ਦੁਨੀਆਂ ਦਾ ਸਭ ਤੋਂ ਮਹਿੰਗਾ ਤਲਾਕ, ਪਤਨੀ ਤੋਂ ਵੱਖ ਹੋਣ ਲਈ ਸ਼ੇਖ ਨੂੰ ਦੇਣੇ ਪੈਣਗੇ 5500 ਕਰੋੜ

ਦੁਬਈ ਦੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਅਤੇ ਉਨ੍ਹਾਂ ਦੀ ਪਤਨੀ ਹਯਾ ਵਿਚਕਾਰ ਤਲਾਕ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਯਾ ਉਨ੍ਹਾਂ ਦੀ ਛੇਵੀਂ ਪਤਨੀ ਸੀ ਅਤੇ 2019 ਤੋਂ ਇੰਗਲੈਂਡ ਵਿੱਚ ਰਹਿ ਰਹੀ ਸੀ। ਇਨ੍ਹਾਂ ਦੋਵਾਂ ਦੀ ਆਪਸੀ ਅਣਬਣ ਅਦਾਲਤ ਤੱਕ ਪਹੁੰਚ ਗਈ। ਜਿਸ ਤੋਂ ਬਾਅਦ ਸ਼ੇਖ ਮੁਹੰਮਦ ਨੇ ਹਯਾ ਤੋਂ ਤਲਾਕ ਲੈ ਲਿਆ ਹੈ। ਇਨ੍ਹਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਦਾ ਮਾਮਲਾ ਵੀ ਅਦਾਲਤ ਦੇ ਸਾਹਮਣੇ ਆਇਆ।

ਜਿਸ ਦੇ ਬਦਲੇ ਸ਼ੇਖ ਮੁਹੰਮਦ ਆਪਣੀ ਪਤਨੀ ਹਯਾ ਨੂੰ 730 ਮਿਲੀਅਨ ਡਾਲਰ ਭਾਵ 5500 ਕਰੋੜ ਰੁਪਏ ਦੇਣਗੇ। ਹੁਣ ਤੱਕ ਕਿਸੇ ਵਿਅਕਤੀ ਨੂੰ ਤਲਾਕ ਦੇ ਬਦਲੇ ਆਪਣੀ ਪਤਨੀ ਨੂੰ ਇੰਨੀ ਵੱਡੀ ਰਕਮ ਨਹੀਂ ਦੇਣੀ ਪਈ। ਇੱਥੇ ਦੱਸਣਾ ਬਣਦਾ ਹੈ ਕਿ ਜਾਰਡਨ ਦੇ ਸਾਬਕਾ ਰਾਜਾ ਦੀ ਧੀ ਹਯਾ ਅਤੇ ਦੁਬਈ ਦੇ ਪ੍ਰਿੰਸ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਦਾ 2004 ਵਿਚ ਨਿਕਾਹ ਹੋਇਆ ਸੀ। ਹਯਾ 2019 ਵਿੱਚ ਇੰਗਲੈਂਡ ਚਲੀ ਗਈ।

ਇਨ੍ਹਾਂ ਦੀ ਆਪਸੀ ਅਣਬਣ ਉਸ ਸਮੇਂ ਜੱਗ ਜ਼ਾਹਰ ਹੋ ਗਈ, ਜਦੋਂ ਇਹ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ। ਹਯਾ ਨੇ ਆਪਣੇ ਪਤੀ ਤੇ ਕਈ ਤਰਾਂ ਦੇ ਦੋਸ਼ ਵੀ ਲਗਾਏ। ਉਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਸ ਦੀ ਜਾਨ ਵੀ ਸੁਰੱਖਿਅਤ ਨਹੀਂ ਹੈ। ਜਿਸ ਕਰਕੇ ਇਨ੍ਹਾਂ ਦਾ ਤਲਾਕ ਹੋ ਗਿਆ। ਬੱਚਿਆਂ ਦੀ ਸਾਂਭ ਸੰਭਾਲ ਦੇ ਬਦਲੇ ਸ਼ੇਖ ਮੁਹੰਮਦ ਆਪਣੀ ਪਤਨੀ ਹਯਾ ਨੂੰ 730 ਮਿਲੀਅਨ ਡਾਲਰ ਦੀ ਵੱਡੀ ਰਕਮ ਅਦਾ ਕਰਨਗੇ।

ਇਹ ਫੈਸਲਾ ਲੰਡਨ ਦੀ ਹਾਈ ਕੋਰਟ ਦੁਆਰਾ ਸੁਣਾਇਆ ਗਿਆ ਹੈ। ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਅਤੇ ਉਨ੍ਹਾਂ ਦੀ ਛੇਵੀਂ ਪਤਨੀ ਹਯਾ ਵਿਚਕਾਰ ਹੋਇਆ ਤਲਾਕ ਮੀਡੀਆ ਦੀ ਸੁਰਖ਼ੀ ਬਣ ਗਿਆ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਹੁਣ ਤੱਕ ਤਲਾਕ ਦੇ ਕਿਸੇ ਵੀ ਮਾਮਲੇ ਵਿਚ ਪਤੀ ਨੂੰ ਇੰਨੀ ਵੱਡੀ ਰਕਮ ਨਹੀਂ ਚੁਕਾਉਣੀ ਪਈ।

Leave a Reply

Your email address will not be published. Required fields are marked *