ਅੱਜ ਪੰਜਾਬ ਚ ਹੋ ਗਿਆ ਉਹੀ ਕੰਮ, ਜਿਸਦੀ ਕਈ ਮਹੀਨੇ ਤੋਂ ਛਿੜੀ ਹੋਈ ਸੀ ਚਰਚਾ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਆ ਚੁੱਕੀਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਦਿਨਾਂ ਦੇ ਅੰਦਰ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਇਸ ਦੇ ਬਾਵਜੂਦ ਵੀ ਹੁਕਮਰਾਨ ਧਿਰ ਦੇ ਮੂਹਰਲੀ ਕਤਾਰ ਦੇ ਆਗੂ ਆਪਸ ਵਿੱਚ ਟਕਰਾਅ ਦੀ ਨੀਤੀ ਨਹੀਂ ਛੱਡ ਰਹੇ। ਪਹਿਲਾਂ ਐਡਵੋਕੇਟ ਜਨਰਲ ਦੇ ਮਾਮਲੇ ਤੇ ਟਕਰਾਅ ਹੁੰਦਾ ਰਿਹਾ ਅਤੇ ਫੇਰ ਸੂਬਾ ਪੁਲਿਸ ਮੁਖੀ ਦੇ ਮਾਮਲੇ ਤੇ। ਭਾਵੇਂ ਸਰਕਾਰ ਨੇ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਡੀ.ਜੀ.ਪੀ ਲਗਾ ਦਿੱਤਾ ਸੀ

ਪਰ ਸਰਕਾਰ ਦੇ ਅੰਦਰੋਂ ਹੀ ਇਕ ਧੜਾ ਇਸ ਤੋਂ ਨਾਖੁਸ਼ ਸੀ। ਹੁਣ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਸਿਧਾਰਥ ਚਟੋਪਾਧਿਆ ਨੂੰ ਸੂਬੇ ਦੇ ਪੁਲਿਸ ਮੁਖੀ ਲਗਾ ਦਿੱਤਾ ਹੈ। ਡੀ.ਜੀ.ਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਥਾਂ ਤੇ ਹੋਣ ਸਿਧਾਰਥ ਚਟੋਪਾਧਿਆ ਪੰਜਾਬ ਦੇ ਡੀਜੀਪੀ ਹੋਣਗੇ। ਉਹ 1984 ਬੈਚ ਦੇ ਪੁਲਿਸ ਅਧਿਕਾਰੀ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ ਮਾਰਚ ਵਿੱਚ ਉਹ ਸੇਵਾਮੁਕਤ ਹੋਣ ਵਾਲੇ ਹਨ। ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਸਿਧਾਰਥ ਚਟੋਪਾਧਿਆ ਨੂੰ ਇਹ ਅਹੁਦਾ ਦੇਣ ਦੇ ਹੱਕ ਵਿੱਚ ਸਨ।

ਪੰਜਾਬ ਵਿੱਚ ਕਈ ਮਸਲੇ ਹਨ। ਜਿਨ੍ਹਾਂ ਵਿੱਚ ਮੁੱਖ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਕਾਰਵਾਈ ਕਰਨਾ ਹੈ। ਇਸ ਤੋਂ ਬਿਨਾਂ ਅਮਲ ਦਾ ਮਾਮਲਾ ਵੀ ਅਟਕਿਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਇੰਨੇ ਥੋੜ੍ਹੇ ਸਮੇਂ ਵਿੱਚ ਸਿਧਾਰਥ ਚਟੋਪਾਧਿਆ ਕੀ ਫ਼ੈਸਲਾ ਲੈਂਦੇ ਹਨ। ਸਾਰੇ ਪੰਜਾਬ ਵਾਸੀਆਂ ਦੀਆਂ ਨਜ਼ਰਾਂ ਇਸ ਨਿਯੁਕਤੀ ਤੇ ਲੱਗੀਆਂ ਹੋਈਆਂ ਹਨ।

Leave a Reply

Your email address will not be published. Required fields are marked *