ਐੱਨ ਆਰ ਆਈ ਦੀ ਕੋਠੀ ਚ ਲੁਕੇ ਬੈਠੇ ਸੀ ਗਲਤ ਬੰਦੇ, ਪੁਲਿਸ ਨੇ ਆ ਕੇ ਸਾਰੇ ਪਿੰਡ ਨੂੰ ਪਾ ਲਿਆ ਘੇਰਾ

ਪੁਲਿਸ ਦੀਆਂ ਨਜ਼ਰਾਂ ਤੋਂ ਕੋਈ ਵੀ ਮਾੜਾ ਕੰਮ ਕਰਨ ਵਾਲਾ ਲੁਕ ਨਹੀਂ ਸਕਦਾ। ਫਿਰ ਵੀ ਕੁਝ ਮਾੜੇ ਅਨਸਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜਦ ਕਿ ਉਨ੍ਹਾਂ ਨੇ ਇੱਕ ਨਾ ਇੱਕ ਦਿਨ ਪੁਲੀਸ ਦੇ ਧੱਕੇ ਚੜ੍ਹ ਹੀ ਜਾਣਾ ਹੁੰਦਾ ਹੈ। ਪੁਲਿਸ ਪ੍ਰਸਾਸ਼ਨ ਦਾ ਹਰ ਰੋਜ਼ ਇਹਨਾਂ ਵਰਗਿਆਂ ਨਾਲ ਹੀ ਵਾਹ ਪੈਂਦਾ ਹੈ। ਇਸੇ ਤਰ੍ਹਾਂ ਕਪੂਰਥਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ, ਜਦੋਂ ਉਨ੍ਹਾਂ ਵੱਲੋਂ ਫਗਵਾੜਾ ਵਿਖੇ ਇੱਕ ਐਨ ਆਰ ਆਈ ਕੋਠੀ ਵਿੱਚ ਲੁਕੇ ਬੈਠੇ ਗੈਂਗਸਟਰ ਅਤੇ ਅਮਲ ਤਸਕਰਾਂ ਨੂੰ ਕਾਬੂ ਕੀਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਐਸ ਐਸ ਪੀ ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਵਿਚ ਫਗਵਾੜਾ ਵਿਖੇ ਛਾਪੇ ਮਾਰੀ ਕੀਤੀ ਗਈ। ਸੂਚਨਾ ਮਿਲਣ ਤੇ ਪੁਲਿਸ ਨਾਲ ਦੀ ਨਾਲ ਹੀ ਮੌਕੇ ਤੇ ਪਹੁੰਚ ਗਈ ਅਤੇ ਕਾਰਵਾਈ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਵੱਲੋਂ ਫਗਵਾੜਾ ਦੇ ਪਿੰਡ ਭੁਲਾਰਾਏ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਗਿਆ ਅਤੇ ਜਾਂਚ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਪੁਲਿਸ ਨੂੰ ਇਕ ਐਨ ਆਰ ਆਈ ਕੋਠੀ ਵਿੱਚੋਂ ਭਾਰੀ ਮਾਤਰਾ ਵਿੱਚ ਪਾ ਬੰ ਦੀ ਸ਼ੁ ਦਾ ਪਦਾਰਥ ਵੀ ਬਰਾਮਦ ਹੋਏ ਹਨ।

ਇਸ ਜਾਂਚ ਦੇ ਚਲਦਿਆਂ ਪੁਲਿਸ ਵੱਲੋਂ ਪਿੰਡ ਦਾ ਕੋਈ ਵੀ ਵਿਅਕਤੀ ਪਿੰਡ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ ਅਤੇ ਨਾ ਹੀ ਕਿਸੇ ਵਿਅਕਤੀ ਨੂੰ ਪਿੰਡ ਦੇ ਅੰਦਰ ਦਾਖਲ ਹੋਣ ਦਿੱਤਾ ਗਿਆ। ਇਸ ਦੇ ਚਲਦਿਆਂ ਪੁਲਿਸ ਨੇ ਕਈ ਘਰਾਂ ਦੇ ਦਰਵਾਜ਼ੇ ਵੀ ਖੜਕਾਏ। ਦੱਸ ਦੇਈਏ ਜਿਥੇ ਪੁਲਿਸ ਨੂੰ ਐਨ ਆਰ ਆਈ ਕੋਠੀ ਵਿਚੋਂ ਪਾ ਬੰ ਦੀ ਸ਼ੁ ਦਾ ਪਦਾਰਥ ਮਿਲੇ, ਉਥੇ ਹੀ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਕਾਬੂ ਵੀ ਕੀਤਾ। ਪੁਲਿਸ ਵੱਲੋਂ ਫੜੇ ਗਏ ਲੋਕਾਂ ਵਿੱਚ ਫਗਵਾੜਾ ਨੇੜੇ ਆਉਦੇ ਜਿਲ੍ਹਿਆਂ ਦੇ ਹੋਰ ਵੀ ਲੋਕ ਸ਼ਾਮਿਲ ਹਨ।

ਜੋ ਇਨ੍ਹਾਂ ਪਦਾਰਥਾਂ ਦੀ ਸਪਲਾਈ ਕਰਦੇ ਹਨ। ਇਹਨਾਂ ਨੂੰ ਕਾਬੂ ਕਰਨ ਲਈ ਪੁਲਿਸ ਟੀਮ ਵਿੱਚ 300 ਦੇ ਕਰੀਬ ਪੁਲਿਸ ਮੁਲਾਜ਼ਮ ਅਤੇ ਐਸ ਟੀ ਐਫ ਟੀਮ ਵੀ ਸ਼ਾਮਿਲ ਸੀ। ਜਾਣਕਾਰੀ ਮੁਤਾਬਕ ਇੱਕ ਵਿਅਕਤੀ ਜੋ ਕਿ ਬਿਨਾਂ ਕੱਪੜਿਆਂ ਤੋਂ ਹੀ ਪਿੰਡ ਵਿੱਚੋਂ ਭੱਜ ਰਿਹਾ ਸੀ। ਪੁਲੀਸ ਟੀਮ ਨੇ ਘੇਰਾ ਪਾ ਕੇ ਉਸ ਨੂੰ ਕਾਬੂ ਕਰ ਲਿਆ। ਕਿਹਾ ਜਾ ਰਿਹਾ ਕਿ ਇਸ ਛਾਪੇ ਦੌਰਾਨ ਪੁਲਿਸ ਦੁਆਰਾ ਇੱਕ ਵੱਡੇ ਗੈਂਗਸਟਰ ਨੂੰ ਫੜੇ ਜਾਣ ਦੀ ਚਰਚਾ ਹੈ ਪਰ ਇਸ ਦੀ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *