ਜੇਠਾਲਾਲ ਨੇ ਕੀਤਾ ਲਾਡਲੀ ਧੀ ਦਾ ਵਿਆਹ, ਮੁਬਾਰਕਾਂ ਦੇਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ

ਇੰਡਸਟਰੀ ਵਿਚ ਇਕ ਤੋਂ ਬਾਅਦ ਇਕ ਅਦਾਕਾਰ ਦੇ ਵਿਆਹ ਦੀ ਚਰਚਾ ਸੋਸ਼ਲ ਮੀਡੀਆ ਉੱਤੇ ਛਿੜੀ ਰਹਿੰਦੀ ਹੈ। ਜਿਵੇਂ ਕਿ ਕੁੱਝ ਦਿਨ ਪਹਿਲਾਂ ਕਟਰੀਨਾ ਕੈਫ਼ ਅਤੇ ਵਿਕੀ ਕੌਸ਼ਲ ਦੇ ਵਿਆਹ ਨੂੰ ਲੈ ਕੇ ਉਹ ਸੁਰਖੀਆਂ ਵਿੱਚ ਸਨ। ਇਸ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੇ ਕੁਝ ਅਦਾਕਾਰ ਵੀ ਆਪਣੇ ਵਿਆਹ ਕਾਰਨ ਸੁਰਖੀਆਂ ਵਿੱਚ ਰਹੇ। ਇਸੇ ਤਰ੍ਹਾਂ “ਤਾਰਕ ਮਹਿਤਾ ਕਾ ਉਲਟਾ ਚਸ਼ਮਾ” ਵਾਲੇ ਜੇਠਾ ਲਾਲ ਦੀ ਧੀ ਨਿਯਤੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

ਦੱਸ ਦੇਈਏ ਦਿਲਿਪ ਜੋਸ਼ੀ (ਜੇਠਾ ਲਾਲ) ਦੀ ਧੀ ਨਿਯਤੀ ਦਾ ਵਿਆਹ 11 ਦਸੰਬਰ ਨੂੰ ਯਸ਼ੋਵਰਧਨ ਨਾਲ ਪੂਰੇ ਗੁਜਰਾਤੀ ਰੀਤੀ ਰਿਵਾਜਾਂ ਨਾਲ ਹੋਇਆ। ਇਸ ਸਮੇਂ ਦਲੀਪ ਜੋਸ਼ੀ ਨੇ ਵਿਆਹ ਦਾ ਪੂਰਾ ਪ੍ਰਬੰਧ ਸੰਭਾਲਿਆ। ਜਿਸ ਦੀਆਂ ਤਸਵੀਰਾਂ ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਸਾਂਝੀਆਂ ਕੀਤੀਆਂ ਗਈਆਂ। ਦਿਲਿਪ ਜੋਸ਼ੀ ਨੇ ਇਸ ਤੋਂ ਇਲਾਵਾ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਪਤਨੀ ਮਾਲਾ, ਧੀ ਨਿਯਤੀ, ਪੁੱਤਰ ਰਿਤਵਿਕ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਉਹਨਾਂ ਵੱਲੋਂ ਤਸਵੀਰਾਂ ਸਾਂਝੀਆਂ ਕਰਨ ਦੇ ਨਾਲ-ਨਾਲ ਕੁੱਝ ਖੂਬਸੂਰਤ ਲਾਇਨਾ ਵੀ ਲਿਖੀਆਂ ਗਈਆਂ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ “ਤੁਸੀਂ ਗੀਤਾਂ ਅਤੇ ਫ਼ਿਲਮਾਂ ਤੋਂ ਭਾਵਨਾਵਾਂ ਉਧਾਰ ਲੈ ਸਕਦੇ ਹੋ ਪਰ ਜਦੋਂ ਇਹ ਸਭ ਤੁਹਾਡੇ ਨਾਲ ਹੁੰਦਾ ਹੈ… ਉਹ ਅਨੁਭਵ ਬੇਮਿਸਾਲ ਹੁੰਦਾ ਹੈ ਅਤੇ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।” ਜਿਸ ਤੋਂ ਬਾਅਦ ਦਲੀਪ ਜੋਸ਼ੀ ਅੱਗੇ ਵੀ ਲਿਖਦੇ ਹਨ ਕਿ :-ਮੇਰੀ ਛੋਟੀ ਕੁੜੀ ਨਿਯਤੀ ਅਤੇ ਪਰਿਵਾਰ ਵਿੱਚ ਸਭ ਤੋਂ ਨਵੇਂ ਮੈਂਬਰ ਯਸ਼ੋਵਰਧਨ ਨੂੰ ਜ਼ਿੰਦਗੀ ਦੇ ਇਸ ਨਵੇਂ ਤੇ ਸ਼ਾਨਦਾਰ ਸਫ਼ਰ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ!

