ਦਿਲਜੀਤ ਦੀ ਦੀਵਾਨੀ ਪਾਕਿਸਤਾਨੀ ਕੁੜੀ ਨੂੰ ਦਿਲਜੀਤ ਨੇ ਦਿੱਤਾ ਇਹ ਜਵਾਬ, ਵੀਡੀਓ

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀਆਂ ਫ਼ਿਲਮਾਂ ਅਤੇ ਗੀਤਾਂ ਰਾਹੀਂ ਦਿਲਜੀਤ ਦੋਸਾਂਝ ਨੇ ਚੰਗਾ ਨਾਮ ਕਮਾਇਆ ਹੈ। ਸਿਰਫ ਪੰਜਾਬ ਹੀ ਨਹੀਂ ਦਿਲਜੀਤ ਦੋਸਾਂਝ ਨੇ ਆਪਣੀ ਕਲਾ ਦਾ ਜਲਵਾ ਬਾਲੀਵੁੱਡ ਵਿੱਚ ਵੀ ਬਿਖੇਰਿਆ ਹੈ। ਦਿਲਜੀਤ ਨੇ ਬਾਲੀਵੁੱਡ ਦੇ ਵੱਡੇ ਵੱਡੇ ਨਾਮੀ ਕਲਾਕਾਰਾਂ ਨਾਲ ਕੰਮ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਦਿਲਜੀਤ ਦੀ ਕਲਾ ਨੂੰ ਦੇਖ ਕੇ ਦੁਨੀਆਂ ਉਨ੍ਹਾਂ ਦੀ ਫੈਨ ਬਣੀ ਹੋਈ ਹੈ। ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਦਿਲਜੀਤ ਦੋਸਾਂਝ ਨੂੰ ਪਸੰਦ ਕੀਤਾ ਜਾਂਦਾ ਹੈ।

ਹੁਣ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਕ ਲੜਕੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜੋ ਪਾਕਿਸਤਾਨ ਦੇ ਇਕ ਨਿੱਜੀ ਸ਼ੋਸ਼ਲ ਮੀਡੀਆ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਕਹਿੰਦੀ ਹੈ ਕਿ ਉਸ ਦਾ ਸੁਪਨਾ ਦਿਲਜੀਤ ਨਾਲ ਕੰਮ ਕਰਨ ਦਾ ਹੈ। ਉਹ ਦਿਲਜੀਤ ਦੀ ਪੂਰੀ ਤਰ੍ਹਾਂ ਦੀਵਾਨੀ ਹੋਈ ਦਿਖਾਈ ਦੇ ਰਹੀ ਹੈ। ਭਾਰਤੀ ਲੋਕਾਂ ਲਈ ਇਹ ਕੁੜੀ ਅਣਜਾਣ ਹੋ ਸਕਦੀ ਹੈ ਪਰ ਪਾਕਿਸਤਾਨੀਆਂ ਲਈ ਇਹ ਕੁੜੀ ਇਕ ਵੱਡੀ ਸਟਾਰ ਹੈ, ਜਿਸ ਦਾ ਨਾਮ ਅਬੀਰਾ ਖਾਨ ਹੈ।

ਇਸ ਲੜਕੀ ਦਾ ਯੂ ਟਿਊਬ ਚੈਨਲ ਵੀ ਹੈ, ਜਿਸ ਨਾਲ ਚਾਰ ਲੱਖ ਦੇ ਕਰੀਬ ਲੋਕ ਜੁੜੇ ਹੋਏ ਹਨ। ਅਬੀਰਾ ਦੀਆਂ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਅਬੀਰਾ ਦੀ ਇਹ ਵੀਡੀਓ ਵਾਇਰਲ ਹੁੰਦੀ ਹੁੰਦੀ ਦਿਲਜੀਤ ਦੋਸਾਂਝ ਤਕ ਪਹੁੰਚੀ ਤਾਂ ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਵੀ ਸਾਂਝਾ ਕਰ ਦਿੱਤਾ। ਦਿਲਜੀਤ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਅਬੀਰਾ ਜੀ ਤੁਹਾਡਾ ਵੀਡੀਓ ਮੇਰੇ ਤਕ ਪਹੁੰਚ ਗਿਆ, ਜਲਦੀ ਫ਼ਿਲਮ ਚ ਕੰਮ ਕਰਾਂਗੇ ਆਪਾਂ।

 

View this post on Instagram

 

A post shared by DILJIT DOSANJH (@diljitdosanjh)

ਦਿਲਜੀਤ ਦੀ ਇਸ ਪੋਸਟ ਨੂੰ ਹੁਣ ਤੱਕ 22 ਲੱਖ 29 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਲੋਕ ਦਿਲਜੀਤ ਨੂੰ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਦਿਲਜੀਤ ਹੁਣ ਇਸ ਅਬੀਰਾ ਨਾਲ ਕਦੋ ਕੰਮ ਕਰਨਗੇ ਇਹ ਤਾਂ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗੇਗਾ।

Leave a Reply

Your email address will not be published.