ਖਾਣ ਪੀਣ ਤੋਂ ਬਾਅਦ ਮੰਗੇ ਪੈਸੇ ਤਾਂ ਤੋੜ ਦਿੱਤਾ ਢਾਬਾ, ਸ਼ਰੇਆਮ ਹੋਇਆ ਖੜਕਾ ਦੜਕਾ

ਗੁਰਦਾਸਪੁਰ ਵਿਖੇ ਸੰਦੀਪ ਢਾਬੇ ਤੇ ਕੁਝ ਨਾਮਾਲੂਮ ਵਿਅਕਤੀਆਂ ਦੁਆਰਾ ਭੰਨਤੋੜ ਕਰਨ ਦੀ ਜਾਣਕਾਰੀ ਹਾਸਲ ਹੋਈ ਹੈ। ਦੂਜੀ ਧਿਰ ਦੇ ਇਕ ਵਿਅਕਤੀ ਦੀ ਪਤਨੀ ਨੇ ਵੀ ਆਪਣੇ ਪਤੀ ਨਾਲ ਖਿੱਚ ਧੂਹ ਹੋਣ ਦੇ ਦੋਸ਼ ਲਗਾਏ ਹਨ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਸੰਦੀਪ ਵਾਲੀਆ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਢਾਬੇ ਤੇ ਖਾਣਾ ਖੁਆਇਆ ਜਾਂਦਾ ਹੈ। ਇਸ ਤੋਂ ਬਿਨਾਂ ਇੱਥੇ ਲੋਕ ਦਾਰੂ ਵੀ ਪੀਂਦੇ ਹਨ। ਇਸ ਦੇ ਸਬੰਧ ਵਿੱਚ ਉਨ੍ਹਾਂ ਕੋਲ ਲਾ ਇ ਸੈਂ ਸ ਹੈ। ਸੰਦੀਪ ਵਾਲੀਆ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਢਾਬੇ ਤੇ 2 ਵਿਅਕਤੀ ਖਾਣ ਪੀਣ ਲਈ ਆਏ।

ਜਿਨ੍ਹਾਂ ਵਿਚੋਂ ਇਕ ਦਾ ਨਾਮ ਲਾਡਾ ਹੈ। ਇਨ੍ਹਾਂ ਵਿਅਕਤੀਆਂ ਦਾ 120 ਰੁਪਏ ਦਾ ਬਿੱਲ ਬਣਿਆ ਪਰ ਪੈਸੇ ਦੇਣ ਦੇ ਨਾਮ ਤੇ ਇਹ ਉਨ੍ਹਾਂ ਨਾਲ ਤੂੰ ਤੂੰ ਮੈਂ ਮੈਂ ਹੋ ਗਏ। ਇਨ੍ਹਾਂ ਵਿਅਕਤੀਆਂ ਨੇ ਫੋਨ ਕਰਕੇ 8-10 ਨਾ ਮਾਲੂਮ ਮੁੰਡੇ ਬੁਲਾ ਲਏ, ਜਿਨ੍ਹਾਂ ਕੋਲ ਕਾਪੇ ਆਦਿ ਸਨ। ਸੰਦੀਪ ਵਾਲੀਆ ਦਾ ਕਹਿਣਾ ਹੈ ਕਿ ਇਨ੍ਹਾਂ ਨਾ ਮਲੂਮ ਮੁੰਡਿਆਂ ਨੇ ਉਨ੍ਹਾਂ ਦਾ ਫਰਨੀਚਰ, ਐੱਲ ਸੀ ਡੀ, ਕੈਮਰੇ ਅਤੇ ਕਾਊਂਟਰ ਆਦਿ ਤੋੜ ਦਿੱਤਾ। ਉਨ੍ਹਾਂ ਦਾ ਇੱਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਭੱਜ ਕੇ ਨਾਲ ਦੀ ਦੁਕਾਨ ਵਿੱਚ ਵੜ ਕੇ ਆਪਣੀ ਜਾਨ ਬਚਾਈ।

ਸੰਦੀਪ ਦੇ ਭਰਾ ਨੇ ਵੀ ਦੋਸ਼ ਲਗਾਏ ਹਨ ਕਿ 120 ਰੁਪਏ ਦੇ ਬਿੱਲ ਪਿੱਛੇ ਉਨ੍ਹਾਂ ਦਾ ਇਕ ਲੱਖ ਰੁਪਏ ਦਾ ਨੁਕਸਾਨ ਕੀਤਾ ਗਿਆ ਹੈ। ਦੋਵੇਂ ਭਰਾਵਾਂ ਨੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਇਕ ਔਰਤ ਨੇ ਦੱਸਿਆ ਹੈ ਕਿ ਉਹ ਸਰਕਾਰੀ ਮੁਲਾਜ਼ਮ ਹੈ। ਉਸ ਦੇ ਪਤੀ ਦਾ ਟਰਾਂਸਪੋਰਟ ਦਾ ਕੰਮ ਹੈ। ਜੋ ਕਿ ਢਾਬੇ ਤੇ ਖਾਣ ਪੀਣ ਲਈ ਗਿਆ ਸੀ। ਉਸ ਦਾ ਪਤੀ ਕੋਈ ਪਹਿਲੀ ਵਾਰ ਨਹੀਂ ਸੀ ਗਿਆ। ਅੱਗੇ ਵੀ ਅਕਸਰ ਹੀ ਜਾਂਦਾ ਰਹਿੰਦਾ ਹੈ।

ਔਰਤ ਦੇ ਦੱਸਣ ਮੁਤਾਬਕ ਉਸ ਦੇ ਪਤੀ ਦੇ ਸੱ ਟਾਂ ਲਗਾਈਆਂ ਗਈਆਂ ਹਨ। ਸਿਰਫ਼ 100 ਰੁਪਏ ਦਾ ਮਾਮਲਾ ਸੀ। ਉਸ ਦੇ ਮੱਥੇ ਵਿੱਚ ਟਾਂਕੇ ਲੱਗੇ ਹਨ। ਔਰਤ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਢਾਬੇ ਤੇ ਤੋੜ ਭੰਨ ਹੋਣ ਦੀ ਇਤਲਾਹ ਮਿਲੀ ਸੀ। ਉਹ ਮੌਕੇ ਤੇ ਪਹੁੰਚੇ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਏ, ਉਸੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.