2 ਸਿਰ ਤੇ 1 ਸ਼ਰੀਰ ਵਾਲੇ ਸੋਹਣਾ ਮੋਹਣਾ ਨੂੰ ਇਸ ਵਿਭਾਗ ਚ ਮਿਲੀ ਸਰਕਾਰੀ ਨੌਕਰੀ, ਜਾਣੋ ਤਨਖਾਹ

ਅੰਮ੍ਰਿਤਸਰ ਪਿੰਗਲਵਾੜਾ ਵਿਖੇ ਜੰਮੇ-ਪਲੇ 2 ਸਿਰ ਇੱਕ ਧੜ ਸੋਹਣਾ ਸਿੰਘ ਤੇ ਮੋਹਣਾ ਸਿੰਘ ਨੇ ਆਪਣੀ ਮਿਹਨਤ ਸਦਕਾ ਅੱਜ ਉਹ ਮੁਕਾਮ ਹਾਸਿਲ ਕੀਤਾ ਹੈ, ਜਿਸ ਨੂੰ ਦੇਖ ਪੂਰੀ ਦੁਨੀਆਂ ਸੋਹਣਾ ਤੇ ਮੋਹਣਾ ਦੀ ਸ਼ਲਾਘਾ ਕਰ ਰਹੀ ਹੈ। ਸੋਹਣਾ ਤੇ ਮੋਹਣਾ ਨੇ 2 ਸਿਰ ਇੱਕ ਧੜ ਹੋਣ ਦੇ ਬਾਵਜੂਦ ਵੀ ਬਿਜਲੀ ਵਿਭਾਗ ਵਿੱਚ ਨੌਕਰੀ ਹਾਸਿਲ ਕਰ ਕੇ ਮਿਸਾਲ ਕਾਇਮ ਕਰਨ ਦੇ ਨਾਲ-ਨਾਲ ਸਾਡੇ ਲਈ ਪ੍ਰੇਰਨਾ ਸਰੋਤ ਵੀ ਬਣੇ ਹਨ।

ਸੋਹਣਾ ਸਿੰਘ ਮੋਹਣਾ ਸਿੰਘ ਦਾ ਕਹਿਣਾ ਹੈ ਕਿ ਉਹ ਪੰਜਾਬ ਸਰਕਾਰ ਦੇ ਨਾਲ-ਨਾਲ ਪਿੰਗਲਵਾੜਾ ਸੰਸਥਾ ਦਾ ਵੀ ਧੰਨਵਾਦ ਕਰਦੇ ਹਨ, ਕਿਉਂਕਿ ਅੱਜ ਜੋ ਉਹ ਜਿਸ ਮੁਕਾਮ ਤੇ ਖੜੇ ਹਨ। ਉਹ ਸਿਰਫ ਪਿੰਗਲਵਾੜਾ ਦੀ ਬਦੌਲਤ ਹੀ ਇੱਥੇ ਤੱਕ ਪਹੁੰਚੇ ਹਨ, ਕਿਉੰਕਿ ਪਿੰਗਲਵਾੜਾ ਸੰਸਥਾ ਨੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ, ਪੜ੍ਹਾ-ਲਿਖਾ ਅਤੇ ਕੋਰਸ ਕਰਵਾ ਕੇ ਉਨ੍ਹਾਂ ਨੂੰ ਇੱਥੇ ਤੱਕ ਪਹੁੰਚਾਇਆ ਹੈ। ਉਹ ਪਿੰਗਲਵਾੜਾ ਦਾ ਦੇਣ ਕਦੇ ਨਹੀਂ ਦੇ ਸਕਦੇ। ਇਹ ਹੀ ਉਨ੍ਹਾਂ ਦੇ ਮਾਤਾ ਪਿਤਾ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਆਸ਼ੀਰਵਾਦ ਸਦਕਾ ਹੀ ਅੱਜ ਉਨ੍ਹਾਂ ਨੂੰ ਬਿਜਲੀ ਵਿਭਾਗ ਵਿੱਚ ਸੁਪਰਵਾਈਜ਼ਰ ਦੀ ਨੌਕਰੀ ਮਿਲੀ ਹੈ। ਪਿੰਗਲਵਾੜਾ ਵਿੱਚ ਪ੍ਰਸ਼ਾਸਕ ਦੀ ਸੇਵਾ ਨਿਭਾ ਰਹੇ ਕਰਨਲ ਦਰਸ਼ਨ ਸਿੰਘ ਬਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸੋਹਣਾ-ਮੋਹਣਾ ਨੂੰ ਸੁਪਰਵਾਈਜ਼ਰ ਦੀ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸੋਹਣਾ ਮੋਹਣਾ ਨੇ ਭਗਤ ਪੂਰਨ ਸਿੰਘ ਆਦਰਸ਼ ਪਿੰਗਲਵਾੜਾ ਸਕੂਲ ਤੋਂ ਹੀ 10ਵੀਂ ਦੀ ਪੜ੍ਹਾਈ ਕਰਨ ਉਪਰੰਤ ਆਈ ਟੀ ਆਈ ਵਿੱਚ ਇਲੈਕਟ੍ਰੀਕਲ ਦਾ ਡਿਪਲੋਮਾ ਕੀਤਾ।

