ਪਲਟੀਆਂ ਖਾਂਦੀ ਖੱਡ ਚ ਡਿੱਗੀ ਕਾਰ, ਮੌਕੇ ਤੇ ਮਦਦ ਲਈ ਭੱਜੇ ਲੋਕ

ਪਠਾਨਕੋਟ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਆਰਮੀ ਦੀ ਗੱਡੀ ਇੱਕ ਡੂੰਘੀ ਖੱਡ ਵਿੱਚ ਡਿੱਗ ਪਈ ਹੈ। ਇਹ ਹਾਦਸਾ ਪਠਾਨਕੋਟ ਦੇ ਚੱਕੀ ਪੁਲ ਨੇੜੇ ਵਾਪਰਿਆ ਦੱਸਿਆ ਜਾਂਦਾ ਹੈ। ਆਰਮੀ ਦੀ ਗੱਡੀ ਵਿੱਚ ਕਈ ਜਵਾਨ ਸਵਾਰ ਸਨ। ਜਵਾਨਾਂ ਦੇ ਸੱ ਟਾਂ ਲੱਗੀਆਂ ਹਨ ਅਤੇ ਕਈਆਂ ਦੀ ਹਾਲਤ ਖ਼ਰਾਬ ਹੈ। ਇਹ ਖੱਡ ਕਾਫ਼ੀ ਡੂੰਘੀ ਹੈ ਅਤੇ ਗੱਡੀ ਪਲਟੀਆਂ ਖਾਂਦੀ ਖੱਡ ਵਿੱਚ ਚਲੀ ਗਈ। ਹਾਦਸੇ ਦੇ ਕਾਰਨ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। ਫੌਜੀ ਜਵਾਨਾਂ ਨੂੰ ਆਰਮੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਜਿੱਥੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਣ ਤੇ ਆਰਮੀ ਦੇ ਜਵਾਨ ਘਟਨਾ ਸਥਾਨ ਤੇ ਪਹੁੰਚ ਗਏ ਹਨ। ਫੌਜ ਦੇ ਜਵਾਨ ਕਿਨ੍ਹਾਂ ਪ੍ਰਸਥਿਤੀਆਂ ਵਿੱਚੋਂ ਗੁਜ਼ਰਦੇ ਹਨ ਇਹ ਉਹੀ ਜਾਣਦੇ ਹਨ। ਜਿੱਥੇ ਤਾਪਮਾਨ ਸਿਫਰ ਤੋਂ ਵੀ ਥੱਲੇ ਹੁੰਦਾ ਹੈ ਅਤੇ ਬਰਫ਼ ਪੈਂਦੀ ਹੈ, ਫ਼ੌਜੀ ਨੌਜਵਾਨ ਉੱਥੇ ਵੀ ਡਿਊਟੀ ਦਿੰਦੇ ਹਨ। ਉਹ ਹਰ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਮੁਲਕ ਦੀ ਰਾਖੀ ਕਰਦੇ ਹਨ। ਜੇਕਰ ਲੋੜ ਪਵੇ ਤਾਂ ਮੁਲਕ ਦੀ ਰਾਖੀ ਲਈ ਉਹ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੇ ਹਨ। ਇਸ ਹਾਦਸੇ ਕਾਰਨ ਹਰ ਕਿਸੇ ਨੂੰ ਫੌਜੀ ਜਵਾਨਾਂ ਨਾਲ ਹਮ ਦਰ ਦੀ ਹੈ।

ਅਜੇ ਪਿਛਲੇ ਦਿਨੀਂ ਤਾਮਿਲਨਾਡੂ ਦੇ ਕਨੂਰ ਨੇੜੇ ਵਾਪਰੇ ਹਵਾਈ ਹਾਦਸੇ ਵਿੱਚ ਸੀ ਡੀ ਐਸ ਬਿਪਨ ਰਾਵਤ ਦੇ ਨਾਲ ਕਈ ਫ਼ੌਜੀ ਅਫ਼ਸਰਾਂ ਸ਼ਹੀਦ ਹੋਏ ਸਨ। ਇਨ੍ਹਾਂ ਸ਼ਹੀਦਾਂ ਵਿੱਚ ਖਾਲੜਾ ਨੇੜੇ ਦੇ ਪਿੰਡ ਦੋਦੇ ਸੋਢੀਆਂ ਦਾ ਗੁਰਸੇਵਕ ਸਿੰਘ ਵੀ ਸ਼ ਹੀ ਦ ਹੋ ਗਿਆ। ਸ਼ਹੀਦ ਦਾ ਅਜੇ ਇਕ ਦਿਨ ਪਹਿਲਾਂ ਹੀ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਪਿੰਡ ਅੰਤਮ ਸੰ ਸ ਕਾ ਰ ਕੀਤਾ ਗਿਆ ਹੈ। ਹੁਣ ਪਠਾਨਕੋਟ ਵਿਖੇ ਆਰਮੀ ਦੀ ਗੱਡੀ ਨਾਲ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ।

Leave a Reply

Your email address will not be published. Required fields are marked *