ਕੜਾਕੇ ਦੀ ਠੰਡ ਚ ਮੁੰਡੇ ਨੇ ਪਾਈਆਂ ਸਾਰੇ ਪਿੰਡ ਨੂੰ ਭਾਜੜਾਂ, ਰੋ ਰੋ ਮਾਂ ਕਹੇ ਮੇਰਾ ਇੱਕੋ ਪੁੱਤ, ਬਚਾਲੋ ਉਹਦੀ ਜਾਨ

ਅੰਮ੍ਰਿਤਸਰ ਦੇ ਪਿੰਡ ਕੁਹਾਲੀ ਵਿੱਚ ਉਸ ਸਮੇਂ ਸਥਿਤੀ ਅਜੀਬੋ ਗਰੀਬ ਬਣ ਗਈ, ਜਦੋਂ ਇਕ ਨੌਜਵਾਨ ਪੈਟਰੋਲ ਦੀ ਕੈਨੀ ਲੈ ਕੇ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਗਿਆ ਅਤੇ ਆਪਣੀ ਜਾਨ ਦੇਣ ਦੀ ਗੱਲ ਆਖੀ। ਇਹ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਇਨ੍ਹਾਂ ਕੋਲ ਇੱਕ ਆਟੋ ਹੈ, ਜੋ ਇਨ੍ਹਾਂ ਨੇ ਕਿਸ਼ਤਾਂ ਤੇ ਲਿਆ ਹੈ। ਇਸ ਪਰਿਵਾਰ ਨੇ ਆਟੋ ਆਪਣੇ ਘਰ ਅੰਦਰ ਖੜ੍ਹਾ ਕਰਨ ਲਈ ਗੇਟ ਵੱਡਾ ਕਰ ਲਿਆ ਅਤੇ ਸਰਪੰਚ ਨੇ ਇਸ ਲੜਕੇ ਨੂੰ ਥਾਣੇ ਫੜਾ ਦਿੱਤਾ ਕਿ ਇਸ ਨੇ ਸਰਕਾਰੀ ਜਗ੍ਹਾ ਰੋਕੀ ਹੈ।

ਇਸ ਲੜਕੇ ਦੀ ਮਾਂ ਅਤੇ ਪਿਤਾ ਨੇ ਦੱਸਿਆ ਹੈ ਕਿ ਉਹ ਗ਼ਰੀਬ ਹਨ। ਉਨ੍ਹਾਂ ਨੇ ਗੱਡੀ ਅੰਦਰ ਖੜ੍ਹੀ ਕਰਨ ਲਈ ਗੇਟ ਵੱਡਾ ਲਗਾ ਲਿਆ। ਪਹਿਲਾਂ ਉਨ੍ਹਾਂ ਦੀ ਗੱਡੀ ਕਿਸੇ ਹੋਰ ਦੇ ਘਰ ਖੜ੍ਹਦੀ ਸੀ। ਉਨ੍ਹਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪਿਤਾ ਅਤੇ ਦਾਦਾ ਵੀ ਇਸੇ ਘਰ ਵਿਚ ਹੀ ਰਹਿੰਦੇ ਸਨ ਪਰ ਸਰਪੰਚ ਨੂੰ ਇਤਰਾਜ਼ ਹੈ ਕਿ ਉਨ੍ਹਾਂ ਨੇ ਸਰਕਾਰੀ ਜਗ੍ਹਾ ਰੋਕ ਲਈ ਹੈ। ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਰਾਤ ਸਮੇਂ ਆਪਣੇ ਪੁੱਤਰ ਨੂੰ ਥਾਣੇ ਤੋਂ ਛੁਡਾ ਕੇ ਲਿਆਏ ਸਨ।

ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਗੇਟ ਢਾਹ ਦੇਣਗੇ ਪਰ ਸਵੇਰੇ ਉਨ੍ਹਾ ਦਾ ਪੁੱਤਰ ਪੈਟਰੋਲ ਦੀ ਕੈਨੀ ਲੈ ਕੇ ਪਾਣੀ ਵਾਲੀ ਟੈਂਕੀ ਉੱਤੇ ਜਾ ਚੜ੍ਹਿਆ। ਉਨ੍ਹਾਂ ਦੇ ਦੱਸਣ ਮੁਤਾਬਕ ਟੈਂਕੀ ਵਾਲਿਆਂ ਨੇ ਪਿੰਡ ਦੇ ਸਰਪੰਚ ਨੂੰ ਫੋਨ ਕੀਤਾ ਅਤੇ ਪਰਿਵਾਰ ਨੇ ਪੁਲਿਸ ਨੂੰ ਫੋਨ ਕੀਤਾ ਪਰ ਨਾ ਤਾਂ ਪਿੰਡ ਦਾ ਸਰਪੰਚ ਹੀ ਉੱਥੇ ਪਹੁੰਚਿਆ ਅਤੇ ਨਾ ਹੀ ਪੁਲਿਸ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਇੱਕ ਗ਼ਰੀਬ ਪਰਿਵਾਰ ਹੈ ਅਤੇ ਇਨ੍ਹਾਂ ਨੇ ਆਟੋ ਕਿਸ਼ਤਾਂ ਤੇ ਲਿਆ ਹੈ।

ਪੁਲਿਸ ਨੂੰ ਸਰਪੰਚ ਨੇ ਦਰਖਾਸਤ ਦਿੱਤੀ ਸੀ ਕਿ ਸਰਕਾਰੀ ਜਗ੍ਹਾ ਰੋਕੀ ਗਈ ਹੈ। ਜਿਸ ਕਰਕੇ ਲੜਕੇ ਨੂੰ ਥਾਣੇ ਬੁਲਾਇਆ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਗਰੀਬ ਪਰਿਵਾਰ ਨੇ ਗੇਟ ਲਗਾਉਣ ਤੇ ਕਾਫੀ ਖਰਚਾ ਕਰ ਲਿਆ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਇਨ੍ਹਾਂ ਦਾ ਗੇਟ ਨਾ ਢਾਹਿਆ ਜਾਵੇ। ਉਨ੍ਹਾਂ ਨੇ ਇਸ ਲਈ ਪਿੰਡ ਦੇ ਸਰਪੰਚ ਨੂੰ ਵੀ ਮਨਾ ਲਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਲੜਕੇ ਨੂੰ ਟੈਂਕੀ ਤੋਂ ਥੱਲੇ ਉਤਾਰ ਲਿਆ ਹੈ ਅਤੇ ਉਸ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਗੇਟ ਨਹੀਂ ਢਾਹਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.