ਵਿਆਹ ਚ ਆਏ ਰਿਸ਼ਤੇਦਾਰ ਨਾਲ ਜੋ ਹੋਇਆ, ਦੇਖਕੇ ਪੁਲਿਸ ਵਾਲੇ ਵੀ ਹੋ ਗਏ ਹੈਰਾਨ

ਅੱਜਕੱਲ੍ਹ ਚੋਰਾਂ ਨੇ ਚੋਰੀ ਦੇ ਨਵੇਂ ਨਵੇਂ ਢੰਗ ਲੱਭ ਲਏ ਹਨ। ਜਦੋਂ ਆਦਮੀ ਨੂੰ ਘਟਨਾ ਦਾ ਪਤਾ ਲੱਗਦਾ ਹੈ ਤਾਂ ਉਸ ਸਮੇਂ ਤਕ ਕਾਫ਼ੀ ਦੇਰ ਹੋ ਚੁੱਕੀ ਹੁੰਦੀ ਹੈ। ਇਸ ਤਰ੍ਹਾਂ ਚੋਰ ਨੂੰ ਫੜਨਾ ਵੀ ਸੌਖਾ ਨਹੀਂ ਰਹਿੰਦਾ। ਕੋਈ ਸ਼ਾਤਰ ਦਿਮਾਗ ਆਦਮੀ ਲੁਧਿਆਣਾ ਵਿਖੇ ਅਮਿਤ ਕੁਮਾਰ ਨਾਮ ਦੇ ਵਿਅਕਤੀ ਦੇ ਹੱਥਾਂ ਉਤੇ ਸਰ੍ਹੋਂ ਜਮਾ ਗਿਆ। ਉਹ ਅਮਿਤ ਦੀ ਕਰੇਟਾ ਕਾਰ ਲੈ ਕੇ ਰਫੂਚੱਕਰ ਹੋ ਗਿਆ। ਪੁਲਿਸ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕਰ ਰਹੀ ਹੈ। ਕਾਰ ਮਾਲਕ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਫਿਰੋਜ਼ਪੁਰ ਰੋਡ ਤੇ ਮਹਾਰਾਜਾ ਰਿਜੈਂਸੀ ਵਿਚ 9:45 ਵਜੇ ਆਪਣੀ ਕਰੇਟਾ ਕਾਰ ਪਾਰਕਿੰਗ ਕੀਤੀ ਅਤੇ ਟੋਕਨ ਲੈ ਲਿਆ।

ਉਹ ਇਥੇ ਫੰਕਸ਼ਨ ਅਟੈਂਡ ਕਰਨ ਲਈ ਆਏ ਸਨ। ਉਨ੍ਹਾਂ ਦੇ ਦੱਸਣ ਮੁਤਾਬਕ 10:15 ਵਜੇ ਉਨ੍ਹਾਂ ਕੋਲ ਕੋਈ ਵਿਅਕਤੀ ਆਇਆ ਅਤੇ ਕਹਿਣ ਲੱਗਾ ਕਿ ਗੱਡੀ ਦੂਜੀ ਪਾਰਕਿੰਗ ਵਿਚ ਸ਼ਿਫਟ ਕਰਨੀ ਹੈ। ਉਹ ਉਨ੍ਹਾਂ ਤੋਂ ਪੁਰਾਣਾ ਟੋਕਨ ਲੈ ਕੇ ਨਵਾਂ ਉਸੇ ਕੰਪਨੀ ਦਾ ਟੋਕਨ ਦੇ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਕੁਝ ਸਮੇਂ ਬਾਅਦ ਆਪਣੀ ਗੱਡੀ ਲੈਣ ਲਈ ਗਏ ਅਤੇ ਟੋਕਨ ਫੜਾਇਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਗੱਡੀ ਤਾਂ ਪਾਰਕਿੰਗ ਵਿੱਚੋਂ ਜਾ ਚੁੱਕੀ ਹੈ। ਉਨ੍ਹਾਂ ਨੇ ਇਸ ਟੋਕਨ ਨੂੰ ਵੀ ਨਕਲੀ ਦੱਸਿਆ।

ਸੀਸੀਟੀਵੀ ਦੀ ਫੁਟੇਜ ਵਿਚ ਕੋਈ ਵਿਅਕਤੀ ਗੱਡੀ ਲੈ ਕੇ ਜਾਂਦਾ ਵੀ ਨਜ਼ਰ ਆ ਰਿਹਾ ਹੈ। ਕਾਰ ਮਾਲਕ ਨੇ ਸੰਬੰਧਤ ਥਾਣੇ ਨੂੰ ਦਰਖਾਸਤ ਦੇ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਅਮਿਤ ਕੁਮਾਰ ਨੇ ਮਹਾਰਾਜਾ ਰਿਜੈਂਸੀ ਵਿਚ ਪਾਰਕਿੰਗ ਲਈ ਗੱਡੀ ਖੜ੍ਹੀ ਕੀਤੀ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਮਿਤ ਕੁਮਾਰ ਦੇ ਦੱਸਣ ਮੁਤਾਬਕ ਜਦੋਂ ਉਹ ਟੋਕਨ ਲੈ ਕੇ ਹੋਟਲ ਦੇ ਅੰਦਰ ਚਲੇ ਗਏ ਤਾਂ ਉਥੇ ਉਨ੍ਹਾਂ ਕੋਲ ਇੱਕ ਵਿਅਕਤੀ ਆਇਆ, ਜਿਸ ਨੇ ਮੂੰਹ ਤੇ ਮਾਸਕ ਪਹਿਨਿਆ ਹੋਇਆ ਸੀ। ਇਸ ਵਿਅਕਤੀ ਨੇ ਅਮਿਤ ਨੂੰ ਕਿਹਾ ਕਿ ਉਨ੍ਹਾਂ ਦੀ ਗੱਡੀ ਦੂਜੀ ਪਾਰਕਿੰਗ ਦੇ ਸ਼ੈੱਡ ਹੇਠ ਸ਼ਿਫਟ ਕਰਨੀ ਹੈ।

ਇਸ ਤਰ੍ਹਾਂ ਉਹ ਚਲਾਕੀ ਨਾਲ ਇਨ੍ਹਾਂ ਤੋਂ ਟੋਕਨ ਲੈ ਗਿਆ ਅਤੇ ਇਨ੍ਹਾਂ ਨੂੰ ਦੂਸਰਾ ਨਕਲੀ ਟੋਕਨ ਦੇ ਗਿਆ। ਜਦੋਂ ਅਮਿਤ ਗੱਡੀ ਲੈਣ ਲਈ ਪਾਰਕਿੰਗ ਵਿੱਚ ਗਿਆ ਤਾਂ ਪਤਾ ਲੱਗਾ ਕਿ ਗੱਡੀ ਤਾਂ ਪਹਿਲਾਂ ਹੀ ਕੋਈ ਲੈ ਗਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਸੀ ਸੀ ਟੀ ਵੀ ਫੁਟੇਜ ਵਿੱਚ ਵੀ ਵਿਅਕਤੀ ਗੱਡੀ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *