ਮਾਂ ਨੇ ਕਿਹਾ ਸੀ ਪੁੱਤ ਜਿੱਤੇ ਬਿਨਾਂ ਘਰ ਨਾ ਆਈਂ, ਪਿੰਡ ਆਉਂਦਿਆਂ ਹੀ ਸਰਪੰਚ ਨੇ ਦਿੱਤਾ ਵੱਡਾ ਸਰਪ੍ਰਾਈਜ਼

ਲੱਖਾ ਸਿਧਾਣਾ ਵੱਲੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਵਿੱਚ ਬਠਿੰਡਾ ਦੇ ਪਿੰਡ ਭਾਈ ਬਖਤੌਰ ਵਿੱਚ ਇੱਕ ਨੌਜਵਾਨ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਨੌਜਵਾਨ ਦਾ ਨਾਮ ਲਖਵੀਰ ਸਿੰਘ ਲੱਖੀ ਹੈ। ਉਸ ਨੂੰ ਸਨਮਾਨਤ ਕੀਤੇ ਜਾਣ ਪਿੱਛੇ ਕਾਰਨ ਇਹ ਹੈ ਕਿ ਉਹ ਲਗਭਗ 1 ਸਾਲ ਲਗਾਤਾਰ ਕਿਸਾਨੀ ਧਰਨੇ ਵਿੱਚ ਟਿਕਰੀ ਬਾਰਡਰ ਤੇ ਹਾਜ਼ਰ ਰਿਹਾ। ਘਰ ਤੋਂ ਇੱਕ ਵਾਰ ਜਾਣ ਮਗਰੋਂ ਉਸ ਨੇ ਵਾਪਸ ਘਰ ਪਰਤਣ ਦਾ ਖਿਆਲ ਹੀ ਨਹੀਂ ਕੀਤਾ।

ਲੱਖੀ ਦੇ ਮਨ ਵਿੱਚ ਇੱਕ ਹੀ ਇੱਛਾ ਸੀ ਕਿ ਕਿਸਾਨੀ ਮੰਗਾਂ ਮੰਨੀਆਂ ਜਾਣ ਅਤੇ ਮੋਰਚਾ ਫਤਿਹ ਹੋ ਜਾਵੇ। ਅਖੀਰ ਉਨ੍ਹਾਂ ਦੀ ਸੁਣੀ ਗਈ ਅਤੇ ਕੇਂਦਰ ਸਰਕਾਰ ਨੇ 3 ਖੇਤੀ ਕਾ ਨੂੰ ਨ ਰੱਦ ਕਰ ਦਿੱਤੇ। ਸਾਰੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਨੂੰ ਘਰੋ ਘਰੀ ਜਾਣ ਦੇ ਆਦੇਸ਼ ਦੇ ਦਿੱਤੇ ਗਏ। ਜਦੋਂ ਲਖਵੀਰ ਸਿੰਘ ਲੱਖੀ ਆਪਣੇ ਪਿੰਡ ਭਾਈ ਬਖਤੌਰ ਪਹੁੰਚਿਆ ਤਾਂ ਪਿੰਡ ਵਾਸੀਆਂ ਨੇ ਉਸ ਨੂੰ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ।

ਪਿੰਡ ਵਾਸੀਆਂ ਨੇ ਇਕ ਮੋਟਰਸਾਈਕਲ ਦੇ ਕੇ ਲਖਵੀਰ ਸਿੰਘ ਲੱਖੀ ਨੂੰ ਸਨਮਾਨਤ ਕੀਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕਿਸਾਨੀ ਧਰਨੇ ਦੌਰਾਨ 26 ਜਨਵਰੀ ਨੂੰ ਪਈ ਭਾਜੜ ਦੌਰਾਨ ਇਸ ਨੌਜਵਾਨ ਦਾ ਦੰਦ ਵੀ ਟੁੱਟ ਗਿਆ ਅਤੇ ਉਹ ਆਪਣੇ ਪਰਿਵਾਰ ਨਾਲ ਗੱਲ ਵੀ ਨਹੀਂ ਕਰ ਸਕਿਆ। ਉਸ ਦੀ ਮਾਂ ਨੇ ਵੀ ਉਸ ਨੂੰ ਆਖ ਦਿੱਤਾ ਸੀ ਕਿ ਮੋਰਚਾ ਫਤਿਹ ਹੋਣ ਤੋਂ ਬਾਅਦ ਹੀ ਉਹ ਘਰ ਆਵੇ। ਲੱਖਾ ਸਿਧਾਣਾ ਦਾ ਮੰਨਣਾ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਜਿਹੜੇ ਕਿਸਾਨਾਂ ਨੇ ਜਾਨਾਂ ਗਵਾਈਆਂ ਹਨ,

ਉਨ੍ਹਾਂ ਦੇ ਪਿੰਡਾਂ ਵਿਚ ਉਨ੍ਹਾਂ ਦੀਆਂ ਯਾਦਗਾਰਾਂ ਬਣਾਈਆਂ ਜਾਣ। ਪਿੰਡ ਦੇ ਗੁਰੂ ਘਰ ਵਿੱਚ ਉਨ੍ਹਾਂ ਦੇ ਨਾਮ ਦਾ ਪੱਥਰ ਲਗਾਇਆ ਜਾਵੇ। ਇਸ ਤੋਂ ਬਿਨਾਂ ਜੇਕਰ ਉਨ੍ਹਾ ਦੇ ਪਰਿਵਾਰਾਂ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ ਤਾਂ ਉਨ੍ਹਾਂ ਦੀ ਮਾਲੀ ਮਦਦ ਵੀ ਕੀਤੀ ਜਾਵੇ। ਲੱਖਾ ਸਿਧਾਣਾ ਦੀ ਇੱਛਾ ਹੈ ਕਿ ਦਿੱਲੀ ਵਿਖੇ ਬਾਰਡਰ ਤੇ ਵੀ ਇਕ ਯਾਦਗਾਰ ਬਣਾਈ ਜਾਵੇ। ਲਖਵੀਰ ਸਿੰਘ ਲੱਖੀ ਨੇ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤੇ ਜਾਣ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *