ਮੱਥਾ ਟੇਕ ਵਾਪਿਸ ਆਈਆਂ ਮਾਵਾਂ ਧੀਆਂ ਨਾਲ ਮੁੰਡਿਆਂ ਨੇ ਕਰਤਾ ਵੱਡਾ ਕਾਂਡ, ਪਹੁੰਚੀਆਂ ਹਸਪਤਾਲ

ਖੰਨੇ ਤੋਂ ਇੱਕ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਪਰਿਵਾਰ ਨੇ ਆਪਣੇ ਗੁਆਂਢੀਆਂ ਤੇ ਖਿੱਚ ਧੂਹ ਕਰਨ ਦੇ ਦੋਸ਼ ਲਗਾਏ ਹਨ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਗੁਆਂਢੀ ਲੜਕਿਆਂ ਨੇ ਉਨ੍ਹਾਂ ਨਾਲ ਖਿੱਚ ਧੂਹ ਕੀਤੀ। ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗੀਆਂ। ਪਰਿਵਾਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਗੁਰਜੀਤ ਕੌਰ ਵਾਸੀ ਸਿਰਥਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਲੜਕੇ ਉਨ੍ਹਾਂ ਨੂੰ ਹਰ ਰੋਜ਼ ਹੀ ਅਪਸ਼ਬਦ ਬੋਲਦੇ ਹਨ। ਅੱਜ ਉਹ ਆਪਣੀ ਲੜਕੀ ਨਾਲ ਮੱਥਾ ਟੇਕ ਵਾਪਿਸ ਆਈ ਸੀ। ਉਨਾਂ ਨੇ ਆਪਣੀ ਸਕੂਟਰੀ ਅੰਦਰ ਹੀ ਕੀਤੀ ਕਿ ਕਾਕਾ, ਉਸ ਦਾ ਭਰਾ ਰਾਜੂ, ਮਾਂ ਲੱਛਮੀ ਅਤੇ ਪਤਨੀ ਉਨ੍ਹਾਂ ਨੂੰ ਅਪਸ਼ਬ ਬੋਲਣ ਦੇ ਨਾਲ ਨਾਲ ਖਿੱਚ ਧੂਹ ਕਰਨ ਲੱਗੇ। ਗੁਰਜੀਤ ਕੌਰ ਦਾ ਕਹਿਣਾ ਹੈ ਕਿ ਗੁਆਂਢੀਆਂ ਵੱਲੋਂ ਉਨ੍ਹਾਂ ਦੇ ਪਤੀ ਅਤੇ ਲੜਕੀ ਨਾਲ ਵੀ ਖਿੱਚ ਧੂਹ ਕੀਤੀ ਗਈ।

ਉਨ੍ਹਾਂ ਨੇ ਪਹਿਲਾਂ ਵੀ ਇਸ ਸੰਬੰਧ ਵਿੱਚ ਪੁਲਿਸ ਨੂੰ ਦਰਖਾਸਤ ਦਿੱਤੀ ਸੀ। ਗੁਰਵਿੰਦਰ ਕੌਰ ਨਾਮਕ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਤੇ ਉਨ੍ਹਾਂ ਦੇ ਗੁਆਂਢੀਆਂ ਨੂੰ ਹਰ ਰੋਜ਼ ਇਹ ਸ਼ਬਦ ਬੋਲਦੇ ਹਨ। ਅੱਜ ਜਦੋਂ ਉਹ ਅਪਣੀ ਮਾਂ ਨਾਲ ਮੱਥਾ ਟੇਕ ਕੇ ਵਾਪਸ ਆਈ ਤਾਂ ਗੁਆਂਢੀ ਲੜਕਿਆਂ ਨੇ ਉਨ੍ਹਾਂ ਨੂੰ ਫਿਰ ਤੋਂ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਲੜਕੀ ਦਾ ਕਹਿਣਾ ਹੈ ਕਿ ਕਾਕਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਖਿੱਚ ਧੂਹ ਕੀਤੀ। ਲੜਕੀ ਦੇ ਪਿਤਾ ਗੁਰਚਰਨ ਸਿੰਘ ਦਾ ਕਹਿਣਾ ਹੈ

ਕਿ ਉਨ੍ਹਾਂ ਦੇ ਗੁਆਂਢੀ ਲੜਕੇ ਉਨ੍ਹਾਂ ਦੀ ਲੜਕੀ ਨਾਲ ਪਹਿਲਾਂ ਵੀ ਛੇੜਛਾੜ ਕਰਦੇ ਸਨ ਅਤੇ ਉਨ੍ਹਾਂ ਦੀ ਪਤਨੀ ਨੂੰ ਵੀ ਅਪਸ਼ਬਦ ਬੋਲਦੇ ਹਨ ਪਰ ਅੱਜ ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਦੇ ਪੂਰੇ ਪਰਿਵਾਰ ਨਾਲ ਖਿੱਚ ਧੂਹ ਕੀਤੀ। ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਦੋਸ਼ੀਆਂ ਉਤੇ ਸਖਤ ਕਾਰਵਾਈ ਕੀਤੀ ਜਾਵੇ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਜਾਣਕਾਰੀ ਮਿਲੀ ਸੀ। ਜਿਸ ਵਿਚ ਗੁਰਜੀਤ ਕੌਰ ਨੇ ਆਪਣੇ ਗੁਆਂਢੀਆਂ ਉੱਤੇ ਖਿੱਚ-ਧੂਹ ਕਰਨ ਦੇ ਦੋਸ਼ ਲਗਾਏ ਹਨ।

ਉਨ੍ਹਾਂ ਵੱਲੋਂ ਪਰਿਵਾਰ ਦੇ  ਬਿਆਨ ਦਰਜ ਕਰਕੇ ਮੁਕੱਦਮਾ ਦਰਜ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੀ.ਸੀ.ਟੀ.ਵੀ ਫੁਟੇਜ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *