ਸਕੂਲ ਤੋਂ ਆ ਰਿਹਾ ਸੀ ਬੱਚਾ, ਰਸਤੇ ਚ ਟੱਕਰ ਗਏ 3 ਬੰਦੇ, 10 ਸਕਿੰਟ ਚ ਕਰ ਗਏ ਵੱਡਾ ਕਾਂਡ

ਗਲਤ ਬੰਦਿਆਂ ਦੇ ਹੌਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਇਹ ਲੋਕ ਦਿਨ ਦਿਹਾੜੇ ਹੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਆਮ ਜਨਤਾ ਦੀ ਮਿਹਨਤ ਦੀ ਕਮਾਈ ਹਥਿਆ ਕੇ ਇਹ ਲੋਕ ਰਫੂਚੱਕਰ ਹੋ ਜਾਂਦੇ ਹਨ। ਇਨ੍ਹਾਂ ਨੇ ਸ਼ਰੀਫ਼ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵੜਿੰਗ ਸੂਬਾ ਸਿੰਘ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਤੋਂ ਦਿਨ ਦਿਹਾੜੇ 3 ਬੰਦਿਆਂ ਨੇ ਮੋਟਰਸਾਈਕਲ ਹਥਿਆ ਲਿਆ।

ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਡੇਢ ਵਜੇ ਸਕੂਲ ਤੋਂ ਛੁੱਟੀ ਹੋਈ ਸੀ। ਜਦੋਂ ਉਹ ਆਪਣੇ ਮੋਟਰਸਾਈਕਲ ਤੇ ਘਰ ਨੂੰ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਨੂੰ 3 ਵਿਅਕਤੀਆਂ ਨੇ ਘੇਰ ਲਿਆ। ਇਹ ਇਕ ਮੋਟਰਸਾਈਕਲ ਤੇ ਸਵਾਰ ਸਨ ਅਤੇ ਇਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ। ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਇਕ ਨੇ ਉਸ ਦਾ ਗੁੱਟ ਫੜ ਲਿਆ ਅਤੇ ਦੂਸਰੇ ਨੇ ਮੋਟਰਸਾਈਕਲ ਦੀ ਚਾਬੀ ਕੱਢ ਲਈ। ਜਦੋਂ ਉਸ ਨੇ ਇਨ੍ਹਾਂ ਤੋਂ ਚਾਬੀ ਝਪਟੀ ਤਾਂ ਇਕ ਵਿਅਕਤੀ ਨੇ ਪ ਸ ਤੋ ਲ ਕੱਢ ਕੇ ਉਸ ਦੀ ਜਾਨ ਲੈਣ ਦੀ ਗੱਲ ਆਖੀ।

ਇਹ ਵਿਅਕਤੀ ਉਸ ਦਾ ਮੋਟਰਸਾਈਕਲ ਲੈ ਕੇ ਖਡੂਰ ਸਾਹਿਬ ਵੱਲ ਨੂੰ ਚਲੇ ਗਏ। ਗੁਰਵਿੰਦਰ ਸਿੰਘ ਦੇ ਦੱਸਣ ਮੁਤਾਬਕ ਉਸ ਨੇ ਕੁਝ ਹੀ ਮਿੰਟਾਂ ਬਾਅਦ ਥਾਣੇ ਇਤਲਾਹ ਦੇ ਦਿੱਤੀ। ਉਸ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਸ ਦਾ ਮੋਟਰਸਾਈਕਲ ਵਾਪਸ ਦਿਵਾਇਆ ਜਾਵੇ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਕਸ਼ਮੀਰ ਸਿੰਘ ਨੇ ਕਿਸ਼ਤਾਂ ਤੇ ਮੋਟਰਸਾਈਕਲ ਲਿਆ ਸੀ। 3 ਵਿਅਕਤੀ ਕਸ਼ਮੀਰ ਸਿੰਘ ਦੇ ਪੁੱਤਰ ਤੋਂ ਮੋਟਰਸਾਈਕਲ ਧੱਕੇ ਨਾਲ ਲੈ ਗਏ ਹਨ। ਇਸ ਵਿਅਕਤੀ ਦੇ ਦੱਸਣ ਮੁਤਾਬਕ ਕਸ਼ਮੀਰ ਸਿੰਘ ਗ਼ ਰੀ ਬ ਵਿਅਕਤੀ ਹੈ।

ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਕਸ਼ਮੀਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਕਿਸ਼ਤਾਂ ਤੇ ਮੋਟਰਸਾਈਕਲ ਲੈ ਕੇ ਦਿੱਤਾ ਸੀ। ਲਗਭਗ 1:45 ਵਜੇ ਜਦੋਂ ਉਨ੍ਹਾਂ ਦਾ ਪੁੱਤਰ ਸਕੂਲ ਤੋਂ ਛੁੱਟੀ ਕਰਕੇ ਰਸਤੇ ਵਿੱਚ ਘਰ ਨੂੰ ਆ ਰਿਹਾ ਸੀ ਤਾਂ 3 ਵਿਅਕਤੀ ਪ ਸ ਤੋ ਲ ਦੀ ਨੋਕ ਤੇ ਧੱਕੇ ਨਾਲ ਉਨ੍ਹਾਂ ਦੇ ਪੁੱਤਰ ਤੋਂ ਮੋਟਰਸਾਈਕਲ ਲੈ ਗਏ। ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਇਹ ਵਿਅਕਤੀ ਮੋਟਰਸਾਈਕਲ ਲੈ ਕੇ ਖਡੂਰ ਸਾਹਿਬ ਵੱਲ ਨੂੰ ਗਏ ਹਨ।

10-15 ਮਿੰਟਾਂ ਵਿੱਚ ਹੀ ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ। ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *