ਬੱਚੀ ਨੇ ਰੋ ਰੋ ਮੰਮੀ ਨੂੰ ਦੱਸੀ ਮੈਡਮ ਦੀ ਕਰਤੂਤ, ਨਿੱਕੀ ਬੱਚੀ ਦੀਆਂ ਗੱਲਾਂ ਸੁਣਕੇ ਉੱਡ ਜਾਣਗੇ ਹੋਸ਼

ਫਗਵਾੜਾ ਵਿਖੇ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਇਕ ਅਧਿਆਪਿਕਾ ਨੇ ਫੀਸ ਕਾਰਨ ਇਕ ਬੱਚੀ ਨਾਲ ਖਿੱਚ ਧੂਹ ਕੀਤੀ। ਜਿਸ ਤੋਂ ਬਾਅਦ ਬੱਚੀ ਦੇ ਪਰਿਵਾਰਿਕ ਮੈਂਬਰ ਗੁੱਸੇ ਵਿੱਚ ਸਕੂਲ ਵਿੱਚ ਜਾ ਪਹੁੰਚੇ। ਇਸ ਸਬੰਧ ਵਿਚ ਬੱਚੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਿੱਚ ਉਨ੍ਹਾਂ ਦੀ ਮੈਡਮ ਰਣਜੀਤ ਕੌਰ ਉਨ੍ਹਾਂ ਨਾਲ ਫੀਸ ਕਾਰਨ ਖਿੱਚ-ਧੂਹ ਕਰਦੀ ਹੈ। ਬੀਤੇ ਦਿਨੀਂ ਜਦੋਂ ਉਨ੍ਹਾਂ ਨੇ ਫੀਸ ਨਾ ਦਿੱਤੀ ਤਾਂ ਮੈਡਮ ਨੇ ਉਨ੍ਹਾਂ ਉੱਤੇ ਹੱਥ ਚੁੱਕਿਆ।

ਬੱਚੀ ਦੀ ਮਾਂ ਸੁਨੀਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਧਿਆਪਕ ਫੀਸ ਕਾਰਨ ਉਨ੍ਹਾਂ ਦੀ ਬੱਚੀ ਨੂੰ ਹਰ ਰੋਜ ਤੰ ਗ ਪ੍ਰੇ ਸ਼ਾ ਨ ਕਰਦੇ ਹਨ ਅਤੇ ਬੱਚੀ ਨੂੰ ਕਹਿੰਦੇ ਹਨ ਕਿ ਜੇਕਰ ਉਹ ਫੀਸ ਨਹੀਂ ਦੇਵੇਗੀ ਤਾਂ ਉਸ ਨੂੰ ਪੇਪਰ ਵਿੱਚ ਵੀ ਬੈਠਣ ਨਹੀਂ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਵੀ ਨਹੀਂ ਹਨ ਅਤੇ ਉਨ੍ਹਾਂ ਨੂੰ ਤਨਖਾਹ ਵੀ ਨਹੀਂ ਮਿਲੀ, ਜਿਸ ਕਾਰਨ ਫੀਸ ਲੇਟ ਹੋ ਗਈ। ਇਸ ਕਰਕੇ ਸਕੂਲ ਦੀ ਅਧਿਆਪਿਕਾ ਰਣਜੀਤ ਕੌਰ ਨੇ ਉਨ੍ਹਾਂ ਦੀ ਬੱਚੀ ਨਾਲ ਖਿੱਚ ਧੂਹ ਕੀਤੀ।

ਸਕੂਲ ਅਧਿਆਪਕਾ ਰਣਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰਿੰਸੀਪਲ ਮੈਡਮ ਨੇ ਉਹਨਾਂ ਨੂੰ ਫੀਸ ਵਾਲੇ ਬੱਚਿਆਂ ਦੀ ਇੱਕ ਲਿਸਟ ਬਣਾ ਕੇ ਦਿੱਤੀ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਬੱਚਿਆਂ ਦੇ ਮਨ ਵਿੱਚ ਡ ਰ ਪੈਦਾ ਕਰਨਾ ਹੈ ਤਾਂ ਜੋ ਬੱਚੇ ਫੀਸ ਦੇ ਦੇਣ। ਉਹਨਾਂ ਨੇ ਇਹ ਸਭ ਪ੍ਰਿੰਸੀਪਲ ਮੈਡਮ ਦੇ ਕਹਿਣ ਉੱਤੇ ਕੀਤਾ ਪਰ ਉਹਨਾਂ ਨੇ ਬੱਚੀ ਨਾਲ ਖਿੱਚ-ਧੂਹ ਨਹੀਂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਖੁਦ 15 ਦਿਨ ਹੋਏ ਹਨ, ਇਸ ਸਕੂਲ ਵਿੱਚ ਆਈ ਨੂੰ।

ਜਦੋਂ ਇਸ ਸੰਬੰਧ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼ੋਹਾ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਕੁਝ ਵੀ ਨਹੀਂ ਪਤਾ ਸੀ। ਉਨ੍ਹਾਂ ਨੂੰ ਤਾਂ ਇਸ ਦੀ ਜਾਣਕਾਰੀ ਇਕ ਵੀਡੀਓ ਦੇਖਣ ਤੋਂ ਬਾਅਦ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਉਨ੍ਹਾਂ ਨੇ ਸਕੂਲ ਵਿੱਚ ਸਾਰੇ ਅਧਿਆਪਕਾਂ ਨੂੰ ਬੱਚਿਆਂ ਨਾਲ ਖਿੱਚ-ਧੂਹ ਕਰਨ ਦੀ ਸਖ਼ਤ ਮਨਾਹੀ ਕੀਤੀ ਹੋਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਕੂਲ ਵਿੱਚ ਕਦੇ ਵੀ ਬੱਚੇ ਨੂੰ ਫੀਸ ਲਈ ਤੰ ਗ ਪ ਰੇ ਸ਼ਾ ਨ ਨਹੀਂ ਕੀਤਾ ਜਾਂਦਾ। ਹੁਣ ਇਸ ਮਾਮਲੇ ਵਿਚ ਲਗਾਏ ਜਾ ਰਹੇ ਦੋਸ਼ਾਂ ਦੀ ਸੱਚਾਈ ਜਾਂਚ ਦਾ ਵਿਸ਼ਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *