ਸਕੂਲ ਤੋਂ ਆ ਰਹੇ ਮੁੰਡੇ ਨੂੰ ਰਸਤੇ ਚ ਪਾ ਲਿਆ ਘੇਰਾ, ਫੇਰ ਜੋ ਹੋਇਆ ਕੈਮਰੇ ਚ ਬਣ ਗਈ ਵੀਡੀਓ

ਪਟਿਆਲਾ ਵਿਖੇ ਮਲਟੀਪਰਪਜ ਸਕੂਲ ਦੇ ਬਾਹਰ ਕੁਝ ਨੌਜਵਾਨਾਂ ਦੀ ਆਪਸੀ ਝ ੜ ਪ ਹੋ ਗਈ। ਇਸ ਦੌਰਾਨ ਕੁਝ ਲੜਕਿਆਂ ਨੇ ਇਕ ਲੜਕੇ ਦੀ ਖਿੱਚ ਧੂਹ ਕੀਤੀ ਅਤੇ ਉਸ ਉੱਤੇ ਤਿੱ ਖੀ ਚੀਜ਼ ਨਾਲ ਵਾਰ ਕੀਤਾ ਗਿਆ। ਜਿਸ ਤੋਂ ਬਾਅਦ ਲੜਕੇ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪਰਿਵਾਰਿਕ ਮੈਂਬਰਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਲੜਕੇ ਦੇ ਬਿਆਨ ਲੈ ਮੁਕੱਦਮਾ ਦਰਜ ਕੀਤਾ ਗਿਆ

ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਰੂਬਲਪ੍ਰੀਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਭਰਾ ਸਕੂਲ ਤੋਂ ਪੇਪਰ ਦੇ ਕੇ ਵਾਪਿਸ ਆ ਰਿਹਾ ਸੀ। ਇਸ ਦੌਰਾਨ ਕੁਝ ਮੋਟਰਸਾਈਕਲ ਸਵਾਰ ਲੜਕੇ ਉਨ੍ਹਾਂ ਦੇ ਭਰਾ ਕੋਲ ਆਏ। ਜਿਨ੍ਹਾਂ ਵੱਲੋਂ ਭਰਾ ਨਾਲ ਖਿੱਚ-ਧੂਹ ਕਰਨ ਉਪਰੰਤ ਉਸ ਦੇ ਕੱਪੜੇ ਫਾੜ ਕੇ ਵੀਡੀਓ ਬਣਾ ਲਈ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਬਾਕਸਿੰਗ ਕਰਦਾ ਸੀ। ਜਿਨ੍ਹਾਂ ਲੜਕਿਆਂ ਨੇ ਉਨ੍ਹਾਂ ਦੇ ਭਰਾ ਨਾਲ ਖਿੱਚ-ਧੂਹ ਕੀਤੀ। ਉਨ੍ਹਾਂ ਵਿੱਚੋਂ ਕੁਝ ਬਾਕਸਿੰਗ ਵਾਲੇ ਲੜਕੇ ਵੀ ਸ਼ਾਮਲ ਸਨ।

ਉਨ੍ਹਾਂ ਨੇ ਇਸ ਸਬੰਧੀ ਸਾਰੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਦੇ ਬਿਆਨ ਲੈ ਲਏ ਗਏ ਹਨ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਉਹ ਜਲਦ ਹੀ ਦੋ ਸ਼ੀ ਆਂ ਨੂੰ ਫੜ ਲੈਣਗੇ। ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਸ਼ਨੂਰ ਸੇਖੋਂ ਨਾਮ ਦਾ ਲੜਕਾ ਪੇਪਰ ਦੇ ਕੇ ਸਕੂਲ ਤੋਂ ਆ ਰਿਹਾ ਸੀ। ਇਸ ਦੌਰਾਨ ਕੁਝ ਲੜਕਿਆਂ ਦੀ ਪੁਰਾਣੀ ਰੰ ਜਿ ਸ਼ ਦੇ ਕਾਰਨ ਉਸ ਨਾਲ ਝ ੜ ਪ ਹੋ ਗਈ। ਜਿਸ ਤੋਂ ਬਾਅਦ ਹਰਸ਼ਨੂਰ ਹਸਪਤਾਲ ਵਿਚ ਦਾਖਲ ਹੋਇਆ।

ਉਨ੍ਹਾਂ ਵੱਲੋਂ ਹਰਸ਼ਨੂਰ ਦੇ ਬਿਆਨ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਕੁਝ ਅਣਪਛਾਤੇ ਦੋਸ਼ੀਆਂ ਦੇ ਨਾਵਾਂ ਨਾਲ ਨਾਲ ਕੁਝ ਜਾਣ-ਪਛਾਣ ਵਾਲੇ ਲੜਕੇ ਵੀ ਸਾਹਮਣੇ ਆਏ ਹਨ। ਜਿਨ੍ਹਾਂ ਦੇ ਨਾਮ ਮਨਿੰਦਰ, ਹਰਪ੍ਰੀਤ, ਪ੍ਰਿੰਸ ਅਤੇ ਸੂਰਜ ਹਨ। ਉਨ੍ਹਾਂ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਫੜਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.