ਸਾਨੂੰ ਸ਼ੁਭਕਾਮਨਾਵਾਂ ਦੇ ਸੰਦੇਸ਼ ਭੇਜਣ ਵਾਲੇ ਤੇ ਸਾਡੀ ਖੁਸ਼ੀ ਸਾਂਝੀ ਕਰਨ ਵਾਲੇ ਹਰ ਕਿਸੇ ਦਾ ਧੰਨਵਾਦ। ਜੈ ਸਵਾਮੀ ਨਾਰਾਇਣ।” ਉਨ੍ਹਾਂ ਵੱਲੋਂ ਲਿਖੀਆਂ ਗਈਆਂ ਲਾਈਨਾਂ ਅਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਉੱਤੇ ਉਨ੍ਹਾਂ ਦੇ ਪ੍ਰਸੰਸਕਾਂ ਨੇ ਬਹੁਤ ਪਿਆਰ ਜਤਾਇਆ ਹੈ ਅਤੇ ਉਨ੍ਹਾਂ ਨੂੰ ਨਿਯਤੀ ਦੇ ਵਿਆਹ ਦੀਆਂ ਮੁਬਾਰਕਾਂ ਵੀ ਦਿਤੀਆਂ ਜਾ ਰਹੀਆਂ ਹਨ। ਦੱਸ ਦੇਈਏ ਨਾਸਿਕ ਵਿੱਚ ਹੋਏ ਇਸ ਵਿਆਹ ਵਾਲੀ ਜੋੜੀ ਨੂੰ ਪਰਿਵਾਰਿਕ ਮੈਂਬਰ ਸਕੇ-ਸਬੰਧੀਆਂ ਅਤੇ

ਤਾਰਿਕ ਮਹਿਤਾ ਕਾ ਉਲਟਾ ਚਸ਼ਮਾ ਦੇ ਨਿਰਦੇਸ਼ਕ ਮਾਲਵ ਰਾਜਦਾ, ਪਤਨੀ ਪ੍ਰਿਆ ਆਹੂਜਾ, ਅਦਾਕਾਰਾ ਸੁਨਯਨਾ ਫੋਜ਼ਦਾਰ, ਪਲਕ ਸਿੰਧਵਾਨੀ, ਕੁਸ਼ ਸ਼ਾਹ, ਸਮਯ ਸ਼ਾਹ ਤੇ ਕਈ ਹੋਰ ਹਸਤੀਆਂ ਵੱਲੋਂ ਆਸ਼ੀਰਵਾਦ ਦਿੱਤਾ ਗਿਆ। ਸੋਸ਼ਲ ਮੀਡੀਆ ਉੱਤੇ ਹਰ ਕੋਈ ਇਸ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇ ਰਿਹਾ ਹੈ। ਇਸ ਮੌਕੇ ਤਨਾਜ ਇਰਾਨੀ ਵੱਲੋਂ ਕੁਮੈਂਟ ਕੀਤਾ ਗਿਆ ਹੈ।

Leave a Reply

Your email address will not be published.