ਪੰਜਾਬ ਦੇ ਇਸ ਪਿੰਡ ਦੀ ਨੂੰਹ ਬਣੀ ਕੰਗਣਾ, ਇਸ ਕਿਸਾਨ ਨੇ ਜੋ ਕੀਤਾ ਦੇਖ ਉੱਡ ਜਾਣਗੇ ਹੋਸ਼

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਲਗਪਗ ਇਕ ਸਾਲ ਕਿਸਾਨੀ ਸੰਘਰਸ਼ ਚੱਲਿਆ। ਇਕ ਸਾਲ ਤੋਂ ਵੱਧ ਸਮਾਂ ਕਿਸਾਨਾਂ ਨੇ ਦਿੱਲੀ ਦੇ ਵੱਖ ਵੱਖ ਸਥਾਨਾਂ ਤੇ ਰਹਿ ਕੇ ਗੁਜ਼ਾਰਿਆ। ਜਿਨ੍ਹਾਂ ਵਿੱਚ ਸਿੰਘੂ ਬਾਰਡਰ, ਟਿਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਆਦਿ ਸ਼ਾਮਲ ਹਨ। ਇਸ ਦੌਰਾਨ ਕਈ ਲੋਕ ਕਿਸਾਨੀ ਮੋਰਚੇ ਦੇ ਹੱਕ ਵਿਚ ਅਤੇ ਕਈ ਉਲਟ ਬਿਆਨਬਾਜ਼ੀ ਕਰਦੇ ਰਹੇ। ਕਿਸਾਨਾਂ ਦੀ ਨੁਕਤਾਚੀਨੀ ਕਰਨ ਵਾਲਿਆਂ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਨਾਮ ਮੂਹਰਲੀ ਕਤਾਰ ਵਿੱਚ ਲਿਆ ਜਾ ਸਕਦਾ ਹੈ।

ਕੰਗਨਾ ਰਣੌਤ ਨੇ ਇੱਕ ਨਹੀਂ ਕਈ ਵਾਰ ਕਿਸਾਨਾਂ ਦੇ ਉਲਟ ਬਿਆਨ ਦਿੱਤੇ। ਜਿਸ ਦੀ ਕਿਸਾਨਾਂ ਵਿੱਚ ਕਾਫੀ ਚਰਚਾ ਵੀ ਰਹੀ। ਹੁਣ ਮੋਰਚਾ ਖ਼ਤਮ ਹੋ ਜਾਣ ਤੋਂ ਬਾਅਦ ਇਕ ਨਵੀਂ ਖਬਰ ਸੁਣਨ ਨੂੰ ਮਿਲੀ ਹੈ। ਦਿੱਲੀ ਮੋਰਚੇ ਤੋਂ ਵਾਪਸ ਪੰਜਾਬ ਆ ਕੇ ਕਿਸਾਨਾਂ ਨੇ ਬਠਿੰਡਾ ਦੇ ਕੋਟ ਸ਼ਮੀਰ ਪਿੰਡ ਵਿਚ ਕੰਗਨਾ ਰਣੌਤ ਦਾ ਪੁਤਲਾ ਬਣਾ ਕੇ ਉਸ ਦਾ ਗਹਿਰੀ ਭਾਗੀ ਪਿੰਡ ਦੇ ਕਿਸਾਨ ਮਹਿੰਦਰ ਸਿੰਘ ਨਾਲ ਵਿਆਹ ਕੀਤਾ। ਵਿਆਹ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ।

ਗਹਿਰੀ ਭਾਗੀ ਪਿੰਡ ਤੋਂ ਮਹਿੰਦਰ ਸਿੰਘ ਬਰਾਤ ਲੈ ਕੇ ਪਿੰਡ ਕੋਟਸਮੀਰ ਪਹੁੰਚਿਆ। ਇੱਥੇ ਕੰਗਨਾ ਰਣੌਤ ਦੇ ਪੁਤਲੇ ਨੂੰ ਖ਼ੂਬ ਸ਼ਿੰਗਾਰਿਆ ਗਿਆ ਸੀ। ਉਸ ਦਾ ਲਾੜੀ ਵਾਂਗ ਮੇਕਅੱਪ ਕੀਤਾ ਗਿਆ। ਵਿਆਹ ਦੀਆਂ ਪੂਰੀਆਂ ਰਸਮਾਂ ਨਿਭਾਈਆਂ ਗਈਆਂ। ਔਰਤਾਂ ਨੇ ਵਿਆਹ ਵਿੱਚ ਗੀਤ ਗਾਏ ਅਤੇ ਗਿੱਧਾ ਪਾਇਆ। ਇਸ ਤਰ੍ਹਾਂ ਹੀ ਮਰਦਾਂ ਨੇ ਵੀ ਖੂਬ ਭੰਗੜਾ ਪਾਇਆ। ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ।

ਜਿਹੜੀ ਕੰਗਨਾ ਰਣੌਤ ਕਿਸਾਨਾਂ ਬਾਰੇ ਨਾਂਹ ਪੱਖੀ ਬਿਆਨ ਦਿੰਦੀ ਰਹਿੰਦੀ ਸੀ, ਕਿਸਾਨਾਂ ਵੱਲੋਂ ਉਸ ਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਕਿਸਾਨ ਇੱਕ ਦੂਜੇ ਨੂੰ ਮਜ਼ਾਕ ਵਿੱਚ ਕਹਿ ਰਹੇ ਸਨ ਕਿ ਕੰਗਨਾ ਨੂੰ ਹੁਣ ਪਤਾ ਲੱਗੇਗਾ, ਜਦੋਂ ਮਹਿੰਦਰ ਸਿੰਘ ਦੇ ਘਰ ਵਿਚ ਕੰਮ ਕਰਨਾ ਪਵੇਗਾ। ਰਸੋਈ ਦੇ ਕੰਮ ਦੇ ਨਾਲ ਨਾਲ ਖੇਤੀ ਦਾ ਕੰਮ ਵੀ ਕਰਨਾ ਪਵੇਗਾ। ਇਸ ਵਿਆਹ ਦੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਹੋ ਰਹੀ ਹੈ।

Leave a Reply

Your email address will not be published.