ਪੰਜਾਬ ਚ ਬਰਸਿਆ ਧੁੰਦ ਦਾ ਕਹਿਰ, ਸੜਕਾਂ ਤੇ ਵਾਹਨ ਚਲਾਉਣਾ ਵੀ ਹੋਇਆ ਔਖਾ

ਦਸੰਬਰ ਦਾ ਮਹੀਨਾ ਅੱਧਾ ਬੀਤ ਚੁੱਕਾ ਹੈ। ਉੱਤਰੀ ਭਾਰਤ ਵਿੱਚ ਆਉਣ ਵਾਲੇ 2 ਮਹੀਨਿਆਂ ਵਿਚ ਸਰਦੀ ਜ਼ੋਰਾਂ ਤੇ ਪੈਂਦੀ ਹੈ। ਜਿਸ ਦਾ ਅਸਰ ਦਿਖਾਈ ਦੇਣ ਲੱਗਾ ਹੈ। ਜਲੰਧਰ ਵਿੱਚ ਇਸ ਸਮੇਂ ਪੂਰੀ ਧੁੰਦ ਪੈ ਰਹੀ ਹੈ। ਅਬਾਦੀ ਤੋਂ ਬਾਹਰ ਹੋਰ ਵੀ ਜ਼ਿਆਦਾ ਧੁੰਦ ਦਿਖਾਈ ਦੇ ਰਹੀ ਹੈ। ਜਿਸ ਕਰਕੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਚੱਲਣਾ ਪੈਂਦਾ ਹੈ। ਧੁੰਦ ਕਾਰਨ ਹਾਦਸਿਆਂ ਦੀ ਸੰਭਾਵਨਾ ਵੀ ਜ਼ਿਆਦਾ ਵਧ ਜਾਂਦੀ ਹੈ। ਜਿਸ ਕਰਕੇ ਵਾਹਨਾਂ ਦੀ ਸਪੀਡ ਵੀ ਘੱਟ ਰੱਖੀ ਜਾਂਦੀ ਹੈ।

ਮੌਸਮ ਵਿਭਾਗ ਨੇ ਉਮੀਦ ਪ੍ਰਗਟਾਈ ਹੈ ਕਿ ਅਗਲੇ ਦਿਨ ਪੰਜਾਬ ਵਿੱਚ ਹਲਕੀ ਕਿਣਮਿਣ ਹੋ ਸਕਦੀ ਹੈ। ਜੇਕਰ ਪਹਾੜੀ ਇਲਾਕੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਪਹਾੜੀਆਂ ਤੇ ਬਰਫ਼ਬਾਰੀ ਹੋ ਸਕਦੀ ਹੈ। ਇਸ ਬਰਫਬਾਰੀ ਸਦਕਾ ਪੰਜਾਬ, ਹਰਿਆਣਾ ਅਤੇ ਚੰਡੀਗਡ਼੍ਹ ਵਿੱਚ ਠੰਢ ਦਾ ਅਸਰ ਹੋਰ ਵਧੇਗਾ। ਧੁੰਦ ਵਿਚ ਵੀ ਵਾਧਾ ਹੋਵੇਗਾ। ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਹੋਰ ਵੀ ਗਿਰਾਵਟ ਦੇਖੀ ਜਾਵੇਗੀ।

ਜਿਸ ਕਰਕੇ ਜਨਤਾ ਨੂੰ ਠੰਢ ਤੋਂ ਬਚਣ ਲਈ ਅਗਾਊਂ ਸਲਾਹ ਦਿੱਤੀ ਜਾ ਰਹੀ ਹੈ। ਜਨਤਾ ਨੂੰ ਧੁੰਦ ਦੌਰਾਨ ਗੱਡੀਆਂ ਦੀ ਸਪੀਡ ਹੌਲੀ ਰੱਖਣ ਅਤੇ ਵਾਹਨਾਂ ਦੀਆਂ ਲਾਈਟਾਂ ਜਗਦੀਆਂ ਰੱਖਣੀਆਂ ਚਾਹੀਦੀਆਂ ਹਨ ਤਾਂ ਕਿ ਹਾਦਸਿਆਂ ਤੋਂ ਬਚਾਅ ਰਹੇ। ਜਲੰਧਰ ਵਿੱਚ ਤਾਪਮਾਨ 15 ਡਿਗਰੀ ਸੈਲਸੀਅਸ ਤੋਂ ਵੀ ਥੱਲੇ ਆ ਚੁੱਕਾ ਹੈ। ਅਜੇ ਇਕ ਦਿਨ ਪਹਿਲਾਂ ਬਠਿੰਡਾ ਵਿੱਚ ਪੰਜਾਬ ਦੇ ਸਾਰੇ ਇਲਾਕੇ ਨਾਲੋਂ ਘੱਟ ਤਾਪਮਾਨ ਦਰਜ ਕੀਤਾ ਗਿਆ।

Leave a Reply

Your email address will not be published. Required fields are marked *