ਹਸਪਤਾਲ ਚ ਮਾਂ ਕੋਲੋਂ ਬੱਚਾ ਲੈ ਕੇ ਫਰਾਰ ਹੋਈ ਔਰਤ, ਪੁਲਿਸ ਨੇ ਦੇਖੋ ਕਿੱਥੋਂ ਕੀਤੀ ਕਾਬੂ

ਬੱਚੇ ਚੋਰੀ ਹੋਣ ਦੇ ਮਾਮਲੇ ਰੁਕ ਨਹੀਂ ਰਹੇ। ਚੋਰ ਵੱਖ ਵੱਖ ਤਰੀਕੇ ਨਾਲ ਘਟਨਾ ਨੂੰ ਅੰਜ਼ਾਮ ਦਿੰਦੇ ਹਨ। ਇਹ ਕਿਸੇ ਨਾ ਕਿਸੇ ਬਹਾਨੇ ਜਾਣ ਪਛਾਣ ਕਰਕੇ ਨੇੜਤਾ ਹਾਸਲ ਕਰ ਲੈਂਦੇ ਹਨ ਅਤੇ ਫੇਰ ਧੋਖਾ ਦੇ ਕੇ ਮੌਕੇ ਤੋਂ ਖਿਸਕ ਜਾਂਦੇ ਹਨ। ਕਈ ਮਾਮਲਿਆਂ ਵਿਚ ਪੁਲਿਸ ਨੇ ਬੱਚਾ ਚੋਰਾਂ ਨੂੰ ਕਾਬੂ ਕੀਤਾ ਹੈ ਪਰ ਇਹ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਕੁਝ ਸਮੇਂ ਬਾਅਦ ਹੀ ਦਸੂਹਾ ਵਿੱਚ ਬੱਚਾ ਚੋਰੀ ਹੋਣ ਦੀ ਇਕ ਹੋਰ ਘਟਨਾ ਵਾਪਰ ਗਈ ਹੈ ਪਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਦੇ ਹੋਏ ਬੱਚਾ ਬਰਾਮਦ ਕਰ ਲਿਆ ਹੈ

ਅਤੇ ਬੱਚਾ ਚੋਰੀ ਕਰਨ ਵਾਲੀ ਔਰਤ ਨੂੰ ਵੀ ਕਾਬੂ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਨਪ੍ਰੀਤ ਕੌਰ ਨਾਮ ਦੀ ਔਰਤ ਆਪਣੇ ਢਾਈ ਮਹੀਨੇ ਦੇ ਬੱਚੇ ਨੂੰ ਲੈ ਕੇ ਗੁਰੂ ਨਾਨਕ ਹਸਪਤਾਲ ਤੋਂ ਦਵਾਈ ਲੈਣ ਲਈ ਗਈ ਸੀ। ਜਦੋਂ ਉਸ ਨੇ ਦਵਾਈ ਲਈ ਤਾਂ ਮਨਪ੍ਰੀਤ ਨੂੰ ਉਸ ਦੇ ਪਤੀ ਦਾ ਫੋਨ ਆ ਗਿਆ। ਇਸ ਸਮੇਂ ਹੀ ਉਸ ਦੇ ਨੇੜੇ ਸ਼ੈਲੀ ਸ਼ਰਮਾ ਪਤਨੀ ਓੰਕਾਰ ਸ਼ਰਮਾ ਵਾਸੀ ਗਾਗਜੱਲੋ ਆ ਪਹੁੰਚੀ ਅਤੇ ਗੱਲਾਂ ਕਰਨ ਲੱਗੀ। ਮਨਪ੍ਰੀਤ ਕੌਰ ਨੇ ਮੈਡੀਕਲ ਸਟੋਰ ਤੋਂ ਦਵਾਈ ਲਈ ਅਤੇ ਇਹ ਔਰਤ ਉਸ ਦੇ ਨਾਲ ਨਾਲ ਰਹੀ।