ਜਦੋਂ ਸੋਹਣਾ ਤੇ ਮੋਹਣਾ ਇਲੈਕਟ੍ਰੀਕਲ ਦਾ ਡਿਪਲੋਮਾ ਕਰ ਰਹੇ ਸੀ ਤਾਂ ਪੀ ਐਸ ਪੀ ਸੀ ਐਲ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੇ ਵਿਭਾਗ ਵਿੱਚ ਇਨ੍ਹਾਂ ਨੂੰ ਨੌਕਰੀ ਦੇਣਗੇ। ਉਹਨਾਂ ਨੇ ਦੱਸਿਆ ਕਿ ਜਦੋਂ ਸੋਹਣਾ ਮੋਹਣਾ ਦਾ ਡਿਪਲੋਮਾ ਖਤਮ ਹੋ ਗਿਆ ਤਾਂ ਉਨ੍ਹਾਂ ਨੂੰ ਨੌਕਰੀ ਵੀ ਦਿੱਤੀ ਗਈ ਅਤੇ ਇਹ ਨੌਕਰੀ ਦੋਨਾਂ ਲਈ ਸਾਂਝੇ ਤੌਰ ਤੇ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਸੋਹਣਾ ਸਿੰਘ ਤੇ ਮੋਹਣਾ ਸਿੰਘ ਦਾ ਜਨਮ 2003 ਵਿਚ ਇਕ ਹਸਪਤਾਲ ਵਿਚ ਹੋਇਆ ਸੀ।

ਇਹ ਬਚਪਨ ਤੋਂ ਹੀ ਇੱਕ ਧੜ ਅਤੇ 2 ਸਿਰ ਸਨ। ਇਸ ਕਰਕੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਹ ਕਹਿ ਦਿੱਤਾ ਗਿਆ ਸੀ ਕਿ ਇਹ ਲੰਮੇਂ ਸਮੇਂ ਤੱਕ ਜਿਉਂਦੇ ਨਹੀਂ ਰਹਿ ਸਕਦੇ। ਜਿਸ ਕਾਰਨ ਸੋਹਣਾ ਤੇ ਮੋਹਣਾ ਦੇ ਮਾਤਾ ਪਿਤਾ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ ਅਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਨੇ ਹੀ ਉਹਨਾਂ ਦਾ ਪਾਲਣ-ਪੋਸ਼ਣ ਕੀਤਾ ਅਤੇ ਪੜ੍ਹਾ-ਲਿਖਾ ਕੇ ਅੱਜ ਉਨ੍ਹਾਂ ਨੂੰ ਇਸ ਮੁਕਾਮ ਉੱਤੇ ਪਹੁੰਚਾਇਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.