ਡਿਲਿਵਰੀ ਵਾਲੇ ਮੁੰਡੇ ਦੀ ਕਰਤੂਤ ਦੇਖ ਪੈਰਾਂ ਹੇਠੋਂ ਨਿਕਲਜੂ ਜਮੀਨ, ਵੀਡੀਓ ਨਾ ਹੁੰਦੀ ਤਾਂ ਯਕੀਨ ਨਹੀਂ ਸੀ ਹੋਣਾ

ਕੁਝ ਲੋਕ ਆਪਣੇ ਆਪ ਨੂੰ ਬਹੁਤ ਚੁਸਤ ਸਮਝ ਕੇ ਇਸ ਤਰੀਕੇ ਨਾਲ ਗਲਤ ਕੰਮ ਕਰਦੇ ਹਨ ਕਿ ਉਹ ਪੁਲਿਸ ਨੂੰ ਵੀ ਧੋ ਖਾ ਦੇ ਦੇਣਗੇ। ਸ਼ਾਇਦ ਉਹ ਇਹ ਭੁੱਲ ਜਾਂਦੇ ਹਨ ਕਿ ਪੁਲਿਸ ਦਾ ਰੋਜ਼ਾਨਾ ਹੀ ਇਨ੍ਹਾਂ ਵਰਗਿਆਂ ਨਾਲ ਹੀ ਵਾਹ ਪੈਂਦਾ ਹੈ। ਜਦੋਂ ਇਹ ਲੋਕ ਪੁਲਿਸ ਦੇ ਅੜਿੱਕੇ ਆ ਜਾਂਦੇ ਹਨ ਤਾਂ ਇਨ੍ਹਾਂ ਨਾਲ ਜੋ ਬਣਦੀ ਹੈ ਉਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ “ਡਿਲੀਵਰੀ ਬੁਆਏ” ਡਲੀਵਰੀ ਦੇ ਬਹਾਨੇ ਦਾ ਰੂ ਦੀਆਂ ਬੋਤਲਾਂ ਲੈ ਕੇ ਜਾ ਰਿਹਾ ਸੀ।

ਜਿਸ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ। ਜਦੋਂ ਇਸ ਸਬੰਧ ਵਿੱਚ ਡਲੀਬਰੀ ਬੁਆਏ ਨਾਲ ਗੱਲਬਾਤ ਕੀਤੀ ਗਈ। ਤਾਂ ਡਿਲਿਵਰੀ ਬੁਆਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਹੋਮ ਡਿਲਿਵਰੀ ਦਾ ਕੰਮ ਕਰਦਾ ਹੈ। ਉਹ ਇਹ ਕੰਮ ਹੈਡਕੁਆਟਰ ਨਾਮਕ ਹੋਟਲ ਲਈ ਕਰਦਾ ਹੈ। ਅੱਜ ਉਹ ਹੈਡਕੁਆਟਰ ਹੋਟਲ ਵਿਚ ਦਾ ਰੂ ਦੀਆਂ ਬੋਤਲਾਂ ਲੈ ਕੇ ਜਾ ਰਿਹਾ ਸੀ। ਉਸ ਦਾ ਕਹਿਣਾ ਹੈ ਕਿ ਉਸ ਵੱਲੋਂ ਅਜਿਹਾ ਕੰਮ ਪਹਿਲੀ ਵਾਰ ਕੀਤਾ ਗਿਆ। ਪਰਮਜੀਤ ਸਿੰਘ ਨਾਮਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ

ਦੱਸਿਆ ਕਿ ਉਨ੍ਹਾਂ ਨੇ ਇੱਕ ਡਿਲੀਵਰੀ ਬੁਆਏ ਨੂੰ ਫੜਿਆ ਹੈ ਜੋ ਕਿ ਦਾਰੂ ਦੀਆਂ ਬੋਤਲਾਂ ਲੈ ਕੇ ਹੈੱਡ ਕੁਆਟਰ ਹੋਟਲ ਵਿਚ ਜਾ ਰਿਹਾ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਕਿਸੇ ਨੇ ਇਤਲਾਹ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਰਚਾ ਦਰਜ ਕੀਤਾ ਜਾਵੇਗਾ ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *