ਪੁਲਿਸ ਵਾਲਾ ਕਰਦਾ ਸੀ ਪਤਨੀ ਨੂੰ ਤੰਗ, ਦੇਖੋ ਮਨੀਸ਼ਾ ਗੁਲਾਟੀ ਨੇ ਕਿਵੇਂ ਲਾਈ ਕਲਾਸ

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਮਹਿਲਾਵਾਂ ਦੇ ਮਸਲੇ ਸੁਣਨ ਲਈ ਅੰਮ੍ਰਿਤਸਰ ਵਿਚ ਅਦਾਲਤ ਲਗਾਈ ਗਈ। ਜਿੱਥੇ ਉਨ੍ਹਾ ਕੋਲ ਵੱਖ ਵੱਖ ਕਿਸਮ ਦੇ ਮਾਮਲੇ ਪਹੁੰਚੇ। 2 ਵਿਸ਼ਿਆਂ ਵਿੱਚ ਐੱਮ.ਏ ਪਾਸ ਵਿਆਹੁਤਾ ਨੇ ਆਪਣੇ ਪਤੀ ਤੇ ਦਾਰੂ ਪੀਣ ਅਤੇ ਗਲਤ ਸਲੂਕ ਕਰਨ ਦੇ ਦੋਸ਼ ਲਗਾਏ। ਵਿਆਹੁਤਾ ਦੇ ਪਤੀ ਨੂੰ ਸੰਮਨ ਮਿਲਣ ਦੇ ਬਾਵਜੂਦ ਵੀ ਉਹ ਕਮਿਸ਼ਨ ਕੋਲ ਨਹੀਂ ਪਹੁੰਚਿਆ। ਉਸ ਦਾ ਭਰਾ ਪਹੁੰਚਿਆ ਸੀ।

ਜਿਸ ਨੂੰ ਚੇਅਰਪਰਸਨ ਵੱਲੋਂ ਝਾੜ ਪਾਈ ਗਈ ਅਤੇ ਪਤੀ ਨੂੰ ਪੇਸ਼ ਹੋਣ ਦੀ ਚਿਤਾਵਨੀ ਦਿੱਤੀ। ਦੋਵੇਂ ਹੀ ਧਿਰਾਂ ਨੇ ਆਪਣਾ ਆਪਣਾ ਪੱਖ ਰੱਖਿਆ। ਵਿਆਹੁਤਾ ਅਤੇ ਉਸ ਦੇ ਪਿਤਾ ਨੇ ਮਾਮਲੇ ਪਿੱਛੇ ਵਿਆਹੁਤਾ ਦੀ ਸੱਸ ਨੂੰ ਹੀ ਜ਼ਿੰਮੇਵਾਰ ਦੱਸਿਆ। ਇਨ੍ਹਾਂ ਦੀ ਅਫ਼ਸਰਾਂ ਦੁਆਰਾ ਕੌਂਸਲਿੰਗ ਕਰਨ ਦਾ ਫ਼ੈਸਲਾ ਲਿਆ ਗਿਆ। ਇਕ ਹੋਰ ਮਾਮਲੇ ਵਿਚ ਵਿਆਹੁਤਾ ਦੀ ਵਿੱਦਿਅਕ ਯੋਗਤਾ ਡਬਲ.ਐਮ.ਏ ਸੀ ਅਤੇ ਉਹ ਪੀ.ਐੱਚ.ਡੀ ਕਰ ਰਹੀ ਹੈ। ਉਸ ਦੀ 8 ਮਹੀਨੇ ਦੀ ਇਕ ਬੱਚੀ ਵੀ ਹੈ।

ਵਿਆਹੁਤਾ ਦੀ ਸੱਸ ਚਾਹੁੰਦੀ ਹੈ ਕਿ ਉਸ ਦੀ ਨੂੰਹ ਆਪਣੇ ਸਹੁਰੇ ਘਰ ਰਹੇ ਪਰ ਨੂੰਹ ਦੀ ਆਪਣੇ ਪਤੀ ਨਾਲ ਨਹੀਂ ਬਣਦੀ। ਨੂੰਹ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ ਉਸ ਦੇ ਮਾਤਾ ਪਿਤਾ ਤੇ ਹੱਥ ਚੁੱਕਿਆ ਹੈ। ਇਸ ਲਈ ਉਹ ਸਹੁਰੇ ਘਰ ਨਹੀਂ ਜਾਣਾ ਚਾਹੁੰਦੀ। ਉਸ ਦਾ ਪਤੀ ਪੁਲਿਸ ਵਿੱਚ ਨੌਕਰੀ ਕਰਦਾ ਹੈ। ਚੇਅਰਪਰਸਨ ਨੇ ਪਤੀ ਤੋਂ ਮੁਆਫੀ ਮੰਗਵਾਉਣ ਦੀ ਗੱਲ ਆਖੀ ਪਰ ਪਤਨੀ ਨੂੰ ਆਪਣੇ ਪਤੀ ਤੇ ਭਰੋਸਾ ਨਹੀਂ। ਇਸ ਲਈ ਇਹ ਮਾਮਲਾ ਕੌਂਸਲਿੰਗ ਲਈ ਰੱਖ ਲਿਆ ਗਿਆ।

ਇਸ ਤਰ੍ਹਾਂ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਹਰ ਮਾਮਲੇ ਨੂੰ ਬੜੇ ਧਿਆਨ ਨਾਲ ਸੁਣਿਆ ਗਿਆ। ਉਨ੍ਹਾਂ ਵੱਲੋਂ ਦੋਵੇਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਉਹ ਚਾਹੁੰਦੇ ਸਨ ਕਿ ਕੋਈ ਪਰਿਵਾਰ ਨਾ ਟੁੱਟੇ ਅਤੇ ਦੋਵੇਂ ਧਿਰਾਂ ਗਿਲੇ ਸ਼ਿਕਵੇ ਮਿਟਾ ਕੇ ਇੱਕ ਹੋ ਜਾਣ। ਦੋਵੇਂ ਧਿਰਾਂ ਦੇ ਸ਼ਿਕਵੇ ਦੂਰ ਕਰਨ ਲਈ ਉਨ੍ਹਾਂ ਨੇ ਇਨ੍ਹਾਂ ਦੀ ਕੌਂਸਲਿੰਗ ਕਰਨ ਦਾ ਰਾਹ ਚੁਣਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *