ਕਨੇਡਾ ਤੋਂ ਆਈ ਵੱਡੀ ਖੁਸ਼ਖਬਰੀ, ਜਹਾਜ਼ ਚੜਨ ਦੇ ਚਾਹਵਾਨ ਚੰਗੀ ਤਰ੍ਹਾਂ ਪੜ੍ਹ ਲਵੋ ਆਹ ਖਬਰ

ਭਾਰਤ ਵਾਸੀਆਂ ਲਈ ਕੈਨੇਡਾ ਤਾ ਸੁਪਨਿਆਂ ਦਾ ਪਰੀ ਦੇਸ਼ ਬਣ ਗਿਆ ਹੈ। ਹਰ ਭਾਰਤੀ ਦੀ ਇੱਛਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਵਿੱਚ ਜਾ ਕੇ ਵਸਿਆ ਜਾਵੇ। ਦੂਜੇ ਪਾਸੇ ਕੋਰੋਨਾ ਦੁਆਰਾ ਅਰਥ ਵਿਵਸਥਾ ਤੇ ਬੁਰਾ ਪ੍ਰਭਾਵ ਪਾਏ ਜਾਣ ਤੋਂ ਬਾਅਦ ਕੈਨੇਡਾ ਨੇ ਵੀ ਆਪਣੀ ਇਮੀਗਰੇਸ਼ਨ ਨੀਤੀ ਵਿਚ ਕੁਝ ਖੁੱਲ੍ਹ ਦੇ ਦਿੱਤੀ ਹੈ। ਕੈਨੇਡਾ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਹੀ ਉੱਥੋਂ ਦੀ ਅਰਥ ਵਿਵਸਥਾ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ। ਕਿੰਨੇ ਹੀ ਕੌਮਾਂਤਰੀ ਵਿਦਿਆਰਥੀ ਕੈਨੇਡਾ ਵਿੱਚ ਸਿੱਖਿਆ ਹਾਸਲ ਕਰਨ ਲਈ ਜਾ ਰਹੇ ਹਨ।

2016 ਵਿੱਚ ਸਿਰਫ 39340 ਲੋਕ ਭਾਰਤ ਤੋਂ ਕੈਨੇਡਾ ਗਏ ਸਨ ਪਰ 2019 ਵਿੱਚ ਇਹ ਗਿਣਤੀ ਵਧ ਕੇ 85000 ਹੋ ਗਈ। ਕੈਨੇਡਾ ਸਰਕਾਰ ਨੇ 2022 ਵਿੱਚ 411000 ਪਰਵਾਸੀਆਂ ਨੂੰ ਕੈਨੇਡਾ ਵਿਚ ਸੱਦਣ ਦਾ ਟੀਚਾ ਰੱਖਿਆ ਹੈ ਅਤੇ ਇਸ ਤੋਂ ਅਗਲੇ ਸਾਲ 2023 ਵਿੱਚ ਇਸ ਟੀਚੇ ਵਿੱਚ 10 ਹਜ਼ਾਰ ਦਾ ਵਾਧਾ ਕੀਤਾ ਜਾ ਰਿਹਾ ਹੈ। ਸਾਲ 2021 ਵਿੱਚ 401000 ਪਰਵਾਸੀਆਂ ਨੂੰ ਕੈਨੇਡਾ ਵਿੱਚ ਸੱਦਣ ਦਾ ਟੀਚਾ ਰੱਖਿਆ ਗਿਆ ਸੀ। ਇਸ ਤਰ੍ਹਾਂ ਹਰ ਸਾਲ ਇਸ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ।

ਹਰ ਸਾਲ ਕੈਨੇਡਾ ਵਿੱਚ ਸਿੱਖਿਆ ਹਾਸਲ ਕਰਨ ਲਈ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਿਚੋਂ ਜ਼ਿਆਦਾ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੁੰਦੀ ਹੈ। ਜਿਸ ਕਰਕੇ ਕੈਨੇਡਾ ਦੀ ਆਬਾਦੀ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਦੇਖੇ ਜਾ ਸਕਦੇ ਹਨ। ਇਹ ਪਰਵਾਸੀ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਕੈਨੇਡਾ ਵਿੱਚ ਪਰਵਾਸੀ ਕਾਮਿਆਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਜਿਸ ਸਦਕਾ ਪਰਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਕੈਨੇਡਾ ਜਾਣ ਦਾ ਮੌਕਾ ਮਿਲ ਰਿਹਾ ਹੈ।

Leave a Reply

Your email address will not be published.