਦੋਂ ਵੀ ਉਸ ਨੂੰ ਛੁੱਟੀਆਂ ਹੁੰਦੀਆਂ ਸੀ। ਉਹ ਉਨ੍ਹਾਂ ਕੋਲ ਗੁਰਦਾਸ ਪੁਰ ਜ਼ਰੂਰ ਆਉਂਦੀ ਸੀ।

ਉਨ੍ਹਾਂ ਨੇ ਦੱਸਿਆ ਕਿ ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਹਰਨਾਜ਼ ਉਨ੍ਹਾਂ ਨੂੰ ਮਿਲ ਕੇ ਗਈ ਸੀ। ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਬਲਵਿੰਦਰ ਸਿੰਘ ਨੇ ਫੋਨ ਰਾਹੀਂ ਵਧਾਈਆਂ ਦਿੱਤੀਆਂ। ਜਿਸ ਤੋਂ ਬਾਅਦ ਉਹ ਭਾਵੁਕ ਵੀ ਹੋਏ ਕਿ ਪੇਂਡੂ ਪਰਿਵਾਰ ਵਿੱਚੋਂ ਉੱਠ ਕੇ ਬੱਚੀ ਇੰਨੇ ਵੱਡੇ ਰੁਤਬੇ ਉੱਤੇ ਪਹੁੰਚ ਗਈ ਹੈ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਉਤੇ ਵਧਾਈ ਦੇਣ ਵਾਲਿਆਂ ਦੀ ਝੜੀ ਹੀ ਲੱਗ ਗਈ। ਜਿੱਥੇ ਉਹ ਆਪਣੀ ਬੇਟੀ ਲਈ ਮਾਣ ਮਹਿਸੂਸ ਕਰ ਰਹੇ ਹਨ। ਉੱਥੇ ਹੀ ਉਹ ਪਰਮਾਤਮਾ ਦਾ ਵੀ ਧੰਨਵਾਦ ਕਰ ਰਹੇ ਹਨ।

ਜਿਨ੍ਹਾਂ ਨੇ ਬੇਟੀ ਨੂੰ ਇੱਥੇ ਤੱਕ ਪਹੁੰਚਾਇਆ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਖੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਨੂੰ ਇਸ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਹੈ। ਉਨ੍ਹਾਂ ਨੇ ਦੱਸਿਆ ਕਿ ਹਰਨਾਜ਼ ਸੁਭਾਅ ਦੀ ਬਹੁਤ ਹੀ ਮਿਲਣਸਾਰ ਲੜਕੀ ਹੈ। ਉਹ ਹਰ ਇੱਕ ਨਾਲ ਪਿਆਰ ਨਾਲ ਮਿਲਦੀ ਹੈ ਅਤੇ ਉਹ ਬਹੁਤ ਹੀ ਸੁਲਝੀ ਹੋਈ ਸੋਚ ਵਾਲੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਵਾਰ ਤਾਂ ਇਹ ਸਭ ਸੁਪਨਾ ਹੀ ਲੱਗਿਆ ਪਰ ਉਨ੍ਹਾਂ ਨੂੰ ਇਸ ਖਾਸ ਮੌਕੇ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਵੀਡੀਓ ਰਿਪੋਰਟ

Leave a Reply

Your email address will not be published. Required fields are marked *