ਮੌਸਮ ਬਾਰੇ ਆ ਗਈ ਵੱਡੀ ਤਾਜ਼ਾ ਖਬਰ, ਕੱਲ ਤੋਂ ਬਾਹਰ ਨਿਕਲਣਾ ਹੋ ਸਕਦਾ ਔਖਾ

ਉੱਤਰ ਭਾਰਤ ਵਿੱਚ ਮੌਸਮ ਦਾ ਮਿਜਾਜ਼ ਵਿਗੜਦਾ ਨਜ਼ਰ ਆ ਰਿਹਾ ਹੈ। ਪਹਾੜੀ ਖੇਤਰ ਵਿਚ ਪੱਛਮੀ ਗੜਬੜੀ ਕਾਰਨ ਹਾਲਾਤ ਬਦਲ ਰਹੇ ਹਨ। ਦੂਜੇ ਪਾਸੇ ਕ੍ਰਿਸਮਸ ਦੇ ਤਿਉਹਾਰ ਕਾਰਨ ਲੋਕਾਂ ਦਾ ਪਹਾੜੀ ਇਲਾਕਿਆਂ ਨੂੰ ਆਉਣਾ ਲਗਾਤਾਰ ਜਾਰੀ ਹੈ। ਹੁਣ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਹੁਣ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ 25 ਅਤੇ 26 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਅਤੇ ਬਰਫ ਪੈ ਸਕਦੀ ਹੈ। ਇਸ ਲਈ ਯਾਤਰੀਆਂ ਨੂੰ ਸਾਵਧਾਨ ਕੀਤਾ ਜਾਂਦਾ ਹੈ।

ਇਹ ਬਰਫਬਾਰੀ ਅਤੇ ਬਾਰਸ਼ ਆਵਾਜਾਈ ਵਿੱਚ ਵੀ ਰੁਕਾਵਟ ਪਾਵੇਗੀ। ਸਰਕਾਰ ਨੇ ਕਿਨੌਰ ਅਤੇ ਕੁੱਲੂ ਸਮੇਤ ਉਚਾਈ ਵਾਲੇ ਇਲਾਕੇ ਵਿੱਚ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਇਸ ਮੀਂਹ ਅਤੇ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਿਆ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ , ਚੰਡੀਗਡ਼੍ਹ ਅਤੇ ਉੱਤਰ ਪ੍ਰਦੇਸ਼ ਵਿੱਚ ਠੰਢ ਹੋਰ ਜ਼ੋਰ ਫੜੇਗੀ। ਤਾਪਮਾਨ ਵਿੱਚ ਗਿਰਾਵਟ ਆਵੇਗੀ।

ਆਮ ਕਰਕੇ ਲੋਕ ਕ੍ਰਿਸਮਸ ਅਤੇ ਨਵਾਂ ਸਾਲ ਮਨਾਉਣ ਲਈ ਪਹਾਡ਼ੀ ਖੇਤਰ ਵਿੱਚ ਜਾਂਦੇ ਹਨ। ਕ੍ਰਿਸਮਿਸ ਦੇ ਸੰਬੰਧ ਵਿਚ ਤਾਂ ਲੋਕ ਜਾਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਲੋਕਾਂ ਨੂੰ ਇਸ ਵਾਰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ। 25 ਅਤੇ 26 ਦਸੰਬਰ ਤੋਂ ਬਿਨਾਂ 27 ਅਤੇ 28 ਦਸੰਬਰ ਨੂੰ ਵੀ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Leave a Reply

Your email address will not be published.