ਬੇਅਦਬੀ ਦੀ ਘਟਨਾ ਤੋਂ ਬਾਅਦ ਇੱਕ ਹੋਰ ਟੋਲਾ ਹੋਇਆ ਸਰਗਰਮ, ਇਸ ਪਿੰਡ ਚ ਵੜੇ 15 20 ਬੰਦੇ, ਬਣ ਗਈ ਵੀਡੀਓ

ਜਿਉਂ ਜਿਉਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ ਤਿਉਂ ਪੰਜਾਬ ਦਾ ਮਾਹੌਲ ਤੇਜ਼ੀ ਨਾਲ ਬਦਲ ਰਿਹਾ ਹੈ। ਹਾਲਾਤ ਗ਼ਲਤ ਰੂਪ ਧਾਰਦੇ ਨਜ਼ਰ ਆ ਰਹੇ ਹਨ। ਪਹਿਲਾਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਜੋ ਸਿੰਘਾਂ ਨੇ ਨਾਕਾਮ ਕਰ ਦਿੱਤੀ। ਅਗਲੇ ਦਿਨ ਹੀ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ ਕਰਦਾ ਇਕ ਵਿਅਕਤੀ ਫੜਿਆ ਗਿਆ।

ਜਿਸ ਨੂੰ ਪਿੰਡ ਵਾਸੀਆਂ ਨੇ ਪਾਰ ਬੁਲਾ ਦਿੱਤਾ। ਸੂਬੇ ਦੇ ਹਾਲਾਤ ਦਿਨ ਪ੍ਰਤੀ ਦਿਨ ਵਿਗੜ ਰਹੇ ਹਨ। ਹਾਲਾਂਕਿ ਸੂਬੇ ਵਿੱਚ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਜੋ ਕਿ ਬਹੁਗਿਣਤੀ ਵਿੱਚ ਹੋਣ ਕਰਕੇ ਖ਼ੁਦ ਫ਼ੈਸਲੇ ਕਰਨ ਦੇ ਸਮਰੱਥ ਹੈ। ਫੇਰ ਵੀ ਸੂਬੇ ਵਿਚ ਗ਼ਲਤ ਅਨਸਰ ਸਿਰ ਚੁੱਕ ਰਹੇ ਹਨ। ਪਟਿਆਲਾ ਦੀ ਤਹਿਸੀਲ ਨਾਭਾ ਦੇ ਪਿੰਡ ਦੁਲੱਦੀ ਵਿਚ ਰਾਤ ਸਮੇਂ ਮੱਝਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਤ ਢਾਈ ਵਜੇ ਦੇ ਕਰੀਬ ਕੁਝ ਵਿਅਕਤੀ ਕਿਸੇ ਦੇ ਮੱਝਾਂ ਵਾਲੇ ਵਾੜੇ ਵਿੱਚ ਦਾਖ਼ਲ ਹੋਏ।

ਸੀ ਸੀ ਟੀ ਵੀ ਲੱਗੇ ਹੋਣ ਦੇ ਬਾਵਜੂਦ ਵੀ ਇਹ ਲੋਕ ਮੱਝਾਂ ਖੋਲ੍ਹ ਕੇ ਲੈ ਗਏ। ਇਨ੍ਹਾਂ ਵਿਅਕਤੀਆਂ ਦੀ ਗਿਣਤੀ 8-10 ਦੱਸੀ ਜਾ ਰਹੀ ਹੈ। ਮੱਝਾ ਖੋਲ੍ਹ ਲੈਣ ਤੋਂ ਬਾਅਦ ਇਨ੍ਹਾਂ ਦੇ ਨਾਲ ਕਈ ਮੋਟਰਸਾਈਕਲ ਸਵਾਰ ਵਿਅਕਤੀ ਵੀ ਨਜ਼ਰ ਆਉਂਦੇ ਹਨ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਕੋਈ ਵੱਡਾ ਗਿਰੋਹ ਹੈ। ਜੋ ਮੱਝਾਂ ਚੋਰੀ ਕਰਨ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦਾ ਹੈ। ਮੱਝਾਂ ਦੇ ਮਾਲਕ ਦਾ ਵੱਡਾ ਨੁਕਸਾਨ ਹੋਇਆ ਹੈ। 60-70 ਹਜ਼ਾਰ ਤੋਂ ਘੱਟ ਕਿਸੇ ਮੱਝ ਦੀ ਕੀਮਤ ਨਹੀਂ ਹੁੰਦੀ।

ਜਿਸ ਕਰਕੇ ਇਹ ਲੋਕ ਵੱਡਾ ਨੁਕਸਾਨ ਕਰ ਜਾਂਦੇ ਹਨ। ਕਿਸੇ ਦੇ ਡੰਗਰ ਆਪਣੇ ਘਰ ਦੇ ਅੰਦਰ ਖੜ੍ਹੇ ਵੀ ਸੁਰੱਖਿਅਤ ਨਹੀਂ ਰਹੇ। ਸਰਕਾਰ ਦਾ ਫ਼ਰਜ਼ ਹੈ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ। ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਲੋਕਾਂ ਦੇ ਮਨਾਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਰੋ ਸ ਪੈਦਾ ਹੁੰਦਾ ਹੈ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਚੋਰਾਂ ਦੀ ਸ਼ ਨਾ ਖ਼ ਤ ਕਰਕੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਘੱਟ ਤੋਂ ਘੱਟ ਰਾਤ ਸਮੇਂ ਤਾਂ ਲੋਕ ਚੈਨ ਦੀ ਨੀਂਦ ਸੌਂ ਸਕਣ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *