ਪੰਜਾਬੀ ਮੁੰਡੇ ਦਾ ਕਮਾਲ, ਗੋਹੇ ਤੋਂ ਲੱਕੜ ਬਣਾਉਣ ਵਾਲੀ ਮਸ਼ੀਨ ਕੀਤੀ ਤਿਆਰ

ਪਟਿਆਲਾ ਦੇ ਰਹਿਣ ਵਾਲੇ ਕਾਰਤਿਕ ਨਾਮ ਦੇ ਇੱਕ ਨੌਜਵਾਨ ਨੇ ਇੱਕ ਮਸ਼ੀਨ ਤਿਆਰ ਕੀਤੀ ਹੈ। ਇਹ ਮਸ਼ੀਨ ਗੋਹੇ ਨੂੰ ਲੱਕੜ ਦੇ ਰੂਪ ਵਿੱਚ ਬਦਲਣ ਦੇ ਸਮਰੱਥ ਹੈ। ਇਹ ਲੱਕੜ ਸਿਰਫ਼ ਬਾਲਣ ਦੇ ਕੰਮ ਹੀ ਆ ਸਕਦੀ ਹੈ। ਕਾਰਤਿਕ ਨੇ ਚੰਡੀਗਡ਼੍ਹ ਯੂਨੀਵਰਸਿਟੀ ਤੋਂ ਇਲੈਕਟ੍ਰਿਕ ਇੰਜਨੀਅਰਿੰਗ ਕੀਤੀ ਹੋਈ ਹੈ। ਉਨ੍ਹਾਂ ਨੂੰ ਕੈਨੇਡਾ ਵਿੱਚ ਕਿਸੇ ਕੰਪਨੀ ਵੱਲੋਂ ਨੌਕਰੀ ਦੀ ਪੇਸ਼ਕਸ਼ ਹੋਈ ਸੀ ਪਰ ਉਨ੍ਹਾਂ ਨੇ ਕੈਨੇਡਾ ਜਾਣ ਦਾ ਵਿਚਾਰ ਤਿਆਗ ਦਿੱਤਾ।

ਉਨ੍ਹਾਂ ਦਾ ਪਟਿਆਲਾ ਵਿਖੇ ਜਨਰੇਟਰ ਦਾ ਕਾਰੋਬਾਰ ਵੀ ਹੈ। ਕਿਸੇ ਗਊਸ਼ਾਲਾ ਵਿਚ ਪਿਆ ਗੋਹੇ ਦਾ ਢੇਰ ਅਤੇ ਨੇੜੇ ਹੀ ਸੇਵੀਆਂ ਵੱਟਣ ਵਾਲੀ ਚੱਲਦੀ ਮਸ਼ੀਨ ਦੇਖ ਕੇ ਕਾਰਤਿਕ ਦੇ ਮਨ ਵਿੱਚ ਵਿਚਾਰ ਆਇਆ ਕਿ ਜਿਸ ਤਰ੍ਹਾਂ ਸਖ਼ਤ ਆਟੇ ਤੋਂ ਸੇਵੀਆ ਬਣ ਸਕਦੀਆਂ ਹਨ। ਕਿਉਂ ਨਾ ਗੋਹੇ ਤੋਂ ਲੱਕੜ ਤਿਆਰ ਕੀਤੀ ਜਾਵੇ। ਇਸ ਮਸ਼ੀਨ ਵਿੱਚ 4-5 ਦਿਨ ਪੁਰਾਣਾ ਗੋਹਾ ਪਾਇਆ ਜਾਂਦਾ ਹੈ। ਜਿਸ ਤੋਂ ਢਾਈ ਫੁੱਟ ਲੰਬੀ, 3 ਇੰਚ ਚੌੜੀ ਅਤੇ ਇਕ ਇੰਚ ਸੁਰਾਖ ਵਾਲੀ ਲੱਕੜ ਤਿਆਰ ਹੁੰਦੀ ਹੈ।

ਇਸ ਨੂੰ ਬਾਲਣ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਗੋਹੇ ਦੀਆਂ ਪਾਥੀਆਂ ਜਲਾਉਣ ਨਾਲ ਧੂੰਆਂ ਹੁੰਦਾ ਹੈ ਪਰ ਗੋਹੇ ਤੋਂ ਤਿਆਰ ਕੀਤੀ ਗਈ ਇਸ ਲੱਕੜ ਵਿੱਚ ਸੁਰਾਖ ਹੋਣ ਕਾਰਨ ਧੂੰਆਂ ਘੱਟ ਹੁੰਦਾ ਹੈ। ਪਾਥੀਆਂ ਵਾਂਗ ਇਸ ਲੱਕੜ ਨੂੰ 2 ਦਿਨ ਲਈ ਸੁਕਾਉਣਾ ਪੈਂਦਾ ਹੈ। ਇਹ ਲੱਕੜ ਸ਼ਮਸ਼ਾਨਘਾਟ ਵਿਚ, ਇੱਟਾਂ ਵਾਲੇ ਭੱਠਿਆਂ ਵਿੱਚ ਅਤੇ ਹੋਟਲਾਂ ਦੇ ਤੰਦੂਰਾਂ ਵਿਚ ਬਾਲਣ ਦੇ ਤੌਰ ਤੇ ਵਰਤੀ ਜਾ ਸਕਦੀ ਹੈ। ਇਹ ਲੱਕੜ ਨਾਲੋਂ ਸਸਤੀ ਵੀ ਪੈਂਦੀ ਹੈ।

ਜਿਨ੍ਹਾਂ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਸ਼ੂ ਰੱਖੇ ਹੋਏ ਹਨ, ਉਹ ਗੋਹੇ ਤੋਂ ਚੰਗੀ ਕਮਾਈ ਕਰ ਸਕਦੇ ਹਨ। ਪੰਜਾਬ ਵਿੱਚ ਹੀ ਹੁਣ ਤਕ 450 ਮਸ਼ੀਨਾਂ ਵਿਕ ਚੁੱਕੀਆਂ ਹਨ। ਪੂਰੇ ਭਾਰਤ ਵਿੱਚ ਕਈ ਹਜ਼ਾਰ ਮਸ਼ੀਨਾਂ ਦੀ ਸਪਲਾਈ ਹੋ ਚੁੱਕੀ ਹੈ। ਹੁਣ ਤਾਂ ਇਨ੍ਹਾਂ ਮਸ਼ੀਨਾਂ ਦੀ ਮੰਗ ਸਾਊਥ ਅਫ਼ਰੀਕਾ ਵਿੱਚ ਵੀ ਹੋਣ ਲੱਗੀ ਹੈ। ਇਸ ਮਸ਼ੀਨ ਦੀ ਕੀਮਤ ਲਗਪਗ 65 ਹਜ਼ਾਰ ਰੁਪਏ ਹੈ। ਇਹ ਮਸ਼ੀਨ ਇੱਕ ਘੰਟੇ ਵਿੱਚ 3 ਕੁਇੰਟਲ ਲੱਕੜ ਤਿਆਰ ਕਰ ਸਕਦੀ ਹੈ। ਮਸ਼ੀਨ ਤੇ ਕੰਮ ਕਰਨ ਲਈ 2 ਬੰਦਿਆਂ ਦੀ ਜ਼ਰੂਰਤ ਪੈਂਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *