ਲਾਸ਼ ਲਿਜਾ ਰਹੇ ਅੰਤਿਮ ਯਾਤਰਾ ਵਾਹਨ ਤੇ ਇਸ ਵਿਅਕਤੀ ਨੇ ਕਿਉਂ ਚਲਾਈਆਂ ਹਾਕੀਆਂ

ਕੁਝ ਵਿਅਕਤੀ ਤਾਂ ਇਹ ਸਮਝਦੇ ਹਨ ਕਿ ਇਸ ਦੁਨੀਆਂ ਵਿੱਚ ਵਿਚਰਨ ਦਾ ਸਿਰਫ ਉਨ੍ਹਾਂ ਨੂੰ ਹੀ ਅਧਿਕਾਰ ਹੈ। ਉਹ ਜਿਸ ਪਾਸੇ ਮਰਜ਼ੀ ਜਾਣ, ਜੋ ਮਰਜ਼ੀ ਕਰਨ। ਉਨ੍ਹਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਅਜਿਹੇ ਵਿਅਕਤੀ ਇਹ ਭੁੱਲ ਜਾਂਦੇ ਹਨ ਕਿ ਸਮਾਜ ਵਿੱਚ ਜਿਊਣ ਦਾ ਸਭ ਨੂੰ ਹੀ ਹੱਕ ਹੈ। ਇਹ ਕੋਈ ਜੰਗਲ ਰਾਜ ਨਹੀਂ ਸਗੋਂ ਇੱਥੇ ਕਾਨੂੰਨ ਦਾ ਰਾਜ ਹੈ। ਇੱਕ ਵਿਅਕਤੀ ਦੁਆਰਾ ਪਟਿਆਲਾ ਵਿਖੇ ਇਕ ਅਜਿਹੀ ਹਰਕਤ ਕੀਤੀ ਗਈ। ਜਿਸ ਦੀ ਹਰ ਕੋਈ ਨਿਖੇਧੀ ਕਰ ਰਿਹਾ ਹੈ।

ਅਰਬਨ ਅਸਟੇਟ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ‘ਅੰਤਮ ਯਾਤਰਾ’ ਵਾਹਨ ਦੀ ਸੁਵਿਧਾ ਹੈ। ਇਸ ਵਾਹਨ ਰਾਹੀਂ ਮ੍ਰਿਤਕ ਦੇਹ ਨੂੰ ਸ਼ ਮ ਸ਼ਾ ਨ ਘਾ ਟ ਤੱਕ ਲਿਜਾਇਆ ਜਾਂਦਾ ਹੈ। ਸੁਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਇਸ ਵਾਹਨ ਨੂੰ ਚਲਾਉਂਦੇ ਹਨ। ਜਦੋਂ ਇਕ ਮ੍ਰਿਤਕ ਦੇਹ ਨੂੰ ਲੈ ਕੇ ਇਹ ਗੱਡੀ ਪਟਿਆਲਾ ਦੇ ਲੱਕੜ ਮੰਡੀ ਚੌਕ ਕੋਲ ਪਹੁੰਚੀ ਤਾਂ ਜਾਮ ਲੱਗਾ ਹੋਇਆ ਸੀ। ਮ੍ਰਿਤਕ ਦੇਹ ਤੋਂ ਬਿਨਾ ਗੱਡੀ ਵਿੱਚ ਕੁਝ ਬਜ਼ੁਰਗ ਵੀ ਸਵਾਰ ਸਨ। ਜੋ ਅੰਤਿਮ ਯਾਤਰਾ ਵਿੱਚ ਸ਼ਾਮਲ ਸਨ। ਇਸ ਭੀੜ ਵਿਚ ਇਕ ਨੌਜਵਾਨ ਆਪਣੀ ਗੱਡੀ ਲੈ ਕੇ ਫਸਿਆ ਹੋਇਆ ਸੀ।

ਉਹ ਅੱਗੇ ਲੰਘਣਾ ਚਾਹੁੰਦਾ ਸੀ ਪਰ ਟਰੈਫਿਕ ਜਾਮ ਹੋਣ ਕਾਰਨ ਇਹ ਸੰਭਵ ਨਹੀਂ ਸੀ। ਰਸਤੇ ਦੀ ਮੰਗ ਨੂੰ ਲੈ ਕੇ ਇਹ ਨੌਜਵਾਨ ‘ਅੰਤਮ ਯਾਤਰਾ’ ਵਾਹਨ ਦੇ ਡਰਾਈਵਰ ਸੁਖਵਿੰਦਰ ਸਿੰਘ ਨਾਲ ਬਹਿਸ ਪਿਆ। ਸੁਖਵਿੰਦਰ ਸਿੰਘ ਨੇ ਉਸ ਨੂੰ ਦੱਸਿਆ ਕਿ ਜਗ੍ਹਾ ਨਾ ਹੋਣ ਕਾਰਨ ਉਹ ਆਪਣੀ ਗੱਡੀ ਨੂੰ ਕਿਸੇ ਪਾਸੇ ਵੀ ਨਹੀਂ ਕਰ ਸਕਦੇ। ਇਸ ਤੇ ਉਹ ਨੌਜਵਾਨ ਭੜਕ ਗਿਆ ਅਤੇ ਆਪਣੀ ਗੱਡੀ ਵਿੱਚੋਂ ਹਾਕੀ ਚੁੱਕ ਲਿਆਇਆ। ਸੁਖਵਿੰਦਰ ਸਿੰਘ ਨੇ ਉਸ ਨੂੰ ਸਮਝਾਇਆ ਕਿ ਗੱਡੀ ਵਿਚ ਮ੍ਰਿਤਕ ਦੇਹ ਪਈ ਹੈ

ਪਰ ਉਸ ਨੇ ਇੱਕ ਨਾ ਸੁਣੀ ਅਤੇ ਸੁਖਵਿੰਦਰ ਸਿੰਘ ਤੇ ਹਾਕੀ ਨਾਲ ਵਾਰ ਕਰ ਦਿੱਤੇ। ਇਸ ਤੋਂ ਬਿਨਾਂ ਉਸ ਹਾਕੀ ਵਾਲੇ ਨੇ ਸੁਖਵਿੰਦਰ ਸਿੰਘ ਦੀ ਗੱਡੀ ਦਾ ਅਗਲਾ ਸ਼ੀਸ਼ਾ ਹਾਕੀ ਨਾਲ ਤੋਡ਼ ਦਿੱਤਾ। ਕਿਸੇ ਵਿਅਕਤੀ ਨੇ ਉਸ ਦੀ ਵੀਡੀਓ ਬਣਾ ਲਈ। ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਥਾਣਾ ਲਾਹੌਰੀ ਗੇਟ ਦੀ ਪੁਲਿਸ ਨੇ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਦੁਆਰਾ ਹਾਕੀ ਵਾਲੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਇਸ ਨੌਜਵਾਨ ਦੁਆਰਾ ਕੀਤੀ ਗਈ ਹਰਕਤ ਦੀ ਹਰ ਕੋਈ ਨਿਖੇਧੀ ਕਰ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.