ਲੁਟੇਰਿਆਂ ਨੂੰ ਨਾ ਮਿਲੇ ਪੈਸੇ ਤਾਂ ਭਤੀਜੇ ਨਾਲ ਕਰ ਗਏ ਵੱਡਾ ਕਾਂਡ

ਬਟਾਲਾ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 3 ਨੌਜਵਾਨਾਂ ਵੱਲੋਂ ਮੈਡੀਕਲ ਸਟੋਰ ਦੇ ਮਾਲਕ ਤੋਂ ਲੱਖ ਰੁਪਏ ਦੀ ਮੰਗ ਕੀਤੀ ਗਈ। ਜਦੋਂ ਸਟੋਰ ਮਾਲਕ ਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਨੌਜਵਾਨਾਂ ਵੱਲੋਂ ਉਨ੍ਹਾਂ ਨਾਲ ਖਿੱਚ ਧੂਹ ਕੀਤੀ ਗਈ ਅਤੇ ਫਾ ਇ ਰ ਕੀਤੇ ਗਏ। ਇਸ ਦੌਰਾਨ ਸਟੋਰ ਮਾਲਕ ਦੇ ਭਤੀਜੇ ਨੂੰ ਗੋਲੀ ਲੱਗੀ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਮੌਕੇ ਤੇ ਪਹੁੰਚੀ ਪੁਲੀਸ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਕ ਲੜਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਮਿਲ ਕੇ ਆ ਰਿਹਾ ਸੀ। ਉਨ੍ਹਾਂ ਨੇ ਦੇਖਿਆ ਕਿ 3 ਨੌਜਵਾਨ ਉਸ ਦੇ ਚਾਚੇ ਨਾਲ ਖਿੱਚ-ਧੂਹ ਕਰ ਰਹੇ ਸਨ। ਜਦੋਂ ਉਹ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਨੌਜਵਾਨਾਂ ਨੇ ਉਨ੍ਹਾਂ ਨਾਲ ਵੀ ਖਿੱਚ ਧੂਹ ਕੀਤੀ ਅਤੇ 3-4 ਫਾ ਇ ਰ ਕੀਤੇ। ਜਿਨ੍ਹਾਂ ਵਿੱਚੋਂ 1-2 ਫਾਇਰ ਉਨ੍ਹਾਂ ਨੂੰ ਵੀ ਲੱਗੇ। ਲੜਕੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਕਿ ਉਹ ਨੌਜਵਾਨ ਕੌਣ ਸੀ

ਅਤੇ ਉਨ੍ਹਾਂ ਦੇ ਚਾਚੇ ਨਾਲ ਕਿਉਂ ਖਿੱਚ ਧੂਹ ਕਰ ਰਹੇ ਸਨ। ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਕੋਲ ਉਨ੍ਹਾਂ ਅਤੇ ਗੁਰਜੀਤ ਸਿੰਘ ਦਾ ਮੈਡੀਕਲ ਸਟੋਰ ਹੈ। ਉਹ ਆਪਣੀ ਦੁਕਾਨ ਉੱਤੇ ਖੜੇ ਸੀ। ਉਨ੍ਹਾਂ ਨੂੰ ਕੁਝ ਸਮਾਨ ਡਿੱਗਣ ਦੀ ਆਵਾਜ਼ ਸੁਣੀ। ਉਹ ਇਕਦਮ ਬਾਹਰ ਦੇਖਣ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਸਾਹਮਣੇ ਵਾਲੇ ਮੈਡੀਕਲ ਸਟੋਰ ਉੱਤੇ 2 ਨੌਜਵਾਨ ਗੁਰਜੀਤ ਸਿੰਘ ਨਾਲ ਖਿੱਚ-ਧੂਹ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਨੌਜਵਾਨਾਂ ਦੇ ਤੀਜੇ ਸਾਥੀ ਨੇ ਉਨ੍ਹਾਂ ਨੂੰ ਧੱਕਾ ਮਾਰ ਦਿੱਤਾ।

ਇਹ ਸਭ ਦੇਖ ਜਦੋਂ ਗੁਰਜੀਤ ਸਿੰਘ ਦਾ ਭਤੀਜਾ ਨੌਜਵਾਨਾਂ ਨੂੰ ਰੋਕਣ ਲੱਗਾ ਤਾਂ ਨੌਜਵਾਨਾਂ ਨੇ ਉਸ ਉੱਤੇ ਵੀ ਫਾ ਇ ਰ ਕਰ ਦਿੱਤੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਦੁਆਰਾ ਸਾਹਿਬ ਨਜ਼ਦੀਕ ਮੈਡੀਕਲ ਸਟੋਰ ਉੱਤੇ ਅਣਪਛਾਤੇ ਨੌਜਵਾਨਾਂ ਵੱਲੋਂ ਫਾ ਇ ਰ ਕੀਤੇ ਗਏ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਚਾਰ ਨੌਜਵਾਨ ਮੈਡੀਕਲ ਸਟੋਰ ਉੱਤੇ ਆਏ, ਜਿਨ੍ਹਾਂ ਨੇ ਦੁਕਾਨ ਮਾਲਕ ਤੋਂ ਲੱਖ ਰੁਪਏ ਦੀ ਮੰਗ ਕੀਤੀ।

ਸਟੋਰ ਮਾਲਕ ਨੇ ਲੱਖ ਰੁਪਇਆ ਦੇਣ ਤੋਂ ਮਨਾ ਕੀਤਾ ਤਾਂ ਨੌਜਵਾਨਾਂ ਨੇ ਮਾਲਕ ਨਾਲ ਖਿੱਚ ਧੂਹ ਕੀਤੀ ਅਤੇ ਫਾ ਇ ਰ ਕੀਤੇ। ਜਿਸ ਕਾਰਨ ਮਾਲਕ ਦੇ ਭਤੀਜੇ ਨੂੰ ਗੋਲੀ ਲੱਗ ਗਈ। ਲੜਕੇ ਨੂੰ ਤੁਰੰਤ ਹੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਨੀਅਰ ਅਫਸਰਾਂ ਦੇ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *