ਮੱਝਾਂ ਚੋਰੀ ਕਰਨ ਆਏ ਚੋਰਾਂ ਨਾਲ ਹੋ ਗਈ ਵੱਡੀ ਕਲੋਲ, ਵੀਡੀਓ ਦੇਖ ਹੋਵੋਗੇ ਹੈਰਾਨ

ਜਿੱਥੇ ਨਕਦੀ ਅਤੇ ਹੋਰ ਸਾਮਾਨ ਚੋਰੀ ਕਰਨ ਦੀਆਂ ਕਾਰਵਾਈਆਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਕਈ ਲੋਕ ਪਸ਼ੂ ਵੀ ਚੋਰੀ ਕਰਦੇ ਹਨ। ਪਿਛਲੇ ਦਿਨੀਂ ਪਟਿਆਲਾ ਦੀ ਤਹਿਸੀਲ ਨਾਭਾ ਦੇ ਪਿੰਡ ਦੁਲੱਦੀ ਵਿਚ ਪਸ਼ੂ ਚੋਰੀ ਕਰਨ ਦੀ ਘਟਨਾ ਵਾਪਰੀ ਸੀ। ਹੁਣ ਇਸ ਘਟਨਾ ਦੀ ਸੱਚਾਈ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਪਸ਼ੂਆਂ ਦੇ ਮਾਲਕਾਂ ਦਾ ਘਰ ਕੁਝ ਫ਼ਰਕ ਨਾਲ ਹੈ ਅਤੇ ਪਸ਼ੂ ਕੁਝ ਫ਼ਰਕ ਨਾਲ ਬੰਨ੍ਹੇ ਜਾਂਦੇ ਹਨ।

ਰਾਤ ਸਮੇਂ ਚੋਰਾਂ ਨੇ ਆ ਕੇ ਗੇਟ ਦਾ ਤਾਲਾ ਤੋੜਿਆ। ਉਹ ਕੁਝ ਫ਼ਰਕ ਨਾਲਾ ਛੋਟਾ ਹਾਥੀ ਖੜ੍ਹਾ ਕੇ ਆਏ ਸਨ। ਇਨ੍ਹਾਂ ਚੋਰਾਂ ਨੇ 4 ਪਸ਼ੂ ਖੋਲ੍ਹ ਲਏ, ਜਿਨ੍ਹਾਂ ਦੀ ਕੀਮਤ ਲਗਪਗ 2 ਤੋਂ ਢਾਈ ਲੱਖ ਦੇ ਵਿਚਕਾਰ ਹੈ। ਚੋਰਾਂ ਨੇ ਗੁਆਂਢੀਆਂ ਦੇ ਗੇਟਾਂ ਨੂੰ ਬਾਹਰ ਤੋਂ ਕੁੰਡੇ ਲਗਾ ਦਿੱਤੇ ਤਾਂ ਕਿ ਦੋਵੇਂ ਗੁਆਂਢੀ ਪਰਿਵਾਰ ਬਾਹਰ ਨਾ ਨਿਕਲ ਸਕਣ। ਜਦੋਂ ਪਸ਼ੂ ਮਾਲਕਾਂ ਨੂੰ ਆਪਣੇ ਪਸ਼ੂਆਂ ਵਾਲੇ ਵਾੜੇ ਵਿੱਚ ਕੁਝ ਖੜਕਾ ਸੁਣਾਈ ਦਿੱਤਾ ਤਾਂ ਉਨ੍ਹਾਂ ਦੀ ਅੱਖ ਖੁੱਲ੍ਹ ਗਈ। ਉਹ ਤੁਰੰਤ ਆਪਣੇ ਪਸ਼ੂਆਂ ਵਾਲੇ ਵਾੜੇ ਵਿੱਚ ਪਹੁੰਚੇ ਪਰ ਇੱਥੇ ਪਸ਼ੂ ਮੌਜੂਦ ਨਹੀਂ ਸਨ।

ਇਸ ਪਿੰਡ ਦੇ ਕੁਝ ਨੌਜਵਾਨ ਰਾਤ ਸਮੇਂ ਫੈਕਟਰੀ ਵਿੱਚ ਡਿਊਟੀ ਕਰਨ ਜਾਂਦੇ ਹਨ। ਜਦੋਂ ਇਹ ਡਿਊਟੀ ਵਾਲੇ ਨੌਜਵਾਨ ਮੋਟਰਸਾਈਕਲ ਤੇ ਆ ਰਹੇ ਸਨ ਤਾਂ ਚੋਰਾਂ ਨੇ ਸਮਝਿਆ ਕਿ ਪਿੰਡ ਵਾਲੇ ਜਾਗ ਗਏ ਹਨ ਅਤੇ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ। ਜਿਸ ਕਰ ਕੇ ਚੋਰਾਂ ਨੇ ਪਸ਼ੂਆਂ ਨੂੰ ਛੱਡ ਦਿੱਤਾ। ਚੋਰ ਆਪਣੀ ਜਾਨ ਬਚਾਉਣ ਲਈ ਛੋਟਾ ਹਾਥੀ ਲੈ ਕੇ ਦੌੜ ਗਏ। ਪਸ਼ੂ ਆਪਣੇ ਆਪ ਹੀ ਆਪਣੇ ਵਾੜੇ ਵਿੱਚ ਵਾਪਸ ਆ ਗਏ।

ਇਸ ਤਰ੍ਹਾਂ ਪਸ਼ੂ ਮਾਲਕਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਇਸ ਪਿੰਡ ਵਿੱਚ ਪਹਿਲਾਂ ਵੀ ਕਈ ਵਾਰ ਪਸ਼ੂ ਚੋਰੀ ਹੋ ਚੁੱਕੇ ਹਨ। ਭਾਵੇਂ ਪਸ਼ੂ ਮਾਲਕਾਂ ਨੇ ਪੁਲਿਸ ਤੱਕ ਪਹੁੰਚ ਕੀਤੀ ਸੀ ਪਰ ਕਿਸੇ ਦੇ ਵੀ ਪਸ਼ੂ ਵਾਪਸ ਨਹੀਂ ਮਿਲੇ। ਫੈਕਟਰੀ ਵਿੱਚ ਡਿਊਟੀ ਕਰਨ ਵਾਲੇ ਵਿਅਕਤੀਆਂ ਦੇ ਆ ਜਾਣ ਕਾਰਨ ਇਸ ਪਰਿਵਾਰ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.