ਮਾਂ ਦੁਆਰਾ ਘਰੋਂ ਪੁੱਤ ਨੂੰ ਅਗਵਾਹ ਕਰਵਾਉਣ ਦੇ ਮਾਮਲੇ ਚ ਵੱਡਾ ਮੋੜ, ਆਹ ਸੁਣਕੇ ਹਰ ਕੋਈ ਹੈਰਾਨ

ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਤੋਂ ਬਲਨੂਰ ਨਾਮਕ ਲੜਕੇ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ। ਜਿਸ ਦੇ ਲਾਪਤਾ ਹੋਣ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਸੀ। ਇਸ ਤੋਂ ਬਾਅਦ ਬਲਨੂਰ ਦੀ ਮਾਂ ਵੱਲੋਂ ਇਕ ਵੀਡੀਓ ਬਣਾ ਕੇ ਸਾਂਝੀ ਕੀਤੀ ਗਈ ਸੀ। ਜਿਸ ਵਿੱਚ ਬਲਨੂਰ ਨੇ ਕਿਹਾ ਸੀ ਕਿ ਉਹ ਬਿਲਕੁਲ ਠੀਕ ਠਾਕ ਆਪਣੀ ਮਾਂ ਦੇ ਕੋਲ ਹੈ। ਅੱਜ ਇਸ ਖਬਰ ਵਿੱਚ ਇੱਕ ਨਵਾਂ ਹੀ ਮੋੜ ਸਾਹਮਣੇ ਆਇਆ ਹੈ। ਜਿੱਥੇ ਬਲਨੂਰ ਵੱਲੋਂ ਦੱਸਿਆ ਗਿਆ ਕਿ ਉਹ ਆਪਣੇ ਘਰ ਅੰਦਰ ਸੀ।

ਇਸ ਦੌਰਾਨ ਘਰ ਦੀ ਬੈੱਲ ਵੱਜੀ। ਉਨ੍ਹਾਂ ਦੀ ਦਾਦੀ ਬਾਹਰ ਹੀ ਬੈਠੀ ਸੀ ਅਤੇ ਕੁਝ ਵਿਅਕਤੀ ਉਨ੍ਹਾਂ ਦੇ ਘਰ ਆਏ ਜੋ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸ ਰਹੇ ਸੀ ਅਤੇ ਚਲਾਣ ਦੀ ਗੱਲ ਕਰ ਰਹੇ ਸੀ। ਉਨ੍ਹਾਂ ਦੀ ਦਾਦੀ ਪਿਤਾ ਨੂੰ ਫ਼ੋਨ ਰਾਹੀਂ ਇਸ ਦੀ ਸੂਚਨਾ ਦੇਣ ਲਈ ਘਰ ਦੇ ਅੰਦਰ ਗਈ। ਇਸ ਉਪਰੰਤ ਹੀ ਉਹ ਵਿਅਕਤੀ ਬਲਨੂਰ ਦੇ ਹੱਥ ਪੈਰ ਫੜ ਕੇ ਉਸ ਨੂੰ ਗੱਡੀ ਵਿੱਚ ਬਿਠਾ ਕੇ ਲੈ ਗਏ। ਬਲਨੂਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਉਸ ਨੇ ਆਪਣੀ ਮਾਂ ਦੇ ਡਰ ਤੋਂ ਇੱਕ ਵੀਡੀਉ ਬਣਾਈ ਸੀ

ਪਰ ਉਹ ਆਪਣੇ ਪਿਤਾ ਨਾਲ ਰਹਿਣਾ ਚਾਹੁੰਦਾ ਹੈ। ਬਲਨੂਰ ਦੇ ਪਿਤਾ ਵੱਲੋਂ ਦੱਸਿਆ ਗਿਆ ਕਿ ਜਦੋਂ ਉਨ੍ਹਾਂ ਦਾ ਲੜਕਾ ਲਾਪਤਾ ਹੋਇਆ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ। ਪੁਲਿਸ ਦੇ ਸਹਿਯੋਗ ਸਦਕਾ ਬਲਨੂਰ ਦੀ ਬਰਾਮਦਗੀ ਹੈ। ਉਨਾਂ ਨੂੰ ਪਹਿਲਾਂ ਵੀ ਬਲਨੂਰ ਨੂੰ ਲਾਪਤਾ ਕਰਨ ਦੀਆਂ ਧ ਮ ਕੀਆਂ ਦਿੱਤੀਆਂ ਜਾਂਦੀਆਂ ਸੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਵੀ ਮਿਲੀ ਸੀ ਕਿ ਉਹ ਲੜਕੇ ਨੂੰ ਲਾਪਤਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਕੋਰਟ ਵੱਲੋਂ ਬਲਨੂਰ ਦੀ ਕਸਟਡੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਗਈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10 ਦਸੰਬਰ 2021 ਨੂੰ ਬਲਨੂਰ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ 4-5 ਵਿਅਕਤੀਆਂ ਵੱਲੋਂ ਲਾਪਤਾ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਲੜਕੇ ਦੀ ਦਾਦੀ ਦੇ ਬਿਆਨ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੜਕੇ ਨੂੰ ਬਰਾਮਦ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਲੜਕੇ ਦੇ ਬਿਆਨ ਦਰਜ ਕੀਤੇ ਗਏ। ਜਿਸ ਤੋਂ ਬਾਅਦ ਅਦਾਲਤ ਨੇ ਲੜਕੇ ਦੀ ਕਸਟਡੀ ਉਸ ਦੇ ਪਿਤਾ ਨੂੰ ਦੇ ਦਿੱਤੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *