ਅਮ੍ਰਿਤਸਰ ਚ ਥਾਣੇਦਾਰ ਨੇ ਮਚਾਇਆ ਕਹਿਰ, ਦਿਨ ਦਿਹਾੜੇ ਮਚ ਗਈ ਹਾਹਾਕਾਰ

ਕਈ ਆਦਮੀ ਆਪਣੇ ਅਹੁਦੇ ਦੀ ਆੜ ਵਿੱਚ ਦੂਜਿਆਂ ਨਾਲ ਧੱਕਾ ਕਰ ਜਾਂਦੇ ਹਨ। ਕਮਜ਼ੋਰ ਆਦਮੀ ਨੂੰ ਇਨਸਾਫ਼ ਵੀ ਨਹੀਂ ਮਿਲਦਾ ਜਾਂ ਇਨਸਾਫ਼ ਲੈਣ ਲਈ ਲੰਬਾ ਸੰਘਰਸ਼ ਕਰਨਾ ਪੈਂਦਾ ਹੈ। ਜਦੋਂ ਸੁਣਵਾਈ ਹੁੰਦੀ ਹੈ ਤਾਂ ਉਦੋਂ ਤਕ ਭਾਣਾ ਵਾਪਰ ਚੁੱਕਾ ਹੁੰਦਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਅਧੀਨ ਪੈਂਦੇ ਇਲਾਕੇ ਵਿੱਚ ਇਕ ਥਾਣੇਦਾਰ ਤੇ ਆਪਣੇ ਹੀ ਮੁਹੱਲੇ ਦੇ ਕਰਿਆਨੇ ਦੀ ਦੁਕਾਨ ਕਰਨ ਵਾਲੇ ਸੰਜੇ ਅਨੰਦ ਦੀ ਜਾਨ ਲੈ ਲੈਣ ਦੇ ਦੋਸ਼ ਲੱਗੇ ਹਨ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਏ ਐੱਸ ਆਈ ਰਜੇਸ਼ ਓਹਰੀ ਦੀ ਆਪਣੇ ਮੁਹੱਲੇ ਵਿੱਚ ਹੀ ਕਰਿਆਨੇ ਦੀ ਦੁਕਾਨ ਕਰਦੇ ਸੰਜੇ ਆਨੰਦ ਨਾਲ ਰੰ ਜਿ ਸ਼ ਚੱਲ ਰਹੀ ਸੀ। ਸੰਜੇ ਅਨੰਦ ਦੁਆਰਾ ਕੋਈ ਗਵਾਹੀ ਦਿੱਤੇ ਜਾਣ ਕਾਰਨ ਰਾਜੇਸ਼ ਓਹਰੀ ਉਸ ਤੋਂ ਖ਼ ਫ਼ਾ ਸੀ ਅਤੇ ਉਹ ਸੰਜੇ ਨੂੰ ਧਮ ਕਾ ਉਂ ਦਾ ਰਹਿੰਦਾ ਸੀ। ਮ੍ਰਿਤਕ ਦੇ ਸਬੰਧੀਆਂ ਦਾ ਦੋਸ਼ ਹੈ ਕਿ ਪਿਛਲੇ ਸਾਲ ਵੀ ਰਾਜੇਸ਼ ਨੇ ਸੰਜੇ ਨੂੰ ਪ ਸ ਤੋ ਲ ਦਿਖਾ ਕੇ ਧ ਮ ਕੀ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ।

ਪਰਿਵਾਰ ਨੂੰ ਸ਼ਿ ਕ ਵਾ ਹੈ ਕਿ ਜੇਕਰ ਪੁਲਿਸ ਨੇ ਉਸੇ ਸਮੇਂ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਉਨ੍ਹਾਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ। ਥਾਣੇਦਾਰ ਰਾਜੇਸ਼ ਦਾ ਪਿਤਾ ਡੀ ਐੱਸ ਪੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਹੈ। ਰਾਜੇਸ਼ ਤੇ ਦੋਸ਼ ਹੈ ਕਿ ਉਸ ਨੇ ਪ ਸ ਤੋ ਲ ਦੀ ਵਰਤੋਂ ਕਰਕੇ ਸੰਜੇ ਦੀ ਜਾਨ ਲੈ ਲਈ ਹੈ। ਮਾਮਲੇ ਦੀ ਇਤਲਾਹ ਮਿਲਣ ਤੇ ਸੀਨੀਅਰ ਪੁਲਿਸ ਅਫਸਰ ਘਟਨਾ ਸਥਾਨ ਤੇ ਪਹੁੰਚ ਗਏ। ਪੁਲਿਸ ਨੇ ਮ੍ਰਿਤਕ ਸੰਜੇ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ

ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਅਜੇ ਕਿਸੇ ਵਿਅਕਤੀ ਦੇ ਫੜੇ ਜਾਣ ਦੀ ਜਾਣਕਾਰੀ ਨਹੀਂ ਮਿਲੀ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮ੍ਰਿਤਕ ਸੰਜੇ ਦੇ ਪਰਿਵਾਰ ਦਾ ਦੋ ਸ਼ ਹੈ ਕਿ ਪਿਛਲੇ ਸਮੇਂ ਦੌਰਾਨ ਪੁਲਿਸ ਨੇ ਇਸ ਮਾਮਲੇ ਵਿੱਚ ਢਿੱਲ ਮੱਠ ਵਰਤੀ ਹੈ। ਤਾਜਾ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਦੋਸ਼ੀ ਤੇ 302 ਦਾ ਮਾਮਲਾ ਦਰਜ ਕਰਕੇ ਉਸਨੂੰ ਫੜ ਲਿਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.