ਪਤਨੀ ਸਾਹਮਣੇ ਪਤੀ ਨੂੰ ਦਿੱਤੀ ਦਿਲ ਦਹਲਾਉ ਮੋਤ, ਪਤਨੀ ਦਾ ਰੋ ਰੋ ਹੋਇਆ ਬੁਰਾ ਹਾਲ

ਪੰਜਾਬ ਵਿੱਚ ਦਿਨ ਪ੍ਰਤੀ ਦਿਨ ਹਾਲਾਤ ਵਿਗੜਦੇ ਜਾ ਰਹੇ ਹਨ। ਘਰ ਤੋਂ ਬਾਹਰ ਗਏ ਵਿਅਕਤੀ ਨਾਲ ਕੁਝ ਵੀ ਹੋ ਸਕਦਾ ਹੈ। ਜਿਹੜੇ ਵਿਅਕਤੀ ਗਲਤ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ, ਪਤਾ ਨਹੀਂ ਉਹ ਕਿਉਂ ਪੁਲਿਸ ਦੀ ਪ੍ਰਵਾਹ ਨਹੀਂ ਕਰਦੇ? ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇਨਸਾਨ ਦੀ ਕੁਝ ਵੀ ਕੀਮਤ ਨਹੀਂ। ਉਹ ਮਿੰਟਾਂ ਸਕਿੰਟਾਂ ਵਿੱਚ ਕਿਸੇ ਦੀ ਜਾਨ ਲੈ ਸਕਦੇ ਹਨ। ਤਰਨਤਾਰਨ ਦੇ ਇਕ ਪਿੰਡ ਵਿਚ ਇਕ ਵਿਅਕਤੀ ਨੂੰ ਆਪਣੇ ਸਹੁਰੇ ਘਰ ਆਉਣਾ ਮਹਿੰਗਾ ਪੈ ਗਿਆ।

ਇਸ ਦੀ ਕੀਮਤ ਉਸ ਵਿਅਕਤੀ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਮ੍ਰਿਤਕ ਦੇ ਭਰਾ ਦਾ ਰੋ ਰੋ ਬੁਰਾ ਹਾਲ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦੀ ਫੜਨ ਦਾ ਭਰੋਸਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਆਪਣੀ ਪਤਨੀ ਸਮੇਤ ਆਪਣੇ ਸਹੁਰੇ ਘਰ ਤੋਂ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ। ਰਸਤੇ ਵਿੱਚ ਕਾਰ ਸਵਾਰ ਵਿਅਕਤੀਆਂ ਨੇ ਇਹ ਭਾਣਾ ਵਰਤਾ ਦਿੱਤਾ।

ਮ੍ਰਿਤਕ ਦੀ ਪਤਨੀ ਹਰਮਨਦੀਪ ਨੇ ਦੱਸਿਆ ਹੈ ਕਿ ਉਹ ਕਾਰ ਵਿੱਚ ਜਾ ਰਹੇ ਸਨ। ਰਸਤੇ ਵਿੱਚ ਕਿਸੇ ਨੇ ਉਨ੍ਹਾਂ ਦੀ ਕਾਰ ਨਾਲ ਕਾਰ ਟਕਰਾ ਦਿੱਤੀ। ਜਦੋਂ ਉਸ ਦਾ ਪਤੀ ਗੱਡੀ ਵਿਚੋਂ ਥੱਲੇ ਉਤਰ ਕੇ ਦੇਖਣ ਲੱਗਾ ਤਾਂ ਦੂਜੀ ਧਿਰ ਵਾਲਿਆਂ ਨੇ ਉਸ ਦੇ ਪਤੀ ਤੇ ਗੋ ਲੀ ਚਲਾ ਦਿੱਤੀ। ਜਿਸ ਕਰਕੇ ਉਸ ਦਾ ਪਤੀ ਦਮ ਤੋੜ ਗਿਆ। ਹਰਮਨਦੀਪ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੀ ਕਿ ਉਹ ਵਿਅਕਤੀ ਕੌਣ ਸਨ? ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਨੌਜਵਾਨ ਆਪਣੀ ਪਤਨੀ ਸਮੇਤ ਆਪਣੇ ਸਹੁਰੇ ਘਰ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ।

ਰਸਤੇ ਵਿਚ ਕਿਸੇ ਦੀ ਗੱਡੀ ਇਨ੍ਹਾਂ ਦੀ ਗੱਡੀ ਨਾਲ ਵੱਜੀ। ਜਦੋਂ ਇਹ ਵਿਅਕਤੀ ਗੱਡੀ ਵਿੱਚੋਂ ਥੱਲੇ ਉੱਤਰ ਕੇ ਦੇਖਣ ਲੱਗਾ ਤਾਂ ਉਸ ਨੂੰ ਗ ਨ ਦਾ ਨਿਸ਼ਾਨਾ ਬਣਾ ਦਿੱਤਾ ਗਿਆ। ਉਸ ਦੀ ਜਾਨ ਜਾ ਚੁੱਕੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਦੀ ਆਪਸ ਵਿੱਚ ਕੋਈ ਲਾਗਡਾਟ ਵੀ ਨਹੀਂ ਹੈ। ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਵਿਅਕਤੀ ਜਲਦੀ ਫੜੇ ਜਾਣਗੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.