ਯੂਥ ਅਕਾਲੀ ਆਗੂ ਨਾਲ ਸੈਲੂਨ ਚ ਹੋਈ ਵੱਡੀ ਜੱਗੋ ਤੇਰਵੀ, ਹੋ ਗਿਆ ਮੋਤ ਨਾਲ ਸਾਹਮਣਾ

ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਹਨ? ਜੇਕਰ ਰਾਜਨੀਤਕ ਅਹੁਦੇਦਾਰਾਂ ਦੀ ਜਾਨ ਕੁੜਿੱਕੀ ਵਿੱਚ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਇਹ ਕੌਣ ਲੋਕ ਹਨ? ਜੋ ਅਜਿਹੀਆਂ ਖੇਡਾਂ ਖੇਡਦੇ ਹਨ। ਬਟਾਲਾ ਦੇ ਕਸਬਾ ਹਰਚੋਵਾਲ ਵਿਖੇ ਉਸ ਸਮੇਂ ਹੜਕੰਪ ਮਚ ਗਿਆ, ਜਦੋ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਯੂਥ ਪ੍ਰਧਾਨ ਰਣਜੀਤ ਸਿੰਘ ਸੋਨੂੰ ਔਲਖ ਤੇ ਕਿਸੇ ਨੇ ਗੋ ਲੀ ਆਂ ਚਲਾ ਦਿੱਤੀਆਂ। ਜੋ ਉਸ ਦੀਆਂ ਲੱਤਾਂ ਉੱਤੇ ਲੱਗੀਆਂ ਹਨ। ਸੋਨੂੰ ਔਲਖ ਦੀ ਹਾਲਤ ਇਸ ਸਮੇਂ ਠੀਕ ਨਹੀਂ ਹੈ।

ਪਹਿਲਾਂ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ ਪਰ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਘਟਨਾ ਸ਼ਾਮ ਦੇ 5 ਵਜੇ ਨਿਊ ਟਰੇਡ ਸੈਲੂਨ ਚ ਵਾਪਰੀ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਕੁਝ ਨਾ ਮਾਲੂਮ ਲੋਕ ਆਏ ਅਤੇ ਘਟਨਾ ਨੂੰ ਅੰਜਾਮ ਦੇ ਕੇ ਦੌੜ ਗਏ। ਇਹ ਵਿਅਕਤੀ ਕੌਣ ਸਨ, ਇਸ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। ਇਹ ਸੈਲੂਨ ਹਰਚੋਵਾਲ ਚੌਕ ਦੇ ਨੇੜੇ ਹੈ। ਇਹ ਲੋਕ ਚੁੱਪ ਚੁਪੀਤੇ ਆਏ ਅਤੇ ਘਟਨਾ ਨੂੰ ਅੰਜਾਮ ਦੇ ਕੇ ਚਲੇ ਗਏ।

ਇਨ੍ਹਾਂ ਵਿਅਕਤੀਆਂ ਦੇ ਚਲੀ ਜਾਣ ਤੋਂ ਬਾਅਦ ਸੋਨੂੰ ਦੇ ਪਰਿਵਾਰ ਵਾਲੇ ਉਥੇ ਪਹੁੰਚੇ ਅਤੇ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ। ਦਿਨ ਦਿਹਾੜੇ ਅਜਿਹੀ ਘਟਨਾ ਵਾਪਰਨ ਕਾਰਨ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸੁਆਲ ਉੱਠਦੇ ਹਨ। ਹਰ ਕੋਈ ਸਚਾਈ ਜਾਨਣਾ ਚਾਹੁੰਦਾ ਹੈ ਕਿ ਇਸ ਘਟਨਾ ਪਿੱਛੇ ਕੀ ਕਾਰਨ ਹੈ? ਸਾਬਕਾ ਮੰਤਰੀ ਬਲਬੀਰ ਸਿੰਘ ਬਾਠ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਉਂਗਲ ਉਠਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਾਅ ਐਂਡ ਆਰਡਰ ਤਾਂ ਸਿਰਫ਼ ਕਿਤਾਬੀ ਸ਼ਬਦ ਬਣ ਕੇ ਹੀ ਰਹਿ ਗਏ ਹਨ।

ਇੱਥੇ ਕਾ ਨੂੰ ਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਰਹੀ। ਉਹ ਕਹਿੰਦੇ ਹਨ ਕਿ ਥਾਂ ਥਾਂ ਤੇ ਪੁਲੀਸ ਤਾਇਨਾਤ ਹੈ। ਇਸ ਦੇ ਬਾਵਜੂਦ ਵੀ ਗਲਤ ਘਟਨਾਵਾਂ ਵਾਪਰ ਰਹੀਆਂ ਹਨ। ਦੁਕਾਨਾਂ ਵਿੱਚੋਂ ਸਾਮਾਨ ਹਥਿਆਇਆ ਜਾ ਰਿਹਾ ਹੈ। ਇਸ ਨੂੰ ਨੱਥ ਪਾਉਣੀ ਕਿਸ ਦੀ ਜ਼ਿੰਮੇਵਾਰੀ ਹੈ? ਬਲਬੀਰ ਸਿੰਘ ਬਾਠ ਦੇ ਦੱਸਣ ਮੁਤਾਬਕ ਸੋਨੂੰ ਔਲਖ ਅਤੇ ਸੋਨੂੰ ਬਾਬੇ ਤੇ ਕਈ ਵਾਰੀ ਵਾਰ ਹੋ ਚੁੱਕੇ ਹਨ। ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ? ਲੋਕਾਂ ਨੂੰ ਇਨਸਾਫ਼ ਕਦੋਂ ਮਿਲੇਗਾ? ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਕੀ ਸਰਕਾਰ ਦਾ ਕੋਈ ਫ਼ਰਜ਼ ਨਹੀਂ ਬਣਦਾ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.