ਵਿਗੜੇ ਅਮੀਰਜ਼ਾਦਿਆਂ ਦੀ ਕਰਤੂਤ ਹੋਈ ਕੈਮਰੇ ਚ ਕੈਦ, ਗਰੀਬ ਨਾਲ ਇਸ ਤਰ੍ਹਾਂ ਹੁੰਦਾ ਧੱਕਾ

ਪਾਣੀ ਹਮੇਸ਼ਾਂ ਨੀਵੇਂ ਪਾਸੇ ਨੂੰ ਹੀ ਵਗਦਾ ਹੈ। ਤਾਕਤਵਰ ਆਦਮੀ ਕਮਜ਼ੋਰ ਨਾਲ ਧੱਕਾ ਕਰ ਜਾਂਦਾ ਹੈ ਕਿਉਂਕਿ ਤਾਕਤਵਰ ਨੂੰ ਕੋਈ ਪੁੱਛਣ ਵਾਲਾ ਨਹੀਂ। ਇਸ ਦੀ ਉਦਾਹਰਣ ਜਲੰਧਰ ਵਿਚ ਦੇਖਣ ਨੂੰ ਮਿਲੀ। ਜਿੱਥੇ ਗੱਡੀ ਵਾਲੇ ਵਿਅਕਤੀ ਛੋਟੇ ਹਾਥੀ ਵਾਲੀ ਦੀ ਗੱਡੀ ਇੱਟ ਨਾਲ ਭੰਨ ਗਏ। ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। ਅਰਵਿੰਦ ਕੁਮਾਰ ਨੇ ਦੱਸਿਆ ਹੈ ਕਿ ਉਹ ਗੱਡੀ ਖੜ੍ਹੀ ਕਰ ਕੇ ਪੈਸੇ ਗਿਣ ਰਿਹਾ ਸੀ। ਗੱਡੀ ਬਿੱਲਕੁੱਲ ਸਾਈਡ ਉੱਤੇ ਸੀ। ਇਕ ਗੱਡੀ ਪੂਰੀ ਸਪੀਡ ਨਾਲ ਆਈ ਅਤੇ ਜਲਦਬਾਜ਼ੀ ਵਿਚ ਮੁੜ ਗਈ।

ਗੱਡੀ ਦਾ ਕੱਟ ਵੱਜਣ ਕਾਰਨ ਉਸ ਦਾ ਮਗਰਲਾ ਬੰਪਰ ਟੁੱਟ ਗਿਆ। ਅਰਵਿੰਦ ਦਾ ਕਹਿਣਾ ਹੈ ਕਿ ਗੱਡੀ ਵਾਲੇ ਉਸ ਤੋਂ ਹਰਜਾਨਾ ਮੰਗਣ ਲੱਗੇ। ਉਸ ਨੇ ਜਵਾਬ ਦਿੱਤਾ ਕਿ ਉਹ ਤਾਂ ਬੇਕਸੂਰ ਹੈ। ਉਸ ਦੀ ਗੱਡੀ ਬਿਲਕੁਲ ਸਾਈਡ ਤੇ ਖੜ੍ਹੀ ਹੈ। ਅਰਵਿੰਦ ਦੇ ਇੰਨਾ ਕਹਿਣ ਤੇ ਉਨ੍ਹਾਂ ਨੇ ਇਹ ਹਰਕਤ ਕਰ ਦਿੱਤੀ। ਉਹ ਵਿਅਕਤੀ ਖ਼ੁਦ ਨੂੰ ਕੈਂਟ ਦਾ ਵਾਲੀਆ ਦੱਸਦਾ ਸੀ। ਅਰਵਿੰਦ ਦੇ ਦੱਸਣ ਮੁਤਾਬਕ ਉਹ ਤਾਂ ਤੇਲ ਪਵਾਉਣ ਆਇਆ ਸੀ। ਉਸ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਵਿਅਕਤੀ ਬਲੈਰੋ ਗੱਡੀ ਨਵੀਂ ਕਢਵਾ ਕੇ ਲਿਆਇਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਹੈ ਕਿ ਵਾਲੀਆ ਨਾਮ ਦਾ ਇੱਕ ਵਿਅਕਤੀ ਜੋ ਕਿ ਕੈਂਟ ਦਾ ਰਹਿਣ ਵਾਲਾ ਹੈ ਅਤੇ ਕਿਸੇ ਪਾਰਟੀ ਨਾਲ ਸਬੰਧ ਰੱਖਦਾ ਹੈ। ਪਿੱਛੋਂ ਗੱਡੀ ਲੈ ਕੇ ਆਇਆ। ਉਨ੍ਹਾਂ ਦੀ ਗੱਡੀ ਪਿੱਛੇ ਟਕਰਾ ਗਈ। ਜਿਸ ਤੇ ਉਹ ਭੜਕ ਗਏ ਅਤੇ ਇੱਟ ਲੈ ਕੇ ਛੋਟੇ ਹਾਥੀ ਵਾਲੇ ਦੀ ਗੱਡੀ ਦੇ ਦੋਵੇਂ ਪਾਸੇ ਦੇ ਸ਼ੀਸ਼ੇ ਤੋੜ ਦਿੱਤੇ। ਅਗਲਾ ਸ਼ੀਸ਼ਾ ਭੰਨ ਦਿੱਤਾ ਅਤੇ ਤਾਕੀ ਉੱਤੇ ਵੀ ਇੱਟ ਨਾਲ ਸੱਟਾਂ ਲਗਾਈਆਂ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਵਿਅਕਤੀ ਘਟਨਾ ਸਥਾਨ ਤੋਂ ਜਾ ਚੁੱਕੇ ਸਨ। ਛੋਟੇ ਹਾਥੀ ਵਾਲੇ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਵਾਲੀਆ ਦੇ ਨਾਲ ਇਕ ਹੋਰ ਵਿਅਕਤੀ ਵੀ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮਾਮਲਾ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਸਬੰਧ ਵਿੱਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *