ਪਿਓ ਦੀ ਮੋਤ ਤੋਂ ਬਾਅਦ ਧੀ ਨੇ ਸ਼ੁਰੂ ਕੀਤਾ ਆਹ ਕੰਮ, ਪੂਰੇ ਪੰਜਾਬ ਦੀਆਂ ਕੁੜੀਆਂ ਲਈ ਬਣੀ ਮਿਸਾਲ

ਹਾਲਾਤ ਇਨਸਾਨ ਤੋਂ ਕੀ ਨਹੀਂ ਕਰਵਾਉਂਦੇ ਪਰ ਸਫਲ ਇਨਸਾਨ ਉਹੀ ਹੈ, ਜੋ ਹਾਲਾਤਾਂ ਦਾ ਟਾਕਰਾ ਕਰ ਸਕੇ। ਮਿਹਨਤ ਕਿਸਮਤ ਦੀਆਂ ਰੇਖਾਵਾਂ ਨੂੰ ਵੀ ਬਦਲ ਦਿੱਤੀ ਹੈ। ਇਸੇ ਲਈ ਤਾਂ ਕਹਿੰਦੇ ਹਨ, ਹਿੰਮਤ ਅੱਗੇ ਲੱਛਮੀ, ਪੱਖੇ ਅੱਗੇ ਪੌਣ। ਬਟਾਲਾ ਦੀ ਮਨਜੀਤ ਕੌਰ ਨਾਮ ਦੀ ਲੜਕੀ ਨੇ ਹਾਲਾਤਾਂ ਅੱਗੇ ਹਾਰ ਮੰਨਣ ਦੀ ਬਜਾਏ ਹਾਲਾਤਾਂ ਤੇ ਕਾਬੂ ਪਾਉਣ ਦੀ ਹਿੰਮਤ ਦਿਖਾਈ ਹੈ। ਜਿਸ ਕਰਕੇ ਹਰ ਕੋਈ ਇਸ ਲੜਕੀ ਦੀ ਪ੍ਰਸੰਸਾ ਕਰ ਰਿਹਾ ਹੈ। ਮਨਜੀਤ ਕੌਰ ਦੇ ਪਿਤਾ ਅਖ਼ਬਾਰ ਵੰਡਣ ਦਾ ਕੰਮ ਕਰਦੇ ਸੀ।

ਉਨ੍ਹਾਂ ਨਾਲ ਸੜਕ ਹਾਦਸਾ ਵਾਪਰ ਜਾਣ ਕਾਰਨ ਉਹ ਕੰਮ ਕਰਨ ਦੇ ਯੋਗ ਨਹੀਂ ਰਹੇ। ਜਿਸ ਕਰਕੇ ਪਰਿਵਾਰ ਦਾ ਖ਼ਰਚਾ ਚੱਲਣਾ ਬੰਦ ਹੋ ਗਿਆ। ਬੱਚੀ ਮਨਜੀਤ ਕੌਰ ਨੇ ਹੌਸਲਾ ਕਰਕੇ ਪਿਤਾ ਵਾਲਾ ਸਾਈਕਲ ਚੁੱਕ ਲਿਆ ਅਤੇ ਖ਼ੁਦ ਅਖ਼ਬਾਰ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਨੂੰ ਸਕੂਲ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਇਸ ਤਰ੍ਹਾਂ ਮਨਜੀਤ ਕੌਰ ਅਖ਼ਬਾਰਾਂ ਵੰਡ ਕੇ ਆਪਣੇ ਘਰ ਦਾ ਖਰਚਾ ਵੀ ਚਲਾਉਂਦੀ ਅਤੇ ਬਜ਼ੁਰਗ ਪਿਤਾ ਨੂੰ ਹਸਪਤਾਲ ਚ ਦਵਾਈ ਦਿਵਾਉਣ ਲਈ ਵੀ ਲੈ ਕੇ ਜਾਂਦੇ।

ਉਸਦੇ ਪਿਤਾ ਨੂੰ ਸ਼ੂਗਰ ਹੋਣ ਕਾਰਨ ਸੱ ਟਾਂ ਵੀ ਜਲਦੀ ਠੀਕ ਨਹੀਂ ਸੀ ਹੁੰਦੀਆਂ। ਉਸ ਨੇ 12ਵੀਂ ਜਮਾਤ ਪਾਸ ਕਰ ਲਈ ਹੈ। ਉਹ ਤੜਕੇ 4 ਵਜੇ ਘਰੋਂ ਸਾਈਕਲ ਲੈ ਕੇ ਨਿਕਲਦੀ ਹੈ। ਉਸ ਨੂੰ ਗਰਮੀ ਸਰਦੀ ਅਤੇ ਬਰਸਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਫੇਰ ਵੀ ਉਹ ਹਿੰਮਤ ਨਹੀਂ ਹਾਰਦੀ। ਉਹ ਹਰ ਰੋਜ਼ ਲਗਪਗ 300 ਘਰਾਂ ਵਿੱਚ ਅਖ਼ਬਾਰ ਪਹੁੰਚਾਉਂਦੀ ਹੈ। ਉੱਥੇ ਜਿੰਨੇ ਵੀ ਅਖ਼ਬਾਰ ਵੰਡਣ ਵਾਲੇ ਵਿਅਕਤੀ ਕੰਮ ਕਰਦੇ ਹਨ, ਸਾਰੇ ਹੀ ਮਨਜੀਤ ਕੌਰ ਦੀ ਹਿੰਮਤ ਦੀ ਪ੍ਰਸੰਸਾ ਕਰਦੇ ਹਨ।

ਮਨਜੀਤ ਕੌਰ ਨੇ ਮੁੰਡਿਆਂ ਨਾਲੋਂ ਵੀ ਵਧ ਕੇ ਆਪਣੇ ਮਾਤਾ ਪਿਤਾ ਨੂੰ ਸਹਾਰਾ ਦਿੱਤਾ। ਉਸ ਦੀ ਮਿਹਨਤ ਕਾਰਨ ਘਰ ਦਾ ਖ਼ਰਚਾ ਚੱਲਣ ਲੱਗਾ। ਉਸ ਦੇ ਪਿਤਾ ਦੀ ਦਵਾਈ ਦਾ ਪ੍ਰਬੰਧ ਵੀ ਉਹ ਖੁਦ ਕਰਨ ਲੱਗੀ। ਉਸ ਨੇ ਆਪਣੇ ਪਿਤਾ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ। ਅੱਜ ਉਹ ਆਪਣੇ ਪੈਰਾਂ ਤੇ ਸਟੈਂਡ ਹੋ ਗਈ ਹੈ ਅਤੇ ਉਸ ਨੂੰ ਆਪਣੀ ਮਿਹਨਤ ਉੱਤੇ ਮਾਣ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *