ਬਾਦਲ ਪਰਿਵਾਰ ਬਾਰੇ ਆ ਗਈ ਮਾੜੀ ਖਬਰ, ਅੱਜ ਲੱਗ ਗਿਆ ਵੱਡਾ ਝਟਕਾ

ਤਾਜ਼ਾ ਖ਼ਬਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਰੇ ਆ ਰਹੀ ਹੈ। ਸਟੇਟ ਕ ਰਾ ਈ ਮ ਪੁਲਿਸ ਥਾਣਾ ਮੁਹਾਲੀ ਵਿੱਚ ਬਿਕਰਮ ਸਿੰਘ ਮਜੀਠੀਆ ਤੇ ਮਾਮਲਾ ਦਰਜ ਹੋ ਗਿਆ ਹੈ। ਇਹ ਕਾਰਵਾਈ ਡਰੱਗ ਮਾਮਲੇ ਅਧੀਨ ਕੀਤੀ ਗਈ ਹੈ ਅਤੇ ਹਰਪ੍ਰੀਤ ਸਿੱਧੂ ਦੀ ਰਿਪੋਰਟ ਨੂੰ ਇਸ ਦਾ ਆਧਾਰ ਬਣਾਇਆ ਗਿਆ ਹੈ। ਇਹ ਮਾਮਲਾ ਧਾਰਾ 25, 27 ਏ ਅਤੇ 29 ਐੱਨ ਡੀ ਪੀ ਐੱਸ ਅਧੀਨ ਦਰਜ ਕੀਤਾ ਗਿਆ ਹੈ। ਲੰਬੇ ਸਮੇਂ ਤੋਂ ਬਿਕਰਮ ਸਿੰਘ ਮਜੀਠੀਆ ਦਾ ਨਾਮ ਇਸ ਮਾਮਲੇ ਵਿੱਚ ਲਿਆ ਜਾ ਰਿਹਾ ਹੈ।

ਜਦੋਂ ਅਕਾਲੀ ਸਰਕਾਰ ਸਮੇਂ ਜਗਦੀਸ਼ ਭੋਲਾ ਨੂੰ ਕਾਬੂ ਕੀਤਾ ਗਿਆ ਸੀ ਤਾਂ ਉਸ ਸਮੇਂ ਤੋਂ ਹੀ ਮਜੀਠੀਆ ਦੇ ਨਾਮ ਬਾਰੇ ਚਰਚਾ ਚੱਲ ਰਹੀ ਸੀ। ਹਾਲਾਂਕਿ ਅਰਵਿੰਦ ਕੇਜਰੀਵਾਲ ਨੂੰ ਮਜੀਠੀਆ ਤੋਂ ਇਸ ਮਾਮਲੇ ਵਿੱਚ ਮੁਆਫ਼ੀ ਵੀ ਮੰਗਣੀ ਪਈ ਸੀ ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਇਹ ਮਾਮਲਾ ਚੁੱਕਿਆ ਸੀ, ਉਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ 2017 ਵਿਚ ਵੱਡਾ ਨੁਕਸਾਨ ਉਠਾਉਣਾ ਪਿਆ ਸੀ। ਜਦੋਂ ਬਿਕਰਮ ਸਿੰਘ ਮਜੀਠੀਆ ਦਾ ਨਾਮ ਇਸ ਤਰ੍ਹਾਂ ਚਰਚਾ ਵਿੱਚ ਆਉਣ ਲੱਗਾ ਤਾਂ ਉਨ੍ਹਾਂ ਨੇ ਪਿਛਲੇ ਦਿਨੀਂ ਖ਼ੁਦ ਕੋਰਟ ਵਿਚ ਜਾ ਕੇ ਧਿਰ ਬਣਨਾ ਚਾਹਿਆ ਸੀ।

ਹੁਣ ਮਾਮਲਾ ਦਰਜ ਹੋ ਜਾਣ ਤੋਂ ਬਾਅਦ ਉਨ੍ਹਾਂ ਦੀ ਗ੍ਰਿ ਫ਼ ਤਾ ਰੀ ਹੁੰਦੀ ਹੈ ਜਾਂ ਕੋਈ ਸਿੱਟ ਬਣਾਈ ਜਾਂਦੀ ਹੈ, ਇਸ ਦਾ ਪਤਾ ਤਾਂ ਆਉਣ ਵਾਲੇ ਦਿਨਾਂ ਵਿਚ ਹੀ ਲੱਗੇਗਾ ਪਰ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ ਤਿਉਂ ਦਿਨ ਪ੍ਰਤੀ ਦਿਨ ਹਾਲਾਤ ਬਦਲਦੇ ਜਾ ਰਹੇ ਹਨ। ਕਈ ਲੋਕ ਤਾਂ ਇਸ ਨੂੰ ਸਿਆਸੀ ਸਟੰਟ ਵੀ ਦੱਸ ਰਹੇ ਹਨ। ਇਸ ਮਾਮਲੇ ਵਿੱਚ 5 ਸਾਲ ਦੇ ਲਗਪਗ ਰੌਲਾ ਪੈਂਦਾ ਰਿਹਾ ਅਤੇ ਹੁਣ ਮਾਮਲਾ ਦਰਜ ਹੋਇਆ ਹੈ।

ਹੁਣ ਤੱਕ ਵਾਰ ਵਾਰ ਬਿਕਰਮ ਸਿੰਘ ਮਜੀਠੀਆ ਇਹੀ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਰੰ ਜਿ ਸ਼ ਅਧੀਨ ਇਸ ਮਾਮਲੇ ਵਿਚ ਘਸੀਟਿਆ ਜਾ ਰਿਹਾ ਹੈ। ਉਹ ਵਾਰ ਵਾਰ ਕਹਿ ਰਹੇ ਸਨ ਕਿ ਉਨ੍ਹਾਂ ਦੇ ਖ਼ਿ ਲਾ ਫ਼ ਕੋਈ ਸਬੂਤ ਹੀ ਨਹੀਂ ਹੈ ਪਰ ਹੁਣ ਸੂਬਾ ਸਰਕਾਰ ਨੇ ਐੱਸ ਟੀ ਐੱਫ ਟੀਮ ਦੇ ਹਰਪ੍ਰੀਤ ਸਿੱਧੂ ਦੀ ਰਿਪੋਰਟ ਨੂੰ ਆਧਾਰ ਬਣਾ ਲਿਆ ਹੈ।

Leave a Reply

Your email address will not be published. Required fields are marked *