ਅਵਾਰਾ ਪਸ਼ੂਆਂ ਨੇ ਖਾ ਲਏ 3 ਨੌਜਵਾਨ, ਦੇਖਣ ਵਾਲਿਆਂ ਦੀ ਕੰਬ ਜਾਵੇਗੀ ਰੂਹ

ਸੜਕਾਂ ਤੇ ਅਵਾਰਾ ਪਸ਼ੂ ਵੱਡੀ ਗਿਣਤੀ ਵਿੱਚ ਘੁੰਮਦੇ ਦੇਖੇ ਜਾ ਸਕਦੇ ਹਨ। ਕਈ ਵਾਰ ਇਨ੍ਹਾਂ ਪਸ਼ੂਆਂ ਕਾਰਨ ਸੜਕ ਹਾਦਸੇ ਵਾਪਰ ਜਾਂਦੇ ਹਨ। ਪਟਿਆਲਾ ਚੀਕਾ ਰੋਡ ਤੇ ਵਾਪਰੇ ਹਾਦਸੇ ਕਾਰਨ 3 ਘਰਾਂ ਦੇ ਚਿਰਾਗ ਬੁਝ ਗਏ ਹਨ ਅਤੇ ਇਕ ਨੌਜਵਾਨ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 23 ਸਾਲਾ ਜਸਵੀਰ ਸਿੰਘ, 24 ਸਾਲਾ ਲਖਵੀਰ ਸਿੰਘ, 23 ਸਾਲਾ ਸੰਦੀਪ ਸਿੰਘ ਅਤੇ 18 ਸਾਲਾ ਸੁਲੱਖਣ ਸਿੰਘ

ਚਾਰੇ ਹੀ ਨੌਜਵਾਨ ਕਾਰ ਤੇ ਸਵਾਰ ਹੋ ਕੇ ਆਪਣੇ ਪਿੰਡ ਦੁਲਵਾ ਤੋਂ ਪਟਿਆਲਾ ਸਾਮਾਨ ਖਰੀਦਣ ਗਏ ਸਨ। ਜਦੋਂ ਇਨ੍ਹਾਂ ਦੀ ਗੱਡੀ ਮੰਜਾਲ ਕਲਾਂ ਨੇੜੇ ਪਹੁੰਚੀ ਤਾਂ ਕੋਈ ਆਵਾਰਾ ਪਸ਼ੂ ਗੱਡੀ ਦੇ ਅੱਗੇ ਆ ਗਿਆ। ਇਕਦਮ ਗੱਡੀ ਨੂੰ ਬਰੇਕ ਲਾਉਣ ਕਾਰਨ ਗੱਡੀ ਬੇ ਕਾ ਬੂ ਹੋ ਕੇ ਇਕ ਦਰੱਖਤ ਨਾਲ ਟਕਰਾ ਗਈ ਅਤੇ ਪਲਟ ਗਈ। ਇਸ ਵਜ੍ਹਾ ਕਾਰਨ 3 ਨੌਜਵਾਨ ਮੌਕੇ ਤੇ ਹੀ ਸਦਾ ਦੀ ਨੀਂਦ ਸੌਂ ਗਏ। ਜਿਨ੍ਹਾਂ ਵਿਚ ਜਸਵੀਰ ਸਿੰਘ, ਲਖਵੀਰ ਸਿੰਘ ਅਤੇ ਸੰਦੀਪ ਸਿੰਘ ਸ਼ਾਮਲ ਹਨ।

ਇਨ੍ਹਾਂ ਦਾ ਚੌਥਾ ਸਾਥੀ ਸੁਲੱਖਣ ਸਿੰਘ ਹਸਪਤਾਲ ਵਿਚ ਭਰਤੀ ਹੈ। ਉਸ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ। ਮ੍ਰਿਤਕਾਂ ਵਿੱਚੋਂ ਸੰਦੀਪ ਸਿੰਘ ਕੁਝ ਸਾਲਾਂ ਤੋਂ ਭਾਰਤੀ ਫੌਜ ਵਿਚ ਨੌਕਰੀ ਕਰ ਰਿਹਾ ਸੀ। ਉਹ 2 ਭੈਣਾਂ ਦਾ ਇਕਲੌਤਾ ਭਰਾ ਸੀ। ਇਹ ਸਾਰੇ ਹੀ ਨੌਜਵਾਨ ਗ਼ਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਇਹ ਮਜ਼ਦੂਰ ਮਾਤਾ ਪਿਤਾ ਦੀ ਔਲਾਦ ਹਨ। ਪਿੰਡ ਵਾਸੀਆਂ ਦੀ ਮੰਗ ਹੈ ਕਿ ਇਨ੍ਹਾਂ ਗ਼ਰੀਬ ਪਰਿਵਾਰਾਂ ਦੀ ਮਾਲੀ ਮਦਦ ਕੀਤੀ ਜਾਵੇ

ਅਤੇ ਇਨ੍ਹਾਂ ਪਰਿਵਾਰਾਂ ਦੇ ਇਕ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੰ ਦ ਭਾ ਗੀ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ। ਇਸ ਹਾਦਸੇ ਕਾਰਨ 3 ਪਰਿਵਾਰਾਂ ਵਿੱਚ ਮਾਤਮ ਛਾ ਗਿਆ ਹੈ। ਮਾਤਾ ਪਿਤਾ ਨੂੰ ਆਪਣੇ ਬੱਚਿਆਂ ਤੋਂ ਕਿੰਨੀਆਂ ਉਮੀਦਾਂ ਸਨ? ਉਨ੍ਹਾਂ ਨੂੰ ਕੀ ਪਤਾ ਸੀ ਕਿ ਸ਼ਹਿਰ ਜਾ ਰਹੇ ਉਨ੍ਹਾਂ ਦੇ ਪੁੱਤਰਾਂ ਨੇ ਵਾਪਸ ਨਹੀਂ ਆਉਣਾ ਅਤੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਖੁੱਸ ਜਾਣਾ ਹੈ। ਇਨ੍ਹਾਂ ਦੇ ਪਰਿਵਾਰਾਂ ਦਾ ਰੋ ਰੋ ਬੁਰਾ ਹਾਲ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *