ਇਸ ਸਿੰਘਣੀ ਨੇ ਕੀਤਾ ਅਨੋਖਾ ਕੰਮ ਸ਼ੁਰੂ, 10 ਹਜ਼ਾਰ ਲੈ ਕੇ ਬਣਾ ਲੈ 25 ਲੱਖ

“ਮਿਹਨਤ ਹੀ ਸਾਡੀ ਜਿੰਦਗੀ ਦੀ ਇਕ ਅਜਿਹੀ ਚਾਬੀ ਹੈ, ਜਿਸ ਅੱਗੇ ਦੁਨੀਆਂ ਦਾ ਹਰ ਤਾਲਾ ਬੇਕਾਰ ਹੈ।” ਇਸ ਕਰਕੇ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਕਿਉਕਿ ਮਿਹਨਤ ਕਰਨ ਨਾਲ ਹਰ ਤਰਾਂ ਦੀ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ। ਜਿਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਗੁਰਦਾਸਪੁਰ ਦੇ ਪਿੰਡ ਮੁਲੇਵਾਲਾਂ ਦਾ ਰਹਿਣ ਵਾਲਾ ਇਹ ਪਰਿਵਾਰ ਹੈ, ਜਿਨ੍ਹਾਂ ਨੇ 10 ਹਜ਼ਾਰ ਰੁਪਏ ਵਿੱਚ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਸੀ, ਜੋ ਆਪਣੀ ਮਿਹਨਤ ਸਦਕਾ ਅੱਜ ਲੱਖਾਂ ਰੁਪਏ ਕਮਾ ਰਹੇ ਹਨ।

ਰਣਜੀਤ ਕੌਰ ਵਾਸੀ ਮੁਲੇਵਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਸੁਆਣੀ ਸੈਲਫ ਹੈਲਫ ਨਾਮਕ 12 ਔਰਤਾਂ ਦਾ ਗਰੁੱਪ ਹੈ। ਜੋ ਕਿ ਰਜਿਸਟਰਡ ਹੈ। ਜਿਸ ਵਿੱਚ ਉਹ ਅਚਾਰ, ਚਟਨੀਆਂ, ਮੁਰੱਬੇ, ਸ਼ਰਬਤ, ਸ਼ਕੈਸ਼ ਅਤੇ ਜੂਸ ਆਦਿ ਬਣਾਉਂਦੇ ਹਨ। ਉਹਨਾਂ ਨੇ 2011 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਤੋਂ ਇਸ ਕੰਮ ਦੀ ਸਿਖਲਾਈ ਲਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ 2013 ਵਿੱਚ ਪਹਿਲੀ ਵਾਰ ਅੰਮ੍ਰਿਤਸਰ ਵਿਚ ਇਸ ਦਾ ਸਟਾਲ ਲਗਾਇਆ ਸੀ।

ਉਨ੍ਹਾਂ ਨੇ 10 ਹਜ਼ਾਰ ਰੁਪਏ ਵਿੱਚ ਇਸ ਕੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਨ੍ਹਾਂ ਕੋਲ 25 ਲੱਖ ਰੁਪਏ ਜਮਾਂ ਹਨ। ਰਣਜੀਤ ਕੌਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਬੀ ਕੀਪਿੰਗ ਦਾ ਕੰਮ ਕਰਦੇ ਸੀ। ਉਥੇ ਹੀ ਕਿਸੇ ਐਗਰੀਕਲਚਰ ਦੇ ਅਫਸਰ ਨੇ ਉਨ੍ਹਾਂ ਨੂੰ ਇਸ ਕੰਮ ਦਾ ਸੁਝਾਅ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਅਚਾਰ ਬਣਾਉਣੇ ਸ਼ੁਰੂ ਕੀਤੇ। ਅੱਜ ਉਨ੍ਹਾਂ ਨੂੰ ਅਚਾਰ ਲਈ ਜਰਮਨ, ਕੈਨੇਡਾ, ਫਰਾਂਸ, ਅਮਰੀਕਾ ਤੋਂ ਆਰਡਰ ਆਉਂਦੇ ਹਨ। ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਨਾਲ 12 ਔਰਤਾਂ ਅਚਾਰ ਬਣਾਉਣ ਦਾ ਕੰਮ ਕਰਦੀਆਂ ਹਨ।

ਉਹ ਵੱਖ-ਵੱਖ ਤਰ੍ਹਾਂ ਦੇ ਅਚਾਰ ਬਣਾਉਂਦੇ ਹਨ। ਜਿਨਾਂ ਵਿੱਚੋਂ 45 ਤਰ੍ਹਾਂ ਦੇ ਸ਼ਾਕਾਹਾਰੀ ਅਚਾਰ ਹਨ। ਇਸ ਤੋਂ ਇਲਾਵਾ ਉਹਨਾਂ ਨੇ ਮਾਸਾਹਾਰੀ ਅਚਾਰ ਬਣਾਉਣ ਲਈ ਗਡਵਾਸੂ ਗੁਰੂ ਅੰਗਦ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਸਿਖਲਾਈ ਲਈ ਹੈ। ਉਨ੍ਹਾਂ ਵੱਲੋਂ ਮਾਸਾਹਾਰੀ ਅਚਾਰ ਵੀ ਬਣਾਏ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 70 ਤਰ੍ਹਾਂ ਦੇ ਅਚਾਰ ਬਣਾਏ ਜਾਂਦੇ ਹਨ। ਉਹਨਾਂ ਦੇ ਅਚਾਰ ਦੀ ਖਾਸੀਅਤ ਹੈ ਕਿ ਉਹ ਅਚਾਰ ਵਿੱਚ ਕੋਈ ਵੀ ਹਾਨੀਕਾਰਕ ਪਦਾਰਥ ਨਹੀ ਮਲਾਉਂਦੇ,

ਜਿਸ ਨਾਲ ਮਨੁੱਖੀ ਸਰੀਰ ਨੂੰ ਕੋਈ ਨੁਕਸਾਨ ਪਹੁੰਚੇ। ਉਨ੍ਹਾਂ ਵੱਲੋਂ ਬਣਾਏ ਗਏ ਅਚਾਰ ਨੂੰ ਬੱਚੇ, ਬਜੁਰਗ ਅਤੇ ਹਰ ਕੋਈ ਖਾ ਸਕਦਾ ਹੈ। ਉਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਹਾਇਤਾ ਨਹੀਂ ਦਿੱਤੀ ਗਈ। ਇਸ ਕਰਕੇ ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਦੇ ਗਰੁੱਪ ਨੂੰ ਕੰਮ ਕਰਨ ਲਈ ਇਕ ਇਮਾਰਤ ਬਣਵਾਈ ਜਾਵੇ ਅਤੇ ਉਨ੍ਹਾਂ ਨੂੰ ਇਸ ਕੰਮ ਲਈ ਮਸ਼ੀਨਰੀ ਦੀ ਜ਼ਰੂਰਤ ਹੈ। ਉਹਨਾਂ ਨੂੰ ਮਸ਼ੀਨਾਂ ਦਿੱਤੀਆਂ ਜਾਣ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.