ਮੋਕਸ਼ ਪ੍ਰਾਪਤੀ ਲਈ ਖਤਮ ਕੀਤਾ ਸਾਰਾ ਪਰਿਵਾਰ, ਕੰਧ ਤੇ ਲਿਖਿਆ ਦੇਖ ਪੁਲਿਸ ਦੇ ਵੀ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਹਰਿਆਣਾ ਦੇ ਹਿਸਾਰ ਇਲਾਕੇ ਨੰਗਥਲਾ ਵਿਚੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜੋ ਕਿ ਸਾਰਿਆਂ ਨੂੰ ਹੈ ਰਾ ਨ ਕਰਨ ਵਾਲੀ ਹੈ। ਜਾਣਕਾਰੀ ਮੁਤਾਬਿਕ ਨੰਗਥਲਾ ਇਲਾਕੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੇ ਨਾਲ ਨਾਲ ਪਰਿਵਾਰ ਦੀ ਵੀ ਜਾਨ ਲੈ ਲਈ। ਜਿਸ ਵਿਚ ਉਸ ਦੀਆਂ 2 ਲੜਕੀਆਂ, ਇਕ ਲੜਕਾ ਅਤੇ ਪਤਨੀ ਸ਼ਾਮਿਲ ਹਨ। ਜਦੋਂ ਇਲਾਕਾ ਨਿਵਾਸੀਆਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਸਾਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਰਮੇਸ਼ ਉਮਰ 47 ਸਾਲ ਦੇ ਕਰੀਬ ਨੇ ਬੀਤੀ ਰਾਤ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਤਿੱਖੀ ਚੀਜ ਨਾਲ ਸੱ ਟਾਂ ਮਾਰੀਆਂ। ਜਿਸ ਕਾਰਨ ਉਸ ਦੇ ਪਰਿਵਾਰਿਕ ਮੈਂਬਰ 2 ਬੇਟੀਆਂ ਅਨੁਸ਼ਕਾ ਉਮਰ 14 ਸਾਲ, ਦੀਪਿਕਾ 13 ਸਾਲ, ਇਕ ਬੇਟਾ ਜਿਸ ਦੀ ਉਮਰ 11 ਸਾਲ ਦੱਸੀ ਜਾ ਰਹੀ ਹੈ ਅਤੇ ਪਤਨੀ ਦੀ ਜਾਨ ਚਲੀ ਗਈ। ਇਹ ਸਭ ਹੋਣ ਤੋਂ ਬਾਅਦ ਰਮੇਸ਼ ਨੇ ਘਰ ਦੀ ਕੰਧ ਉੱਤੇ ਇਹ ਲਿਖਿਆ ਹੈ

ਕਿ “ਹੁਣ ਸਭ ਸੌਂ ਰਹੇ ਹਨ, ਹੁਣ ਸ਼ਾਂਤੀ ਹੋ ਗਈ ਹੈ।” ਦੱਸਿਆ ਜਾ ਰਿਹਾ ਹੈ ਕਿ ਇਹ ਸਭ ਕਰਨ ਉਪਰੰਤ ਸ਼ਾਇਦ ਰਮੇਸ਼ ਘਰ ਤੋਂ ਬਾਹਰ ਗਿਆ ਸੀ, ਕਿਉਂਕਿ ਉਸ ਦੀ ਮ੍ਰਿਤਕ ਦੇਹ ਘਰ ਤੋ ਦੂਰ ਬਰਵਾਲਾ ਰੋਡ ਉੱਤੋਂ ਮਿਲੀ। ਅਜੇ ਇਸ ਮਾਮਲੇ ਬਾਰੇ ਯਕੀਨ ਨਾਲ ਕੁਝ ਕਿਹਾ ਨਹੀਂ ਜਾ ਸਕਦਾ ਪਰ ਜਾਣਕਾਰੀ ਮੁਤਾਬਿਕ ਰਮੇਸ਼ ਵੱਲੋਂ ਲਿਖਿਆ ਇਕ ਨੋਟ ਵੀ ਮਿਲਿਆ ਹੈ। ਜਿਸ ਵਿੱਚ ਇਹ ਲਿਖਿਆ ਹੋਇਆ ਸੀ ਕਿ ਉਸ ਦੇ ਕੋਲ਼ ਸਾਰੀਆਂ ਦੁਨੀਆਵੀ ਸਹੂਲਤਾਂ ਹਨ ਪਰ ਉਸ ਦੇ ਮਨ ਨੂੰ ਸ਼ਾਂਤੀ ਨਹੀਂ ਮਿਲ ਰਹੀ।

ਜਿਸ ਕਾਰਨ ਉਹ ਅਜਾਦ ਹੋਣਾ ਚਾਹੁੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ। ਜਦੋਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਲਈ ਘਰ ਅੰਦਰ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਵੀ ਹੋਸ਼ ਉੱਡ ਗਏ। ਇਸ ਮਾਮਲੇ ਵਿੱਚ ਪੁਲੀਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਜਿਸ ਕਰਕੇ ਇਸ ਮਾਮਲੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਪੁਲਿਸ ਦੇ ਬਿਆਨ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਮਾਮਲੇ ਦੀ ਅਸਲ ਸਚਾਈ ਦਾ ਪਤਾ ਲੱਗ ਸਕੇਗਾ।

Leave a Reply

Your email address will not be published. Required fields are marked *