ਜਦੋਂ ਮਨਪ੍ਰੀਤ ਕੌਰ ਬੱਸ ਸਟੈਂਡ ਵੱਲ ਨੂੰ ਤੁਰੀ ਤਾਂ ਇਹ ਔਰਤ ਵੀ ਉਸ ਦੇ ਨਾਲ ਹੀ ਤੁਰ ਪਈ। ਗੱਲਾਂ ਕਰਦੀਆਂ ਇਹ ਇਕ ਕੱਪੜੇ ਵਾਲੀ ਰੇਹੜੀ ਤੇ ਰੁਕ ਗਈਆਂ। ਮਨਪ੍ਰੀਤ ਕੌਰ ਆਪਣੇ ਬੱਚੇ ਲਈ ਕੱਪੜੇ ਖ਼ਰੀਦਣ ਲੱਗੀ। ਜਦੋਂ ਉਹ ਕੱਪੜੇ ਪਸੰਦ ਕਰ ਰਹੀ ਸੀ ਤਾਂ ਸ਼ੈਲੀ ਸ਼ਰਮਾ ਨੇ ਉਸ ਤੋਂ ਬੱਚਾ ਫੜ ਲਿਆ ਅਤੇ ਚਕਮਾ ਦੇ ਕੇ ਰਫੂਚੱਕਰ ਹੋ ਗਈ। ਅਖ਼ੀਰ ਮਨਪ੍ਰੀਤ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਦਸੂਹਾ ਥਾਣੇ ਇਤਲਾਹ ਦਿੱਤੀ। ਜ਼ਿਲ੍ਹਾ ਪੁਲਿਸ ਮੁਖੀ ਦੁਆਰਾ ਬਣਾਈਆਂ ਗਈਆਂ ਟੀਮਾਂ ਨੇ ਫੁਰਤੀ ਦਿਖਾਉਂਦੇ ਹੋਏ 2 ਘੰਟੇ ਵਿਚ ਹੀ ਸ਼ੈਲੀ ਸ਼ਰਮਾ ਪਤਨੀ ਓਂਕਾਰ ਸ਼ਰਮਾ ਨੂੰ ਕਾਬੂ ਕਰ ਲਿਆ ਹੈ।

ਮਨਪ੍ਰੀਤ ਕੌਰ ਲਈ ਸ਼ੈਲੀ ਸ਼ਰਮਾ ਇਕ ਨਾਮਾਲੂਮ ਔਰਤ ਸੀ। ਇਨ੍ਹਾਂ ਦੋਹਾਂ ਦੀ ਪਹਿਲਾਂ ਆਪਸ ਵਿੱਚ ਕੋਈ ਜਾਣ ਪਛਾਣ ਨਹੀਂ ਸੀ। ਬੱਚਾ ਹਾਸਲ ਕਰਨ ਲਈ ਹੀ ਸ਼ੈਲੀ ਸ਼ਰਮਾ ਨੇ ਮਨਪ੍ਰੀਤ ਕੌਰ ਨਾਲ ਨੇੜਤਾ ਬਣਾਈ ਸੀ। ਸ਼ੈਲੀ ਸ਼ਰਮਾ ਦਾ ਪਤੀ ਉਂਕਾਰ ਸ਼ਰਮਾ ਵੀ ਉਸਦੇ ਨਾਲ ਮਿਲਿਆ ਹੋਇਆ ਸੀ। ਪੁਲਿਸ ਨੇ ਬੱਚਾ ਮਨਪ੍ਰੀਤ ਕੌਰ ਦੇ ਹਵਾਲੇ ਕਰ ਦਿੱਤਾ ਹੈ। ਸ਼ੈਲੀ ਸ਼ਰਮਾ ਅਤੇ ਉਸ ਦੇ ਪਤੀ ਉਂਕਾਰ ਸ਼ਰਮਾ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.