ਟਰਾਲੀ ਪਿੱਛੇ ਕਰਨ ਨੂੰ ਲੈ ਕੇ ਪਿਆ ਪੰਗਾ, ਪਿਓ ਪੁੱਤ ਨਾਲ ਕਰਤਾ ਵੱਡਾ ਕਾਂਡ, ਪੁੱਤ ਦੀ ਹੋਈ ਮੋਤ

ਅੱਜਕੱਲ੍ਹ ਤਾਂ ਕੋਈ ਕਿਸੇ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ। ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਇੱਛਾ ਮੁਤਾਬਕ ਹੀ ਸਭ ਕੰਮ ਹੋਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਨੌਬਤ ਹੱਥੋਪਾਈ ਤੱਕ ਪਹੁੰਚ ਜਾਂਦੀ ਹੈ ਅਤੇ ਕਈ ਵਾਰ ਇਸ ਟਕਰਾਅ ਵਿੱਚ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਅਜੇ ਪਿਛਲੇ ਦਿਨੀਂ ਪਟਿਆਲਾ ਦੀ ਲੱਕੜ ਮੰਡੀ ਨੇੜੇ ਸਾਈਡ ਨਾ ਮਿਲਣ ਕਾਰਨ ਕਿਸੇ ਕਾਰ ਸਵਾਰ ਨੌਜਵਾਨ ਨੇ ਸ਼ਮਸ਼ਾਨਘਾਟ ਨੂੰ ਮਿ੍ਤਕ ਦੇਹ ਲਿਜਾ ਰਹੇ ‘ਅੰਤਮ ਯਾਤਰਾ ਵਾਹਨ’ ਦੇ ਸ਼ੀਸ਼ੇ ਤੋੜ ਦਿੱਤੇ ਸਨ

ਅਤੇ ਵਾਹਨ ਚਾਲਕ ਤੇ ਵੀ ਹਾਕੀ ਨਾਲ ਵਾਰ ਕੀਤੇ ਸਨ। ਇਹ ਮਾਮਲਾ ਮਮਦੋਟ ਦੇ ਪਿੰਡ ਬੋਦਲਾਂ ਕਲਾਂ ਦਾ ਹੈ। ਜਿੱਥੇ ਰਸਤੇ ਵਿਚ ਟਰਾਲੀ ਖੜ੍ਹੀ ਹੋਣ ਕਾਰਨ ਦੂਜੀ ਧਿਰ ਦਾ ਟਰੈਕਟਰ ਅੱਗੇ ਜਾਣ ਤੋਂ ਰੁਕ ਗਿਆ। ਇਸੇ ਗੱਲ ਪਿੱਛੇ ਦੋਵੇਂ ਧਿਰਾਂ ਦੀ ਟੱਕਰ ਹੋ ਗਈ। ਜਿਸ ਵਿੱਚ ਨੌਜਵਾਨ ਯਾਦਵਿੰਦਰ ਸਿੰਘ ਦੀ ਜਾਨ ਚਲੀ ਗਈ ਅਤੇ ਉਸ ਦਾ ਪਿਤਾ ਕੇਹਰ ਸਿੰਘ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਭਰਤੀ ਹੈ। ਰਣਜੀਤ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ

ਕਿ ਸੜਕ ਤੇ ਟਰਾਲੀ ਖੜ੍ਹੀ ਹੋਣ ਕਰਕੇ ਦੋਵੇਂ ਧਿਰਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਗੱਲਬਾਤ ਵੱਧ ਗਈ। ਰਣਜੀਤ ਸਿੰਘ ਦੇ ਦੱਸਣ ਮੁਤਾਬਕ ਰਮਨ ਹਾਂਡਾ, ਪਵਨ ਹਾਂਡਾ ਅਤੇ ਸਵਰਨਜੀਤ ਨੇ ਉਨ੍ਹਾਂ ਦੇ ਭਤੀਜੇ ਯਾਦਵਿੰਦਰ ਸਿੰਘ ਦੀ ਜਾਨ ਲੈ ਲਈ ਹੈ। ਜਿਸ ਦੀ ਉਮਰ ਲਗਪਗ 25-26 ਸਾਲ ਸੀ। ਰਣਜੀਤ ਸਿੰਘ ਦਾ ਕਹਿਣਾ ਹੈ ਕਿ ਕਿਹਰ ਸਿੰਘ ਦੇ ਵੀ ਗੋਲੀ ਲੱਗੀ ਹੈ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਡਾਕਟਰ ਸਿਮਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ

ਕਿ ਉਨ੍ਹਾਂ ਕੋਲ ਯਾਦਵਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਲਿਆਂਦਾ ਗਿਆ ਸੀ, ਜੋ ਕਿ ਮਿ੍ਤਕ ਹਾਲਤ ਵਿੱਚ ਸੀ। ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਮੋ ਰ ਚ ਰੀ ਵਿਚ ਰਖਵਾ ਦਿੱਤਾ ਹੈ ਅਤੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ। ਡਾਕਟਰ ਸਿਮਰਜੀਤ ਸਿੰਘ ਦੇ ਦੱਸਣ ਮੁਤਾਬਕ ਅਗਲੀ ਕਾਰਵਾਈ ਪੁਲਿਸ ਦੁਆਰਾ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਮਾਮੂਲੀ ਗੱਲ ਪਿੱਛੇ ਲੋਕ ਵੱਡੇ ਮਾਮਲੇ ਸਹੇੜ ਲੈਂਦੇ ਹਨ ਅਤੇ ਫੇਰ ਕੋਰਟ ਕਚਿਹਰੀਆਂ ਵਿੱਚ ਚੱਕਰ ਲਾਉਂਦੇ ਰਹਿੰਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.