ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਇੱਕ ਹੋਰ ਨਵੀਂ ਲਿਸਟ, ਜਾਣੋ ਤੁਹਾਡੇ ਹਲਕੇ ਚੋਂ ਕੌਣ

ਜਿਉਂ ਜਿਉਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਰਾਜਨੀਤਕ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਵਿੱਚ ਸਭ ਤੋਂ ਮੋਹਰੀ ਰਿਹਾ ਹੈ। ਜਿਸ ਨੇ ਬਹੁਤ ਸਮਾਂ ਪਹਿਲਾਂ ਹੀ ਆਪਣੇ ਕਾਫੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਹੁਣ ਆਮ ਆਦਮੀ ਪਾਰਟੀ ਨੇ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 18 ਉਮੀਦਵਾਰਾਂ ਦਾ ਨਾਮ ਹੈ।

ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਨੰ: 28, ਸੁਲਤਾਨਪੁਰ ਲੋਧੀ ਤੋਂ ਸੱਜਣ ਸਿੰਘ ਚੀਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਵਿਧਾਨ ਸਭਾ ਹਲਕਾ ਨੰਬਰ 30, ਫਿਲੌਰ ਤੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਟਿਕਟ ਦਿੱਤੀ ਗਈ ਹੈ। ਵਿਧਾਨ ਸਭਾ ਹਲਕਾ ਨੰਬਰ 43, ਹੁਸ਼ਿਆਰਪੁਰ ਤੋਂ ਟਿਕਟ ਪੰਡਤ ਬ੍ਰਹਮ ਸ਼ੰਕਰ ਜਿੰਪਾ ਦੇ ਹਿੱਸੇ ਆਈ ਹੈ। ਇਸ ਤਰ੍ਹਾਂ ਹੀ ਕੁਲਦੀਪ ਸਿੰਘ ਧਾਲੀਵਾਲ ਨੂੰ ਵਿਧਾਨ ਸਭਾ ਹਲਕਾ ਨੰਬਰ 11, ਅਜਨਾਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਪਾਰਟੀ ਨੇ ਵਿਧਾਨ ਸਭਾ ਹਲਕਾ ਨੰਬਰ 20, ਅਟਾਰੀ ਤੋਂ ਏ ਡੀ ਸੀ ਜਸਵਿੰਦਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਦਲਬੀਰ ਸਿੰਘ ਟੌਂਗ ਦੇ ਹਿੱਸੇ ਹਲਕਾ ਨੰਬਰ 25, ਬਾਬਾ ਬਕਾਲਾ ਸੀਟ ਆਈ ਹੈ। ਵਿਧਾਨ ਸਭਾ ਹਲਕਾ ਨੰਬਰ 49, ਸ੍ਰੀ ਆਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ ਚੋਣ ਮੈਦਾਨ ਵਿਚ ਹੋਣਗੇ। ਜਗਦੀਪ ‘ਗੋਲਡੀ’ ਕੰਬੋਜ ਨੂੰ ਪਾਰਟੀ ਨੇ ਵਿਧਾਨ ਸਭਾ ਹਲਕਾ 79, ਜਲਾਲਾਬਾਦ ਤੋਂ ਥਾਪੜਾ ਦਿੱਤਾ ਹੈ। ਵਿਧਾਨ ਸਭਾ ਹਲਕਾ ਨੰਬਰ 22, ਖੇਮਕਰਨ ਤੋਂ ਪਾਰਟੀ ਦੇ ਉਮੀਦਵਾਰ ਸਰਵਨ ਸਿੰਘ ਧੁੰਨ ਹੋਣਗੇ।

ਅਸ਼ੋਕ ‘ਪੱਪੀ’ ਪਰਾਸ਼ਰ, ਹਲਕਾ ਨੰਬਰ 63, ਲੁਧਿਆਣਾ ਕੇਂਦਰੀ ਤੋਂ ਆਪਣੀ ਕਿਸਮਤ ਅਜ਼ਮਾਉਣਗੇ। ਇਸ ਤਰ੍ਹਾਂ ਹੀ ਸਰਦੂਲਗੜ੍ਹ ਦੀ 97 ਨੰਬਰ ਸੀਟ ਤੋਂ ਟਿਕਟ ਗੁਰਪ੍ਰੀਤ ਸਿੰਘ ਬਨਾਵਲੀ ਨੂੰ ਦਿੱਤੀ ਗਈ ਹੈ। 117 ਨੰਬਰ ਸੀਟ ਸ਼ਤਰਾਣਾ ਤੋਂ ਪਾਰਟੀ ਨੇ ਕੁਲਵੰਤ ਸਿੰਘ ਬਾਜ਼ੀਗਰ ਨੂੰ ਮੈਦਾਨ ਵਿਚ ਉਤਾਰਿਆ ਹੈ। ਵਿਧਾਨ ਸਭਾ ਹਲਕਾ ਨੰਬਰ 44, ਚੱਬੇਵਾਲ ਤੋਂ ਪਾਰਟੀ ਨੇ ਹਰਮਿੰਦਰ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।

ਪਾਰਟੀ ਨੇ ਬਲਾਚੌਰ, ਹਲਕਾ ਨੰਬਰ 48 ਤੋਂ ਟਿਕਟ ਸੰਤੋਸ਼ ਕਟਾਰੀਆ ਨੂੰ ਦਿੱਤੀ ਹੈ। ਬਾਘਾ ਪੁਰਾਣਾ, ਸੀਟ ਨੰਬਰ 72 ਦੀ ਟਿਕਟ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਹਿੱਸੇ ਆਈ ਹੈ। ਇਸ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਨੰਬਰ 91, ਭੁੱਚੋ ਮੰਡੀ ਤੋਂ ਪਾਰਟੀ ਨੇ ਮਾਸਟਰ ਜਗਸੀਰ ਸਿੰਘ ਨੂੰ ਯੋਗ ਉਮੀਦਵਾਰ ਸਮਝਿਆ ਹੈ। ਅਮੋਲਕ ਸਿੰਘ ਹਲਕਾ ਨੰਬਰ 89, ਜੇੈਤੋ ਸੀਟ ਤੋਂ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣਗੇ। ਪਟਿਆਲਾ ਦਿਹਾਤੀ ਸੀਟ ਨੰਬਰ 110 ਤੋਂ ਪਾਰਟੀ ਨੇ ਡਾ ਬਲਬੀਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਹੈ।

Leave a Reply

Your email address will not be published. Required fields are marked *