ਨਹਿਰ ਲੱਗੀ ਟੁੱਟਣ ਤਾਂ ਪਿੰਡਾਂ ਵਾਲਿਆਂ ਦੇ ਸੁੱਕੇ ਸਾਹ, ਫੇਰ ਜੋ ਹੋਇਆ ਤੁਸੀਂ ਆਪ ਹੀ ਦੇਖ ਲਵੋ

ਸੰਗਰੂਰ ਦੇ ਪਿੰਡ ਖਨਾਲ ਵਿਚ ਉਸ ਸਮੇਂ ਭਾਜੜ ਪੈ ਗਈ, ਜਦੋਂ ਪਤਾ ਲੱਗਾ ਕੇ ਨਹਿਰ ਵਿੱਚ ਪਾੜ ਪੈ ਗਿਆ ਹੈ। ਸਮਾਂ ਸਵੇਰੇ 4 ਵਜੇ ਦਾ ਸੀ ਅਤੇ ਜ਼ਿਆਦਾਤਰ ਲੋਕ ਘੂਕ ਨੀਂਦ ਸੌਂ ਰਹੇ ਸਨ। ਜਿਉਂ ਹੀ ਲੋਕਾਂ ਨੂੰ ਪਤਾ ਲੱਗਾ ਸਭ ਨਹਿਰ ਵੱਲ ਨੂੰ ਦੌੜੇ। ਪਿੰਡ ਵਾਸੀਆਂ ਨੇ ਹਿਮਤ ਕਰਕੇ ਪਾੜ ਨੂੰ ਪੂਰ ਦਿੱਤਾ ਹੈ। ਇਸ ਤਰ੍ਹਾਂ ਇਕ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਹ ਘਟਨਾ ਨਹਿਰੀ ਵਿਭਾਗ ਦੀ ਲਾਪ੍ਰਵਾਹੀ ਵੀ ਸਪੱਸ਼ਟ ਦਰਸਾਉਂਦੀ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਪੰਜਾਬ ਵਿੱਚ ਨਹਿਰ ਟੁੱਟੀ ਹੋਵੇ।

ਇਸ ਦੇ ਬਾਵਜੂਦ ਵੀ ਵਿਭਾਗ ਵੱਲੋਂ ਨਹਿਰ ਦੀ ਪਟੜੀ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਨਹਿਰ ਵਿਚ ਹੋਰ ਪਾਣੀ ਛੱਡਣ ਤੋਂ ਪਹਿਲਾਂ ਹਾਲਾਤ ਦਾ ਜਾਇਜ਼ਾ ਲਿਆ ਜਾਂਦਾ ਹੈ। ਇਕ ਨੌਜਵਾਨ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਵਿਭਾਗ ਤੋਂ ਮਨਜ਼ੂਰੀ ਲੈ ਕੇ ਪਿੰਡ ਦਾ ਗੰਦਾ ਪਾਣੀ ਟਰੀਟਮੈਂਟ ਕਰਨ ਤੋਂ ਬਾਅਦ ਨਹਿਰ ਵਿੱਚ ਪਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਟੜੀ ਦੇ ਨਾਲ ਮਿੱਟੀ ਵੀ ਲਗਾ ਦਿੱਤੀ ਸੀ। ਵਿਭਾਗ ਵੱਲੋਂ ਨਹਿਰ ਵਿਚ ਰਾਤ ਸਮੇਂ ਹੋਰ ਪਾਣੀ ਛੱਡ ਦਿੱਤੇ ਜਾਣ ਕਾਰਨ ਨਹਿਰ ਵਿੱਚ ਪਾੜ ਪੈ ਗਿਆ।

ਨੌਜਵਾਨ ਦੇ ਦੱਸਣ ਮੁਤਾਬਕ ਗਨੀਮਤ ਇਹ ਰਹੀ ਕਿ ਨਹਿਰ ਦਾ ਪਾਣੀ ਨਾਲੇ ਵਿਚ ਆ ਗਿਆ ਅਤੇ ਕੋਈ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਉਸ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੇ ਮਿਲ ਕੇ ਪਾੜ ਨੂੰ ਪੂਰ ਦਿੱਤਾ ਹੈ। ਜੇਕਰ ਨਹਿਰ ਪਿੰਡ ਵਾਲੇ ਪਾਸੇ ਟੁੱਟ ਜਾਂਦੀ ਤਾਂ ਨੁਕਸਾਨ ਹੋ ਸਕਦਾ ਸੀ। ਇਕ ਬਜ਼ੁਰਗ ਵਿਅਕਤੀ ਦੇ ਦੱਸਣ ਮੁਤਾਬਕ ਨੁਕਸਾਨ ਕੋਈ ਬਹੁਤਾ ਨਹੀਂ ਹੋਇਆ। 5-7 ਕਿੱਲੇ ਫ਼ਸਲ ਖ਼ਰਾਬ ਹੋਈ ਹੈ। ਵੱਡੀ ਗੱਲ ਤਾਂ ਇਹ ਹੈ ਕਿ ਜਿਸ ਸਮੇਂ ਨਹਿਰ ਵਿੱਚ ਪਾੜ ਪਿਆ ਹੈ, ਉਸ ਸਮੇਂ ਲੋਕ ਸੌਂ ਰਹੇ ਸਨ।

ਬਜ਼ੁਰਗ ਵਿਅਕਤੀ ਦਾ ਕਹਿਣਾ ਹੈ ਕਿ ਪਾੜ ਪੂਰ ਦਿੱਤਾ ਗਿਆ ਹੈ। ਉਹ ਤਾਂ ਕਿਸੇ ਨੂੰ ਇਸ ਦਾ ਦੋਸ਼ ਵੀ ਨਹੀਂ ਦੇ ਸਕਦੇ। ਜਦੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਅ ਣ ਕਿ ਆ ਸਿ ਆ ਨੁਕਸਾਨ ਹੋ ਜਾਂਦਾ ਹੈ। ਨਹਿਰ ਦਾ ਪਾਣੀ ਬੰਦ ਕੀਤੇ ਬਿਨਾਂ ਪਾੜ ਪੂਰਿਆ ਨਹੀਂ ਜਾ ਸਕਦਾ। ਜਦੋਂ ਤਕ ਪਾਣੀ ਬੰਦ ਕੀਤਾ ਜਾਂਦਾ ਹੈ, ਉਦੋਂ ਤਕ ਕਾਫੀ ਨੁਕਸਾਨ ਹੋ ਚੁੱਕਾ ਹੁੰਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *