ਭਾਜਪਾ ਲਈ ਪੰਜਾਬ ਚ ਚੰਗੀ ਖਬਰ, ਥੋੜੀ ਦੇਰ ਪਹਿਲਾਂ ਹੀ ਹੋ ਗਿਆ ਆਹ ਕੰਮ

ਜਿਵੇਂ ਜਿਵੇਂ ਪੰਜਾਬ ਵਿੱਚ ਵੋਟਾਂ ਨੇੜੇ ਆ ਰਹੀਆਂ ਹਨ। ਤਿਵੇਂ ਤਿਵੇਂ ਰਾਜਨੀਤਕ ਹਲਕਿਆਂ ਵਿੱਚ ਸਰਗਰਮੀਆਂ ਤੇਜ਼ ਦਿਖਾਈ ਦੇਣ ਲੱਗੀਆਂ ਹਨ। ਹਰ ਰੋਜ਼ ਹੀ ਕਿਸੇ ਨਾ ਕਿਸੇ ਲੀਡਰ ਬਾਰੇ ਵੱਡੀ ਖ਼ਬਰ ਸੁਣਨ ਨੂੰ ਮਿਲਦੀ ਹੈ। ਲੀਡਰਾਂ ਦਾ ਲਗਾਤਾਰ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜਾਣਾ ਲੱਗਿਆ ਹੋਇਆ ਹੈ। ਪਿਛਲੇ ਸਮੇਂ ਤੋਂ ਲੈ ਕੇ ਹੁਣ ਤਕ ਕਈ ਲੀਡਰ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਹਨ। ਹੁਣ ਇਹ ਖ਼ਬਰ ਕਿਸੇ ਆਮ ਲੀਡਰ ਬਾਰੇ ਨਹੀਂ ਹੈ।

ਇਹ ਖ਼ਬਰ ਕਾਂਗਰਸ ਦੇ ਉੱਚ ਕੋਟੀ ਦੇ ਪੰਜਾਬ ਲੀਡਰ ਰਾਣਾ ਗੁਰਮੀਤ ਸਿੰਘ ਸੋਢੀ ਬਾਰੇ ਹੈ। ਜਿਨ੍ਹਾਂ ਨੇ ਆਪਣੀ ਕਾਂਗਰਸ ਪਾਰਟੀ ਤੋਂ ਅਲੱਗ ਹੋਣ ਦਾ ਫ਼ੈਸਲਾ ਲੈ ਲਿਆ ਹੈ। ਹੁਣੇ ਥੋੜ੍ਹੀ ਦੇਰ ਪਹਿਲਾਂ ਉਹ ਭਾਜਪਾ ਵਿਚ ਸ਼ਾਮਿਲ ਹੋ ਚੁੱਕੇ ਹਨ। ਇਸ ਸਮੇਂ ਭਾਜਪਾ ਹੈੱਡਕੁਆਰਟਰ ਵਿੱਚ ਵੱਡੇ ਆਗੂਆਂ ਨੇ ਰਾਣਾ ਸੋਢੀ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਮੰਤਰੀ ਭੁਪੇਂਦਰ ਯਾਦਵ, ਦੁਸ਼ਿਅੰਤ ਗੌਤਮ, ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਹੋਰ ਵੀ ਵੱਡੇ ਭਾਜਪਾ ਆਗੂ ਸ਼ਾਮਿਲ ਰਹੇ। ਇਸ ਮੌਕੇ ਭਾਜਪਾ ਲੀਡਰਾਂ ਵੱਲੋਂ ਰਾਣਾ ਸੋਢੀ ਨੂੰ ਇਕ ਗੁਲਦਸਤਾ ਵੀ ਦਿੱਤਾ ਗਿਆ।

ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਰਾਣਾ ਗੁਰਮੀਤ ਸਿੰਘ ਸੋਢੀ 4 ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਕੈਪਟਨ ਦੇ ਕਰੀਬੀ ਮੰਨੇ ਜਾਂਦੇ ਹਨ। ਰਾਣਾ ਸੋਢੀ ਦੀ ਫਿਰੋਜ਼ਪੁਰ ਦੇ ਗੁਰੂਹਰਸਹਾਏ ਸੀਟ ਤੇ ਚੰਗੀ ਪਕੜ ਮੰਨੀ ਜਾਂਦੀ ਹੈ। ਇਸੇ ਸੀਟ ਤੋਂ ਉਹ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਚਰਚਾਵਾਂ ਇਹ ਵੀ ਹਨ ਕਿ ਭਾਜਪਾ ਆਉਣ ਵਾਲੇ ਦਿਨਾਂ ਵਿੱਚ ਸਿਕੰਦਰ ਸਿੰਘ ਮਲੂਕਾ ਨੂੰ ਵੀ ਸ਼ਾਮਿਲ ਕਰਵਾ ਸਕਦੀ ਹੈ। ਹੁਣ ਆਉਣ ਵਾਲੇ ਸਮੇਂ ਵਿੱਚ ਹੋਰ ਕਿਹੜੇ ਕਿਹੜੇ ਲੀਡਰ ਭਾਜਪਾ ਵਿੱਚ ਜਾਣ ਲਈ ਰਾਜ਼ੀ ਹੋਣਗੇ ਇਹ ਤਾਂ ਆਉਣ ਵਾਲੇ ਦਿਨਾਂ ਵਿਚ ਹੀ ਪਤਾ ਲੱਗ ਸਕੇਗਾ।

Leave a Reply

Your email address will not be published.