ਇਸ ਸਿੰਘ ਨੇ ਲਾਇਆ ਬੇਅਦਵੀ ਵਾਲੇ ਦਾ ਸੋਧਾ? ਕੈਮਰੇ ਸਾਹਮਣੇ ਦੱਸਿਆ ਕਿਵੇਂ ਪਾਈ ਕਾਰਵਾਈ

ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਜਾਨ ਲੈਣ ਵਾਲਿਆਂ ਵਿਚੋਂ ਇਕ ਸਿੰਘ ਮੀਡੀਆ ਸਾਹਮਣੇ ਆਇਆ ਹੈ। ਸਿੰਘ ਨੇ ਆਪਣਾ ਨਾਂ ਬਲਜਿੰਦਰ ਸਿੰਘ ਦੱਸਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਜਦੋਂ ਨੌਜਵਾਨ ਨੇ ਛਾਲ ਲਗਾ ਕੇ ਸਿਰੀ ਸਾਹਿਬ ਚੁੱਕੀ ਤਾਂ ਸਿੰਘਾਂ ਨੇ ਉਸ ਨੂੰ ਉਸੇ ਸਮੇਂ ਦਬੋਚ ਲਿਆ। ਉਹ ਸਿਰ ਤੋਂ ਮੋਨਾ ਸੀ ਅਤੇ ਉਸ ਨੂੰ ਬਾਹਰ ਲਿਆਂਦਾ ਗਿਆ। ਬਲਜਿੰਦਰ ਸਿੰਘ ਦੇ ਦੱਸਣ ਮੁਤਾਬਕ ਉਹ ਖੁਦ ਵੀ ਸਿੰਘਾਂ ਦੇ ਨਾਲ ਸ਼ਾਮਲ ਸਨ ਅਤੇ ਉਨ੍ਹਾਂ ਨੇ ਵੀ ਉਸ ਨੌਜਵਾਨ ਨੂੰ ਚੁੱਕਿਆ।

ਚੁੱਕ ਕੇ ਉਸ ਨੂੰ 50 ਨੰਬਰ ਕਮਰੇ ਵਿੱਚ ਲਿਜਾਇਆ ਗਿਆ। ਉੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ ਪਰ ਉਹ ਕੁਝ ਦੱਸਦਾ ਨਹੀਂ ਸੀ। ਉਹ ਕਹਿ ਰਿਹਾ ਸੀ ਕਿ ਉਹ ਨਹੀਂ ਜਾਣਦਾ ਕਿ ਉਹ ਕਿੱਥੋਂ ਆਇਆ ਹੈ? ਉਸ ਦੇ ਕੋਲੋਂ ਕੋਈ ਕਾਗਜ਼ ਪੱਤਰ ਵੀ ਨਹੀਂ ਮਿਲਿਆ। ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੌਜਵਾਨ ਦੀ ਖ਼ੂਬ ਖਿੱਚ ਧੂਹ ਕੀਤੀ ਗਈ। ਉਸ ਦੇ ਸਿਰ ਵਿੱਚ ਕੜੇ ਦੇ ਵਾਰ ਕੀਤੇ ਗਏ। ਬਲਜਿੰਦਰ ਸਿੰਘ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਖੁਦ ਉਸ ਨੌਜਵਾਨ ਦੀਆਂ 2 ਉਂਗਲਾਂ ਤੋੜੀਆਂ ਹਨ।

ਇਸ ਤੋਂ ਬਾਅਦ ਨੌਜਵਾਨ ਨੂੰ ਮ੍ਰਿਤਕ ਹਾਲਤ ਵਿੱਚ ਕੰਬਲ ਵਿੱਚ ਲਪੇਟ ਕੇ ਵੀਲ ਚੇਅਰ ਉੱਤੇ ਬਾਹਰ ਲਿਆਂਦਾ ਗਿਆ। ਜੇਕਰ ਕੰਬਲ ਵਿੱਚ ਨਾ ਲਪੇਟਦੇ ਤਾਂ ਲੋਕਾਂ ਨੇ ਵੀਡੀਓ ਬਣਾਉਣੀ ਸੀ। ਪ੍ਰਧਾਨ ਧਾਮੀ ਨੇ ਉਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਸੁੱਟ ਦੇਣ ਲਈ ਕਿਹਾ। ਮ੍ਰਿਤਕ ਦੇਹ ਨੂੰ ਪੁਲਿਸ ਚੁੱਕ ਕੇ ਲੈ ਗਈ ਹੈ। ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪੂਰਾ ਸਾਥ ਦਿੱਤਾ ਹੈ। ਜੇਕਰ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਾਂਦਾ ਤਾਂ

ਪੁਲਿਸ ਨੇ ਕਹਿਣਾ ਸੀ ਕਿ ਉਹ ਦਿਮਾਗੀ ਤੌਰ ਤੇ ਠੀਕ ਨਹੀਂ। ਬਲਜਿੰਦਰ ਸਿੰਘ ਨੇ ਦੱਸਿਆ ਹੈ ਕਿ 2 ਦਿਨ ਪਹਿਲਾਂ ਵੀ ਕਿਸੇ ਨੇ ਸਰੋਵਰ ਵਿੱਚ ਗੁਟਕਾ ਸਾਹਿਬ ਬੇਅਦਬੀ ਕਰ ਕੇ ਸੁੱਟਿਆ ਸੀ ਅਤੇ ਹੁਣ ਇਹ ਘਟਨਾ ਵਾਪਰ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਚੋਣਾਂ ਹੋਣ ਕਾਰਨ ਅਜਿਹੀਆਂ ਹਰਕਤਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇਹ ਨੌਜਵਾਨ ਪੰਜਾਬੀ ਨਹੀਂ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *