ਐਮੀ ਵਿਰਕ ਨੇ ਕਰਾਈ ਪੰਜਾਬੀਆਂ ਦੀ ਬੱਲੇ ਬੱਲੇ, ਹਰ ਪੰਜਾਬੀ ਲਈ ਵੱਡੀ ਮਾਣ ਵਾਲੀ ਖਬਰ

ਕਬੀਰ ਖ਼ਾਨ ਦੁਆਰਾ ਨਿਰਦੇਸ਼ਿਤ ਬਾਲੀਵੁੱਡ ਫ਼ਿਲਮ ’83’ ਕਾਰਨ ਪੰਜਾਬੀ ਕਲਾਕਾਰ ਅਤੇ ਪਾਲੀਵੁੱਡ ਫਿਲਮਾਂ ਦੇ ਅਦਾਕਾਰ ਐਮੀ ਵਿਰਕ ਦੀ ਬੜੀ ਚੜ੍ਹਾਈ ਹੈ। ਐਮੀ ਵਿਰਕ ਨੂੰ ਇਸ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਅਸਲ ਵਿੱਚ ਇਸ ਫ਼ਿਲਮ ਦੀ ਕਹਾਣੀ ਵਰਲਡ ਕ੍ਰਿਕਟ ਕੱਪ 1983 ਤੇ ਆਧਾਰਤ ਹੈ। ਇਹ ਵਰਲਡ ਕ੍ਰਿਕਟ ਕੱਪ ਭਾਰਤੀ ਟੀਮ ਨੇ ਜਿੱਤਿਆ ਸੀ। ਜਿੱਥੇ ਐਮੀ ਵਿਰਕ ਨੂੰ ਬਾਲੀਵੁੱਡ ਫ਼ਿਲਮ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਹੈ।

ਉਥੇ ਹੀ ਇਹ ਵੀ ਐਮੀ ਵਿਰਕ ਲਈ ਮਾਣ ਵਾਲੀ ਗੱਲ ਹੈ ਕਿ ਇਸ ਫ਼ਿਲਮ ਦੇ ਟ੍ਰੇਲਰ ਨੂੰ ‘ਬੁਰਜ ਖਲੀਫਾ’ ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਇਹ ਇਮਾਰਤ ਦੁਨੀਆ ਵਿਚ ਸਭ ਤੋਂ ਉੱਚੀ ਇਮਾਰਤ ਹੈ ਜੋ ਕਿ ਦੁਬਈ ਵਿੱਚ ਸਥਿਤ ਹੈ। ਐਮੀ ਵਿਰਕ ਇੱਕ ਹੰਢੇ ਹੋਏ ਕਲਾਕਾਰ ਹਨ। ਉਨ੍ਹਾਂ ਦੇ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਹਨ। ਐਮੀ ਵਿਰਕ ਹੁਣ ਤਕ ਕਿੰਨੀਆਂ ਹੀ ਫ਼ਿਲਮਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਕਿਸਮਤ, ਨਿੱਕਾ ਜ਼ੈਲਦਾਰ ਅਤੇ ਬੰਬੂਕਾਟ ਆਦਿ ਉਨ੍ਹਾਂ ਦੀਆਂ ਪ੍ਰਸਿੱਧ ਫਿਲਮਾਂ ਹਨ।

‘ਅੰਗਰੇਜ਼’ ਫਿਲਮ ਵਿੱਚ ਵੀ ਉਨ੍ਹਾਂ ਨੇ ਰੋਲ ਅਦਾ ਕੀਤਾ। ਬਾਲੀਵੁੱਡ ਫਿਲਮ ’83’ ਵਿੱਚ ਐਮੀ ਵਿਰਕ ਨੂੰ ਬਲਵਿੰਦਰ ਸਿੰਘ ਸੰਧੂ ਦੇ ਰੋਲ ਵਿੱਚ ਦੇਖਿਆ ਜਾ ਸਕਦਾ ਹੈ। ਬਲਵਿੰਦਰ ਸਿੰਘ ਸੰਧੂ ਭਾਰਤੀ ਕ੍ਰਿਕਟ ਟੀਮ ਵਿਚ ਮੱਧਮ ਤੇਜ਼ ਗੇਂਦਬਾਜ਼ ਸਨ। ਰਣਵੀਰ ਸਿੰਘ ਨੂੰ ਕਪਿਲ ਦੇਵ ਦਾ ਰੋਲ ਮਿਲਿਆ ਹੈ ਜਦਕਿ ਹਾਰਡੀ ਸੰਧੂ ਮਦਨ ਲਾਲ ਦਾ ਰੋਲ ਨਿਭਾ ਰਹੇ ਹਨ। ਇਹ ਫ਼ਿਲਮ ਕ੍ਰਿਸਮਿਸ ਦੇ ਸਮੇਂ 24 ਦਸੰਬਰ 2021 ਨੂੰ ਰਿਲੀਜ਼ ਹੋ ਰਹੀ ਹੈ।

ਫਿਲਮ ਦੇ ਟ੍ਰੇਲਰ ਨੇ ਹੀ ਐਮੀ ਵਿਰਕ ਦੀ ਬੱਲੇ ਬੱਲੇ ਕਰਵਾ ਦਿੱਤੀ ਹੈ ਜਦਕਿ ਫ਼ਿਲਮ ਆਉਣੀ ਤਾਂ ਅਜੇ ਬਾਕੀ ਹੈ। ‘ਬੁਰਜ ਖਲੀਫਾ’ ਤੇ ਪ੍ਰਦਰਸ਼ਿਤ ਹੋਣ ਕਾਰਨ ਹੀ ਐਮੀ ਵਿਰਕ ਦੇ ਪ੍ਰਸੰਸਕਾਂ ਵਿਚ ਬੜਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਐਮੀ ਵਿਰਕ ਇੱਕ ਖਿਡਾਰੀ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਐਮੀ ਵਿਰਕ ਦੀਆਂ ਬਾਕੀ ਫ਼ਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਸਫਲਤਾ ਦੇ ਝੰਡੇ ਗੱਡੇਗੀ।

Leave a Reply

Your email address will not be published.