ਸਿੱਖ ਪਰਿਵਾਰ ਚ ਜੰਮੀ ਹਰਨਾਜ਼, ਬਣਨਾ ਚਾਹੁੰਦੀ ਸੀ ਜੱਜ ਪਰ ਦੇਖੋ ਕਿਵੇਂ ਬਣੀ ਮਿਸ ਯੂਨੀਵਰਸ

ਹਰਨਾਜ਼ ਸੰਧੂ ਨੇ ਮਿਸ ਯੂਨਿਵਰਸ ਦਾ ਖਿਤਾਬ ਜਿੱਤ ਕੇ ਪੂਰੀ ਦੁਨੀਆਂ ਵਿੱਚ ਨਾਮ ਬਣਾਇਆ ਹੈ। ਇਸ ਸੰਬੰਧ ਵਿੱਚ ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਮਾਪਿਆਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਹਰਨਾਜ਼ ਸੰਧੂ ਬਾਰੇ ਕੁਝ ਦਿਲਚਸਪ ਗੱਲਾਂ ਦੱਸੀਆਂ। ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੀ ਬੇਟੀ ਮਿਸ ਯੂਨੀਵਰਸ ਬਣੀ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਧੀ ਉੱਤੇ ਪੂਰਾ ਵਿਸ਼ਵਾਸ ਸੀ। ਜਿਸ ਕਰਕੇ ਉਹਨਾਂ ਨੇ ਹਰਨਾਜ਼ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਅੱਜ ਉਹ ਇਸ ਮੁਕਾਮ ਤੇ ਪਹੁੰਚ ਗਈ।

ਹਰਨਾਜ਼ ਦੇ ਪਿਤਾ ਦਾ ਕਹਿਣਾ ਹੈ ਕਿ ਹਰਨਾਜ਼ ਨੂੰ ਐਕਟਿੰਗ ਅਤੇ ਨੱਚਣ ਕੁੱਦਣ ਦਾ ਸ਼ੁਰੂ ਤੋਂ ਹੀ ਸ਼ੌਂਕ ਸੀ। ਜਿਸ ਕਰਕੇ ਉਹ ਘਰ ਵਿਚ ਕਿਸੇ ਰਿਸ਼ਤੇਦਾਰ ਜਾਂ ਫਿਲਮੀ ਅਦਾਕਾਰ ਦੀ ਐਕਟਿੰਗ ਕਰਦੀ ਰਹਿੰਦੀ ਸੀ ਅਤੇ ਉਹਨਾਂ ਨਾਲ ਨੱਚਦੀ ਰਹਿੰਦੀ ਸੀ। ਹਰਨਾਜ਼ ਨੇ ਆਪਣੇ ਇਸ ਸ਼ੌਂਕ ਨੂੰ ਆਪਣੇ ਕਾਲਜ ਵਿੱਚ ਵੀ ਜਾਰੀ ਰੱਖਿਆ। ਜਿਸ ਕਰਕੇ ਉਸ ਦੇ ਕਾਲਜ ਨੇ ਉਸ ਦਾ ਪੂਰਾ ਸਾਥ ਦਿੱਤਾ ਅਤੇ ਉਸ ਨੂੰ ਇੱਥੇ ਤੱਕ ਪਹੁੰਚਣ ਲਈ ਪੂਰੀ ਤਿਆਰੀ ਕਰਵਾਈ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਧੀ ਦਾ ਹਮੇਸ਼ਾ ਹੌਸਲਾ ਵਧਾਇਆ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਮੁਕਾਮ ਤੇ ਪਹੁੰਚਣਾ ਅਸਾਨ ਨਹੀਂ। ਹਰਨਾਜ਼ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੱਕ ਡਾਕਟਰ ਦੀ ਧੀ ਮਿਸ ਯੂਨੀਵਰਸ ਬਣੀ। ਉਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਦੋਨੋਂ ਬੱਚਿਆਂ ਨੂੰ ਕੁਝ ਵੀ ਕਰਨ ਲਈ ਮਜ਼ਬੂਰ ਨਹੀਂ ਕੀਤਾ। ਉਨ੍ਹਾਂ ਦੇ ਬੱਚੇ ਜਿਸ ਵੀ ਖੇਤਰ ਵਿਚ ਜਾਣਾ ਚਾਹੁੰਦੇ ਸੀ। ਉਹਨਾਂ ਨੇ ਪੂਰਾ ਸਹਿਯੋਗ ਦਿੱਤਾ।

ਉਨ੍ਹਾਂ ਨੇ ਦੱਸਿਆ ਕਿ ਹਰਨਾਜ਼ ਪਹਿਲਾਂ ਤੋਂ ਹੀ ਬਹੁਤ ਸਮਝਦਾਰ ਅਤੇ ਉਸ ਨੂੰ ਚੰਗੇ ਮਾੜੇ ਦੀ ਵੀ ਸਮਝ ਸੀ। ਇਸ ਕਰਕੇ ਉਨ੍ਹਾਂ ,ਨੇ ਉਸ ਨੂੰ ਇਸ ਖੇਤਰ ਵਿੱਚ ਜਾਣ ਤੋਂ ਨਹੀਂ ਰੋਕਿਆ, ਸਗੋਂ ਉਸ ਨੂੰ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ 2017 ਵਿੱਚ ਹਰਨਾਜ਼ ਮਿਸ ਚੰਡੀਗੜ੍ਹ ਬਣੀ ਤਾਂ ਉਨ੍ਹਾਂ ਨੇ ਹਰਨਾਜ਼ ਦੇ ਪਿਤਾ ਨੂੰ ਬਹੁਤ ਹੀ ਮੁਸ਼ਕਿਲ ਨਾਲ ਦੱਸਿਆ ਸੀ ਪਰ ਹਰਨਾਜ਼ ਦੇ ਪਿਤਾ ਵੱਲੋਂ ਕੋਈ ਵੀ ਰੋਕ ਟੋਕ ਨਹੀਂ ਕੀਤੀ ਗਈ, ਸਗੋਂ ਉਨ੍ਹਾਂ ਨੂੰ ਬਹੁਤ ਹੀ ਖੁਸ਼ੀ ਹੋਈ ਸੀ।

Leave a Reply

Your email address will not be published.